nabaz-e-punjab.com

ਕੁਰਾਲੀ ਵਿੱਚ ਡੇਰਾ ਕੈਲਾਸ਼ ਧਾਮ ਨਦੀ ਪਾਰ ਵਿੱਚ ਧਾਰਮਿਕ ਸਮਾਗਮ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 29 ਜੁਲਾਈ:
ਸ਼ਹਿਰ ਦੇ ਨਿਹੋਲਕਾ ਰੋਡ ਉਤੇ ਸਥਿਤ ਡੇਰਾ ਕੈਲਾਸ਼ ਧਾਮ ਨਦੀ ਪਾਰ ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ। ਬ੍ਰਹਮਲੀਨ ਸਵਾਮੀ ਸ਼ਿਵ ਸਵਰੂਪ ਆਤਮਾ ਨਦੀ ਪਾਰ ਵਾਲਿਆਂ ਦੀ 17ਵੀਂ ਬਰਸੀ ਸਬੰਧੀ ਕਰਵਾਏ ਗਏ ਇਸ ਸਮਾਗਮ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ। ਸਵਾਮੀ ਸ਼ਿਵ ਸਵਰੂਪ ਆਤਮਾ ਦੇ ਤਪ ਅਥਸਾਨ ਵਿੱਚ ਕੈਲਾਸ਼ ਧਾਮ ਟਰੱਸਟ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਸਮਾਗਮ ਦੇ ਪਹਿਲੇ ਚਰਨ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਅਤੇ ਰਾਮਾਇਣ ਦੇ ਪਾਠ ਦੇ ਭੋਗ ਪਾਏ ਗਏ। ਮਗਰੋਂ ਸਜ ਮਦਨ ਸ਼ੌਂਕੀ, ਵਰਿੰਦਰ ਵਿੱਕੀ ਅਤੇ ਰਣਵੀਰ ਸਿੰਘ ਕੁਰਾਲੀ ਨੇ ਭਜਨ ਕੀਰਤਨ ਕਰਦਿਆਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਉਘੇ ਸਮਾਜ ਸੇਵੀ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੇ ਪ੍ਰਬੰਧਕਾਂ ਦੇ ਉਪਰਾਲਾ ਦੀ ਸਲਾਘਾ ਕਰਦਿਆਂ ਸਵਾਮੀ ਜੀ ਦੇ ਜੀਵਨ ਸਬੰਧੀ ਚਾਨਣਾ ਪਾਉਂਦਿਆਂ ਉਨ੍ਹਾਂ ਦੀਆਂ ਸਿੱਖਿਆਵਾਂ ਉਤੇ ਚੱਲਣ ਦੀ ਅਪੀਲ ਕੀਤੀ। ਇਸ ਮੌਕੇ ਲੰਗਰ ਅਤੁੱਟ ਵਰਤਿਆ। ਇਸ ਮੌਕੇ ਪੰਜਾਬ ਕਾਂਗਰਸ ਦੇ ਸਕੱਤਰ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਹੈਪੀ ਧੀਮਾਨ, ਸੁਨੀਲ ਕੁਮਾਰ ਪ੍ਰਧਾਸਨ ਬ੍ਰਾਹਮਣ ਸਭਾ, ਸੇਵਾਮੁਕਤ ਆਈ.ਏ.ਐਸ ਅਧਿਕਾਰੀ ਆਰ.ਐਲ ਕਲਸੀਆ, ਰਣਜੀਤ ਸਿੰਘ ਕਾਕਾ, ਮਾਸਟਰ ਭਾਰਤ ਭੂਸ਼ਨ, ਬਾਬਾ ਗੁਰਮੀਤ ਸਿੰਘ ਨਿਹੋਲਕਾ, ਪਰਵੀਨ ਕੁਮਾਰ, ਸੁਰਜੀਤ ਸਿੰਘ, ਹਰੀ ਓਮ, ਐਡਵੋਕੇਟ ਗੁਰਜਸਪਾਲ ਸਿੰਘ ਨੇ ਹਾਜ਼ਰੀ ਭਰੀ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…