nabaz-e-punjab.com

ਧਰਮ ਪ੍ਰਚਾਰ ਲਹਿਰ, ਪਤਿਤਪੁਣੇ ਨੂੰ ਠੱਲ ਪਾਉਣ ਤੇ ਗੁਰਦੁਆਰਾ ਮੁਲਾਜ਼ਮਾਂ ਦੇ ਹਲੀਮੀ ਭਰੇ ਵਿਵਹਾਰ ਲਈ ਜਥੇਦਾਰ ਨਾਲ ਕੀਤੀ ਚਰਚਾ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਗਸਤ:
ਧਰਮ ਪ੍ਰਚਾਰ ਕਮੇਟੀ ਮੁਹਾਲੀ ਦੇ ਇੰਚਾਰਜ ਭਾਈ ਜਤਿੰਦਰਪਾਲ ਸਿੰਘ ਜੇਪੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਉਨ੍ਹਾਂ ਦੱਸਿਆ ਕਿ ਇਸ ਮੌਕੇ ਜਥੇਦਾਰ ਸਾਹਿਬ ਨਾਲ ਧਰਮ ਪ੍ਰਚਾਰ ਲਹਿਰ ਨੂੰ ਹੋਰ ਪ੍ਰਚੰਡ ਕਰਨ ਅਤੇ ਪਤਿਤਪੁਣੇ ਨੂੰ ਠੱਲ੍ਹ ਪਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਭਾਈ ਜਤਿੰਦਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਭਾਵੇਂ ਵੱਖ ਵੱਖ ਧਾਰਮਿਕ ਸੰਸਥਾਵਾਂ ਵੱਲੋਂ ਵੱਡੇ ਪੱਧਰ ਉਪਰ ਅੰਮ੍ਰਿਤ ਸੰਚਾਰ ਕਰਵਾਇਆ ਜਾ ਰਿਹਾ ਹੈ ਪਰ ਫਿਰ ਵੀ ਸਿੱਖਾਂ ਦੀ ਨੌਜਵਾਨ ਪੀੜੀ ਦਾ ਵੱਡਾ ਹਿਸਾ ਸਿੱਖੀ ਬਾਣੇ ਤੋਂ ਦੂਰ ਹੁੰਦਾ ਜਾ ਰਿਹਾ ਹੈ। ਅੱਜ ਅਨੇਕਾਂ ਹੀ ਸਿੱਖ ਨੌਜਵਾਨਾਂ ਨੂੰ ਵੱਖ ਵੱਖ ਬਾਬਿਆਂ ਦੇ ਡੇਰਿਆਂ ਅਤੇ ਪੀਰਾਂ ਫਕੀਰਾਂ ਦੀ ਸਮਾਧਾਂ ਉਪਰ ਮੱਥੇ ਰਗੜਦੇ ਵੇਖਿਆ ਜਾ ਰਿਹਾ ਹੈ। ਇਹ ਸਿੱਖ ਨੌਜਵਾਨ ਬਾਣੀ ਅਤੇ ਬਾਣੇ ਤੋੱ ਦੂਰ ਜਾ ਰਹੇ ਹਨ ਅਤੇ ਪਤਿਤਪੁਣੇ ਦਾ ਸ਼ਿਕਾਰ ਹੋ ਰਹੇ ਹਨ।
ਉਹਨਾਂ ਕਿਹਾ ਕਿ ਅਸਲ ਵਿਚ ਟੀ ਵੀ ਚੈਨਲਾਂ ਉਪਰ ਚਲਦੇ ਅਸਲੀਲ ਪੰਜਾਬੀ ਗਾਣੇ ਵੀ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਪਤਿਤਪੁਣੇ ਲਈ ਪ੍ਰੇਰਿਤ ਕਰ ਰਹੇ ਹਨ। ਇਹਨਾਂ ਗਾਣਿਆਂ ਵਿਚ ਨਸ਼ੇ ਅਤੇ ਹਥਿਆਰਾਂ ਦਾ ਗੁਣਗਾਣ ਕੀਤਾ ਹੁੰਦਾ ਹੈ। ਇਹਨਾਂ ਗਾਣਿਆਂ ਵਿਚਲੇ ਕਿਰਦਾਰਾਂ ਨੂੰ ਵੇਖ ਕੇ ਅਨੇਕਾਂ ਹੀ ਸਿੱਖ ਨੌਜਵਾਨ ਇਹਨਾਂ ਵਰਗੇ ਬਣਨ ਦਾ ਯਤਨ ਕਰਦੇ ਹੇਨ ਅਤੇ ਸਿੱਖੀ ਰਹਿਤ ਮਰਿਆਦਾ ਤੋਂ ਦੂਰ ਜਾ ਕੇ ਪਤਿਤਪੁਣੇ ਦਾ ਸ਼ਿਕਾਰ ਹੋ ਜਾਂਦੇ ਹਨ। ਉਹਨਾਂ ਕਿਹਾ ਕਿ ਟੀ ਵੀ ਚੈਨਲਾਂ ਉਪਰ ਜਿਹੜੇ ਧਾਰਮਿਕ ਗਾਣੇ ਵੀ ਦਿਖਾਏ ਜਾਂਦੇ ਹਨ, ਉਹਨਾਂ ਗਾਣਿਆਂ ਨੂੰ ਗਾਉਣ ਵਾਲੇ ਕਲਾਕਾਰ ਖੁਦ ਹੀ ਪਤਿਤ ਹੁੰਦੇ ਹਨ ਅਤੇ ਉਹ ਸਿੱਖੀ ਸਰੂਪ ਤੋੱ ਕੋਹਾਂ ਦੂਰ ਹੁੰਦੇ ਹਨ। ਉਹਨਾਂ ਕਿਹਾ ਕਿ ਅਜਿਹੇ ਧਾਰਮਿਕ ਗਾਣੇ ਗਾਉਣ ਵਾਲੇ ਅਕਸਰ ਹੀ ਕੇਸਰੀ ਦਸਤਾਰ ਜਾਂ ਕੇਸਰੀ ਸਿਰੋਪਾਓ ਸਿਰ ਉਪਰ ਸਜਾ ਲੈਂਦੇ ਹਨ ਪਰ ਉਹਨਾਂ ਨੇ ਦਾੜੀ ਕਤਰੀ ਹੋਈ ਹੁੰਦੀ ਹੈ ਜਾਂ ਫਿਰ ਸ਼ੇਪ ਕੀਤੀ ਹੁੰਦੀ ਹੈ ਜਿਸ ਕਾਰਨ ਅਜਿਹੇ ਧਾਰਮਿਕ ਗਾਣਿਆਂ ਦਾ ਉਲਟਾ ਅਸਰ ਹੀ ਹੋ ਜਾਂਦਾ ਹੈ ਅਤੇ ਅਨੇਕਾਂ ਹੀ ਸਿੱਖ ਨੌਜਵਾਨ ਅਜਿਹੇ ਗਾਇਕਾਂ ਵਰਗੇ ਬਣਨ ਦਾ ਯਤਨ ਕਰਦੇ ਹਨ।
ਉਹਨਾਂ ਕਿਹਾ ਕਿ ਗੁਰਦੁਆਰਿਆਂ ਵਿਚ ਸੇਵਾ ਨਿਭਾਅ ਰਹੇ ਮੁਲਾਜਮਾ ਵਿਚ ਨਿਮਰਤਾ ਹੋਣੀ ਚਾਹੀਦੀ ਹੈ ਅਤੇ ਉਹਨਾਂ ਨੂੰ ਗੁਰਧਾਮਾਂ ਵਿਚ ਆਉਣ ਵਾਲੀਆਂ ਵੱਖ ਵੱਖ ਧਰਮਾਂ ਨਾਲ ਸਬੰਧਿਤ ਸੰਗਤਾਂ ਨਾਲ ਬਹੁਤ ਹੀ ਨਿਮਰਤਾ ਨਾਲ ਵਿਵਹਾਰ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਹੋਰਨਾਂ ਧਰਮਾਂ ਦੇ ਲੋਕ ਜਦੋੱ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਉਂਦੇ ਹਨ ਤਾਂ ਦੂਜੇ ਧਰਮ ਨਾਲ ਸੰਬਧਿਤ ਹੋਣ ਕਾਰਨ ਉਹਨਾਂ ਨੂੰ ਸਿੱਖ ਮਰਿਆਦਾ ਬਾਰੇ ਜਾਣਕਾਰੀ ਨਹੀਂ ਹੁੰਦੀ ਅਤੇ ਉਹ ਅਕਸਰ ਹੀ ਨੰਗੇ ਸਿਰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਦਾਖਲ ਹੋ ਜਾਂਦੇ ਹਨ ਅਜਿਹੇ ਦੂਜੇ ਧਰਮ ਦੇ ਲੋਕਾਂ ਨੂੰ ਪਿਆਰ ਅਤੇ ਨਿਮਰਤਾ ਨਾਲ ਸਿਰ ਢੱਕਣ ਦੀ ਬੇਨਤੀ ਕਰਨ ਦੀ ਥਾਂ ਕਈ ਵਾਰ ਗੁਰਦੁਆਰਾ ਸਾਹਿਬਾਨ ਦੇ ਮੁਲਾਜਮ ਬੜੇ ਰੁੱਖੇ ਢੰਗ ਨਾਲ ਅਤੇ ਆਪਣੇ ਹੱਥ ਵਿਚ ਫੜਿਆ ਬਰਛਾ ਦਿਖਾ ਕੇ ਸਿਰ ਢੱਕਣ ਲਈ ਕਹਿੰਦੇ ਹਨ ਅਤੇ ਉਹਨਾਂ ਨੂੰ ਪਿਆਰ ਨਾਲ ਸਿੱਖ ਮਰਿਆਦਾ ਬਾਰੇ ਜਾਣਕਾਰੀ ਦੇਣ ਦੀ ਥਾਂ ਉਲਟਾ ਅੌਖੇ ਜਿਹੇ ਹੋ ਕੇ ਸਿਰ ਢੱਕਣ ਲਈ ਕਹਿੰਦੇ ਹਨ। ਇਸ ਕਾਰਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਵਿਚ ਦੂਜੇ ਰਾਜਾਂ ਅਤੇ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਹੋਰ ਧਰਮਾਂ ਦੇ ਲੋਕਾਂ ਦੀ ਸ਼ਰਧਾ ਨੂੰ ਠੇਸ ਲੱਗਦੀ ਹੈ। ਉਹ ਬਹੁਤ ਦੂਰ ਦੂਰ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਵਿੱਚ ਆਪਣੀ ਅਕੀਦਤ ਦੇ ਫੁੱਲ ਭੇਟ ਕਰਨ ਆਉਂਦੇ ਹਨ, ਇਸ ਲਈ ਉਹਨਾਂ ਨੂੰ ਸਿੱਖ ਮਰਿਆਦਾ ਦੀ ਜਾਣਕਾਰੀ ਗੁਰਦੁਆਰਾ ਸਾਹਿਬਾਨ ਦੇ ਮੁਲਾਜਮਾਂ ਵੱਲੋਂ ਬਹੁਤ ਹੀ ਸਹੀ ਤਰੀਕੇ ਨਾਲ ਅਤੇ ਹਲੀਮੀ ਨਾਲ ਦੇਣੀ ਚਾਹੀਦੀ ਹੈ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੇ ਭਾਈ ਜਤਿੰਦਰਪਾਲ ਸਿੰਘ ਦੀਆਂ ਗੱਲਾਂ ਨੂੰ ਧਿਆਨ ਨਾਲ ਸਿੁਣਆ ਅਤੇ ਇਸ ਸਬੰਧੀ ਯੋਗ ਕਾਰਵਾਈ ਕਰਨ ਦਾ ਭਰੋਸਾ ਦਿੱਤਾ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…