ਨਗਰ ਕੌਂਸਲ ਦੇ ਸਟਾਫ਼ ਵੱਲੋਂ ਸਰਬੱਤੇ ਦੇ ਭਲੇ ਲਈ ਕਰਵਾਇਆ ਧਾਰਮਿਕ ਸਮਾਗਮ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 20 ਫਰਵਰੀ:
ਸਥਾਨਕ ਸ਼ਹਿਰ ਦੀ ਨਗਰ ਕੌਂਸਲ ਦੇ ਸਮੂਹ ਸਟਾਫ ਵੱਲੋਂ ਸਰਬਤ ਦੇ ਭਲੇ ਲਈ ਨਗਰ ਕੌਂਸਲ ਵਿਖੇ ਸਲਾਨਾ ਧਾਰਮਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਲਖਵਿੰਦਰ ਸਿੰਘ ਸਾਹਿਬਜਾਦਾ ਜੁਝਾਰ ਸਿੰਘ ਗੁਰਮਿਤ ਮਿਸ਼ਨਰੀ ਕਾਲਜ ਚੌਂਤਾ ਭੈਣੀ ਦੇ ਜਥੇ ਨੇ ਸੰਗਤਾਂ ਨੂੰ ਕਥਾ ਕੀਰਤਨ ਦੁਆਰਾ ਨਿਹਾਲ ਕੀਤਾ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਕ੍ਰਿਸ਼ਨਾ ਦੇਵੀ ਧੀਮਾਨ ਨੇ ਸਮੁੱਚੇ ਸਟਾਫ ਦੇ ਉਪਰਾਲੇ ਦੀ ਸਲਾਘਾ ਕੀਤੀ। ਭਜਨ ਸਿੰਘ ਸ਼ੇਰਗਿੱਲ ਤੇ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੇ ਸੰਗਤਾਂ ਨੂੰ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਲੜ ਲੱਗ ਕੇ ਸੇਵਾ ਕਰਨ ਦੀ ਅਪੀਲ ਕੀਤੀ। ਇਸ ਮੌਕੇ ਕਾਰਜ ਸਾਧਕ ਅਫਸਰ ਜਗਜੀਤ ਸਿੰਘ ਸ਼ਾਹੀ, ਏ.ਐਮ.ਈ ਹਰਪ੍ਰੀਤ ਸਿੰਘ, ਐਸ.ਓ ਸੰਜੀਵ ਕੁਮਾਰ, ਸ਼ੇਰ ਸਿੰਘ, ਅਜਮੇਰ ਸਿੰਘ, ਰਾਜੇਸ਼ ਕੁਮਾਰ, ਮੈਡਮ ਸੰਤੋਸ਼ ਵਰਮਾ, ਬਲਵੀਰ ਭੱਟੀ, ਅਵਿਨਾਸ਼ ਕੁਮਾਰ ਤੇ ਹੋਰਨਾਂ ਪ੍ਰਬੰਧਕਾਂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕੀਰਤਨੀ ਜਥੇ ਦਾ ਸਿਰੋਪਾਉ ਨਾਲ ਸਨਮਾਨ ਕੀਤਾ।
ਇਸ ਮੌਕੇ ਭਜਨ ਸਿੰਘ ਸ਼ੇਰਗਿੱਲ, ਮੋਹਣ ਸਿੰਘ ਇੰਚਾਰਜ ਸਾਂਝ ਕੇਂਦਰ, ਜੈ ਸਿੰਘ ਚੱਕਲਾਂ, ਜਸਵਿੰਦਰ ਸਿੰਘ ਗੋਲਡੀ, ਸ਼ਿਵ ਵਰਮਾ, ਦਵਿੰਦਰ ਠਾਕੁਰ, ਬਹਾਦਰ ਸਿੰਘ ਓ.ਕੇ, ਗੁਰਚਰਨ ਸਿੰਘ ਰਾਣਾ, ਰਾਜਦੀਪ ਸਿੰਘ ਹੈਪੀ, ਲਖਵੀਰ ਲੱਕੀ ਮੀਤ ਪ੍ਰਧਾਨ, ਕੁਲਵੰਤ ਕੌਰ ਪਾਬਲਾ, ਅਮ੍ਰਿਤਪਾਲ ਕੌਰ ਬਾਠ, ਵਿਨੀਤ ਕਾਲੀਆ, ਗੌਰਵ ਗੁਪਤਾ ਵਿਸ਼ੂ, ਹੈਪੀ ਧੀਮਾਨ, ਰਾਕੇਸ਼ ਕਾਲੀਆ, ਨੰਦੀਪਾਲ ਬਾਂਸਲ, ਗੁਰਮੇਲ ਸਿੰਘ ਪਾਬਲਾ, ਲੱਕੀ ਕਲਸੀ, ਪਾਲਇੰਦਰ ਸਿੰਘ ਬਾਠ, ਅਸ਼ਵਨੀ ਕੁਮਾਰ, ਸੁਰਿੰਦਰ ਸਿੰਘ ਖਾਲਸਾ, ਅਵਤਾਰ ਸਿੰਘ ਤਿੱਖਾ, ਮਾ. ਭਾਰਤ ਭੂਸ਼ਣ, ਪ੍ਰਿੰਸ ਸ਼ਰਮਾ, ਤਰਲੋਕ ਚੰਦ ਧੀਮਾਨ, ਗੁਲਜ਼ਾਰ ਸਿੰਘ ਕੁਸ਼, ਚਰਨਜੀਤ ਵਿੱਕੀ, ਪਰਮਜੀਤ ਕੌਰ, ਦਿਨੇਸ਼ ਗੌਤਮ, ਮਿਹਰ ਸਿੰਘ ਪ੍ਰਧਾਨ ਪ੍ਰੈਸ ਕੱਲਬ, ਰਘਵੀਰ ਸਿੰਘ, ਰਣਧੀਰ ਸਿੰਘ, ਅਮਰ ਸਿੰਘ ਬੰਗੜ, ਠੇਕੇਦਾਰ ਅਮਰੀਕ ਸਿੰਘ, ਦਿਲਬਾਗ ਸਿੰਘ ਗਿੱਲ, ਲੋਕ ਗਾਇਕ ਓਮਿੰਦਰ ਓਮਾ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਇਸ ਮੌਕੇ ਗੁਰੂ ਕਾ ਲੰਗਰ ਅਤੁਟ ਵਰਤਿਆ।

Load More Related Articles
Load More By Nabaz-e-Punjab
Load More In Cultural

Check Also

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ: ਪੰਜਾਬ …