Share on Facebook Share on Twitter Share on Google+ Share on Pinterest Share on Linkedin ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਨੂੰ ਸਮਰਪਿਤ ਬੀਬਾ ਅਸੀਸ ਕੌਰ ਦੇ ਦੋ ਧਾਰਮਿਕ ਗੀਤ ਰਿਲੀਜ਼ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਨਵੰਬਰ: ਧੰਨ ਧੰਨ ਅਮਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਨੂੰ ਸਮਰਪਿਤ ਗਾਇਕਾ ਅਸੀਸ ਕੌਰ ਦੇ ਦੋ ਧਾਰਮਿਕ ਗੀਤ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਰਿਲੀਜ਼ ਕੀਤੇ ਹਨ। ਇਨ੍ਹਾਂ ਗੀਤਾਂ ਦੀ ਧੁੰਨ, ਲੇਖਣ ਅਤੇ ਗਾਇਨ ਅਸੀਸ ਕੌਰ ਵੱਲੋਂ ਕੀਤਾ ਗਿਆ ਹੈ। ਦੋਵੇਂ ਗੀਤਾਂ ਦਾ ਸੰਗੀਤ ਜੱਗੀ ਗਿੱਲ ਵੱਲੋਂ ਦਿੱਤਾ ਗਿਆ ਹੈ ਅਤੇ ਇਸ ਦੇ ਵੀਡੀਓ ਡਾਇਰੈਕਟਰ ਬੌਬੀ ਬਾਜਵਾ ਹਨ। ਇਸ ਗੀਤ ਦੀ ਸ਼ੂਟਿੰਗ ਨਿਊਜੀਲੈਂਡ ਦੇ ਸ਼ਹਿਰ ਆਕਲੈਂਡ ਵਿਖੇ ਹੋਈ ਹੈ। ਇਸ ਗੀਤ ਦੇ ਕਾਸਟਿਊਮ ਡੀਜਾਇਨ ਉੱਘੀ ਡਿਜ਼ਾਇਨਰ ਗੁਨੀਤ ਕੌਰ ਵੱਲੋਂ ਕੀਤੇ ਗਏ ਹਨ। ਇਹ ਗੀਤ ਸਤਰੰਗ ਇੰਟਰਟੈਨਮੈਟ ਵੱਲੋਂ ਰੀਲੀਜ਼ ਕੀਤੇ ਗਏ ਹਨ। ਇਸ ਐਲਬਮ ਦੇ ਪ੍ਰੋਡਿਊਸਰ ਅਤੇ ਪੇ੍ਰਰਣਾ ਸਰੋਤ ਉੱਘੇ ਸਮਾਜ ਸੇਵੀ ਸਰਵਜੀਤ ਸਿੰਘ ਹਨ। ਇਨ੍ਹਾਂ ਧਾਰਮਿਕ ਗੀਤਾਂ ਵਿੱਚ ਸਿੰਘ ਸ਼ਹੀਦ ਬਾਬਾ ਜੀ ਦੇ ਅਸਥਾਨ ਦੀ ਉਸਤਤ ਕੀਤੀ ਗਈ ਹੈ। ਪਹਿਲੇ ਗੀਤ ਵਿੱਚ ਆਪਣੇ ਮਨ ਦੇ ਵਲਵਲਿਆਂ ਦਾ ਪ੍ਰਗਟਾਵਾ ਇੰਜ ਕੀਤਾ ਗਿਆ ਹੈ ਕਿ ‘ਸਿੰਘ ਸ਼ਹੀਦਾਂ ਦਾ ਡੇਰਾ, ਜਿੱਥੇ ਲਗਦਾ ਏ ਮਨ ਮੇਰਾ, ਜੇ ਝਾੜੂ ਇੱਥੇ ਫੇਰਾਂ ਦਿਲ ਸਾਫ ਹੁੰਦਾ ਏ ਮੇਰਾ।’ ਅਤੇ ਦੂਸਰੇ ਗੀਤ ਵਿੱਚ ਬਾਬਾ ਜੀ ਦੀ ਉਸਤਤ ਅਤੇ ਬਾਬਾ ਜੀ ਤੋਂ ਅਸੀਸ ਮੰਗਦੇ ਹੋਏ ਨਵੇਂ ਦਰਬਾਰ ਸਾਹਿਬ ਦੀ ਸੁੰਦਰਤਾ ਬਿਆਨ ਕਰਦੇ ਹੋਏ ਗਾਇਆ, ‘ਥੋਡਾ ਸੁਹਣਾ ਹੈ ਦਰਬਾਰ, ਬਾਬਾ ਹਨੂੰਮਾਨ ਸਿੰਘ ਜੀ ਜੱਥੇਦਾਰ’ਜੈ ਜੈ ਕਾਰ, ਜੈ ਜੈ ਕਾਰ’ ਨਾਲ ਹੀ ਬਾਬਾ ਜੀ ਦੇ ਜੀਵਨ ਬ੍ਰਿਤਾਂਤ ਦਾ ਜਿਕਰ ਵੀ ਕੀਤਾ ਹੈ। ਸੋ ਇਹ ਦੋਵੇਂ ਧਾਰਮਿਕ ਗੀਤ ਬੜੇ ਸੁੰਦਰ ਢੰਗ ਨਾਲ ਬਣਾਏ ਗਏ ਹਨ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਸੀਸ ਕੌਰ ਦੀਆਂ ਦੋ ਧਾਰਮਿਕ ਕੈਸੇਟਾਂ ‘ਗਾਵਹੁ ਸਚੀ ਬਾਣੀ’ ਅਤੇ ‘ਤੱਤੀ ਤਵੀ’ ਨੂੰ ਸਰੋਤਿਆਂ ਨੇ ਬਹੁਤ ਪਿਆਰ ਦਿੱਤਾ ਹੈ। ਅਦਾਕਾਰੀ ਦੇ ਖੇਤਰ ਵਿੱਚ ਵੀ ਅਸੀਸ ਕੌਰ ਪੰਜਾਬੀ ਵੀਡੀਓ ਐਲਬਮ ‘ਅਰਦਾਸ’ ਅਤੇ ਪੰਜਾਬੀ ਗਾਇਕ ਹੰਸ ਰਾਜ ਹੰਸ ਦੇ ਗੀਤ ‘ਅਸੀਂ ਪੰਜਾਬੀ ਹੁੰਨੇ ਹਾਂ’ ਅਤੇ ਕਾਮੇਡੀ ਐਲਬਮ ‘ਬਸਤੇ ਦਾ ਭਾਰ’ ਤੋਂ ਇਲਾਵਾ ਕਈ ਟੀ ਵੀ ਸੀਰੀਅਲਾਂ ਵਿੱਚ ਅਦਾਕਾਰੀ ਅਤੇ ਗਾਇਕੀ ਦੇ ਖੇਤਰ ਵਿੱਚ ਅਹਿਮ ਭੁਮਿਕਾ ਨਿਭਾਅ ਚੁੱਕੀ ਹੈ। ਵਰਨਣਯੋਗ ਹੈ ਕਿ ਅਸੀਸ ਕੌਰ ਨੂੰ ਸਮਾਜ ਦੀਆਂ ਵੱਡੀਆਂ ਸਮਾਜਿਕ ਜਥੇਬੰਦੀਆਂ ਅਤੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਸਮਾਜਿਕ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਤੇ ਅਸੀਸ ਕੌਰ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਅੱਜ ਉਹ ਜਿਸ ਮੁਕਾਮ ਤੇ ਹੈ ਉਹ ਉਸ ਨੂੰ ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਇਸ ਸ਼ਹੀਦੀ ਅਸਥਾਨ ਦੀ ਬਦੌਲਤ ਹੀ ਪ੍ਰਾਪਤ ਹੋਇਆ ਹੈ। ਅਤੇ ਭਵਿੱਖ ਵਿੱਚ ਵੀ ਉਹ ਇਸੇ ਤਰ੍ਹਾਂ ਹੀ ਆਪਣੇ ਗੀਤਾਂ ਰਾਹੀਂ ਸੰਗਤ ਅਤੇ ਨੌਜਵਾਨ ਪੀੜ੍ਹੀ ਨੂੰ ਸ਼ਾਂਤੀ, ਅਮਨ ਅਤੇ ਰੱਬੀ ਪਿਆਰ ਦਾ ਸੰਦੇਸ਼ ਦਿੰਦੀ ਰਹੇਗੀ। ਇਸ ਮੌਕੇ ’ਤੇ ਐਮ ਸੀ ਸੁਰਿੰਦਰ ਸਿੰਘ ਰਾਜਪੂਤ, ਪ੍ਰੋਜੈਕਟ ਮੈਨੇਜਰ ਫਨਕਾਰ ਅਤੇ ਹੋਰ ਉਘੇ ਸਮਾਜ ਸੇਵੀ ਮਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ