ਵਿਸ਼ਵਕਰਮਾ ਦਿਵਸ ਦੇ ਮੌਕੇ ਸ਼ੋਭਾ ਯਾਤਰਾ ਤੇ ਧਾਰਮਿਕ ਸਮਾਗਮ ਕਰਵਾਇਆ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 21 ਅਕਤੂਬਰ:
ਸਥਾਨਕ ਸ਼ਹਿਰ ਦੇ ਰੋਪੜ ਰੋਡ ਤੇ ਸਥਿਤ ਵਿਸ਼ਵਕਰਮਾ ਮੰਦਰ ਸਭਾ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਵਿਸ਼ਵਕਰਮਾ ਭਵਨ ਵਿਖੇ ਭਗਵਾਨ ਵਿਸ਼ਵਕਰਮਾ ਜੀ ਦੇ ਜਨਮ ਦਿਵਸ ਨੂੰ ਮੁੱਖ ਰੱਖਦਿਆਂ ਸਾਲਾਨਾ ਮੂਰਤੀ ਸਥਾਪਨਾ ਦਿਵਸ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਸਾਲਾਨਾ ਸਮਾਗਮ ਦੌਰਾਨ ਹਵਨ ਯੱਗ ਕਰਵਾਇਆ ਗਿਆ, ਇਸ ਮਗਰੋਂ ਝੰਡੇ ਦੀ ਰਸਮ ਬਾਬਾ ਧਨਰਾਜ ਗਿਰ ਮਹੰਤ ਡੇਰਾ ਬਾਬਾ ਗੁਸਾਂਈਆਣਾ ਵੱਲੋਂ ਕੀਤੀ ਗਈ। ਇਸ ਮੋਕੇ ਵਿਸ਼ੇਸ਼ ਤੌਰ ਤੇ ਪਹੁੰਚੇ ਜਗਮੋਹਨ ਸਿੰਘ ਕੰਗ ਸਾਬਕਾ ਕੈਬਨਿਟ ਮੰਤਰੀ ਪੰਜਾਬ, ਜਗਜੀਤ ਸਿੰਘ ਗਿਲਕੋ ਅਤੇ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੇ ਸ਼ਿਰਕਤ ਕਰਦਿਆਂ ਸਮੁੱਚੀਆਂ ਸੰਗਤਾਂ ਨੂੰ ਭਗਵਾਨ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਦਿਹਾੜੇ ਦੀ ਮੁਬਾਰਕਬਾਦ ਦਿੱਤੀ। ਇਹ ਸ਼ੋਭਾ ਯਾਤਰਾ ਵਿਸ਼ਵਕਰਮਾ ਭਵਨ ਤੋਂ ਸ਼ੁਰੂ ਹੋ ਕੇ ਮੁੱਖ ਬੱਸ ਸਟੈਂਡ ਚੌਂਕ, ਮੋਰਿੰਡਾ ਰੋਡ, ਸਬਜੀ ਮੰਡੀ ਚੌਂਕ ਅਤੇ ਹੋਰ ਸ਼ਹਿਰ ਦੀਆਂ ਵੱਖ ਵੱਖ ਥਾਂਵਾ ਨੂੰ ਹੁੰਦਿਆਂ ਵਾਪਿਸ ਵਿਸ਼ਵਕਰਮਾ ਮੰਦਰ ਵਿਖੇ ਸਮਾਪਤ ਹੋਈ ਅਤੇ ਸ਼ਹਿਰ ਦੀਆਂ ਵੱਖ ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੇ ਇਸ ਸੋਭਾ ਯਾਤਰਾ ਦਾ ਥਾਂ ਥਾਂ ਤੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਰਮਲ ਸਿੰਘ ਕਲਸੀ ਪ੍ਰਧਾਨ ,ਜਸਵਿੰਦਰ ਸਿੰਘ ਗੋਲਡੀ ਚੈਅਰਮੈਨ ਅਤੇ ਬਹਾਦਰ ਸਿੰਘ ਓ.ਕੇ ਸੈਕਟਰੀ , ਗੁਰਚਰਨ ਸਿੰਘ ਰਾਣਾ ਕੌਂਸਲਰ, ਰਵਿੰਦਰ ਸਿੰਘ ਬਿੱਲਾ ਸੀਨੀਅਰ ਕਾਂਗਰਸੀ ਆਗੂ, ਬਲਵਿੰਦਰ ਸਿੰਘ ਝਿੰਗੜਾਂ ਡਾਇਰੈਕਟਰ, ਹਰਜੀਤ ਸਿੰਘ ਸਰਪੰਚ ਟੱਪਰੀਆਂ, ਬਲਵੰਤ ਸਿੰਘ ਸੋਨੂੰ ਕੁਰਾਲੀ, ਹੈਪੀ ਧੀਮਾਨ, ਨੰਦੀ ਪਾਲ ਬੰਸਲ ਪ੍ਰਧਾਨ ਸ਼ਹਿਰੀ ਕਾਂਗਰਸ, ਮਾ. ਗੁਰਮੁੱਖ ਸਿੰਘ, ਹਰਨੇਕ ਸਿੰਘ, ਲੱਕੀ ਕਲਸੀ, ਅਵਤਾਰ ਸਿੰਘ ਕਲਸੀ, ਸਤਨਾਮ ਧੀਮਾਨ, ਪਰਮਿੰਦਰ ਸਿੰਘ, ਠਾਕੁਰ ਸਿੰਘ, ਹਰਜੀਤ ਸਿੰਘ ਅਤੇ ਸ਼ਹਿਰ ਦੇ ਮੋਹਤਬਰ ਅਤੇ ਸ਼ਹਿਰ ਵਾਸੀ ਹਾਜਰ ਸਨ।

Load More Related Articles
Load More By Nabaz-e-Punjab
Load More In General News

Check Also

Nander Murder Case: Punjab Police arrests key shooters among two BKI operatives; two pistols recovered

Nander Murder Case: Punjab Police arrests key shooters among two BKI operatives; two pisto…