ਪ੍ਰਾਚੀਨ ਡੇਰਾ ਗੁਸਾਂਈਾਆਣਾ ਵਿੱਚ ਧਾਰਮਿਕ ਸਮਾਗਮ ਆਯੋਜਿਤ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 14 ਫਰਵਰੀ:
ਸਥਾਨਕ ਸ਼ਹਿਰ ਦੇ ਪ੍ਰਾਚੀਨ ਡੇਰਾ ਗੁਸਾਂਈਆਣਾ ਵਿਖੇ ਮਹਾਂਰੁਦਰ ਯੱਗ ਦੇ ਸਬੰਧ ਵਿਚ ਇਕ ਸਮਾਗਮ ਕਰਵਾਇਆ ਗਿਆ। ਪ੍ਰਾਚੀਨ ਡੇਰਾ ਗੁਸਾਂਈਆਣਾ ਦੇ ਮੁਖੀ ਬਾਬਾ ਧਨਰਾਜ ਗਿਰ ਜੀ ਦੀ ਦੇਖਰੇਖ ਹੇਠ ਕਰਵਾਏ ਗਏ ਇਸ ਸਮਾਗਮ ਮੌਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਸਮਾਗਮ ਦੇ ਪਹਿਲੇ ਚਰਨ ਦੌਰਾਨ ਸ਼ਹਿਰ ਵਿਚ ਕਲਸ਼ ਯਾਤਰਾ ਕੱਢੀ ਗਈ ਅਤੇ ਝੰਡੇ ਦੀ ਰਸਮ ਅਦਾ ਕੀਤੀ ਗਈ। ਇਸੇ ਦੌਰਾਨ ਡੇਰਾ ਗੁਸਾਂਈਆਣਾ ਵਿਖੇ ਹੋਏ ਇਸ ਸਮਾਗਮ ਦੌਰਾਨ ਹਵਨ ਯੱਗ ਹੋਇਆ ਅਤੇ ਅਹੂਤੀ ਦਿੱਤੀ ਗਈ, ਉਪਰੰਤ ਭਜਨ ਮੰਡਲੀਆਂ ਨੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਮਹਾਂਮੰਡਲੇਸ਼ਵਰ ਮਹੰਤ ਈਸ਼ਗਰ ਗਿਰੀ, ਮਹਾਂਮੰਡਲੇਸ਼ਵਰ ਮਹੰਤ ਬੀਰ ਪੁਰੀ, ਮਹੰਤ ਸੁਰਿੰਦਰ ਗਿਰੀ, ਮਹੰਤ ਰਾਮਪੁਰੀ ਸਹੌਲੀ ਵਾਲੇ, ਮਹੰਤ ਭਾਨ ਗਿਰੀ, ਮਹੰਤ ਮੋਹਣੀ ਗਿਰੀ, ਮਹੰਤ ਬਲਵਿੰਦਰ ਗਿਰੀ, ਮਹੰਤ ਮੇਲਾ ਗਿਰੀ, ਮਹੰਤ ਨਾਮਨਰਾਇਣ ਗਿਰੀ, ਮਹੰਤ ਈਸ਼ਵਰ ਗਿਰੀ ਆਦਿ ਤੋਂ ਇਲਾਵਾ ਨਾਭਾ ਤੇ ਪਟਿਆਲਾ ਮੰਡਲ ਦੇ ਮਹੰਤਾਂ ਨੇ ਉਚੇਚੇ ਤੌਰ ‘ਤੇ ਹਾਜ਼ਰੀ ਭਰੀ, ਜਦਕਿ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਨਿਲ ਅਗਰਵਾਲ, ਕੌਂਸਲਰ ਬਹਾਦਰ ਸਿੰਘ ਓ. ਕੇ, ਲਖਵੀਰ ਸਿੰਘ ਬਿੱਟੂ ਗੋਸਲਾਂ ਆਦਿ ਨੇ ਵੀ ਇਸ ਮੌਕੇ ਹਾਜ਼ਰੀ ਲੁਆਈ।

Load More Related Articles
Load More By Nabaz-e-Punjab
Load More In Cultural

Check Also

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ: ਪੰਜਾਬ …