Share on Facebook Share on Twitter Share on Google+ Share on Pinterest Share on Linkedin ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੀ ਸਟੇਟ ਬਾਡੀ ਦਾ ਪੁਨਰਗਠਨ, ਨਵੇਂ ਟੀਚੇ ਮਿੱਥੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਫਰਵਰੀ: ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸਰਪ੍ਰਸਤ ਸੁਖਦੇਵ ਸਿੰਘ ਰਾਣਾ ਅਤੇ ਸੂਬਾ ਪ੍ਰਧਾਨ ਹਾਕਮ ਸਿੰਘ ਦੀ ਅਗਵਾਈ ਵਿੱਚ ਸਟੇਟ ਬਾਡੀ ਦਾ ਗੰਠਨ ਕੀਤਾ ਗਿਆ। ਹਾਕਮ ਸਿੰਘ ਨੇ ਲੈਕਚਰਾਰ ਯੂਨੀਅਨ ਦੇ ਨਵੇ ਅਤੇ ਮੌਜੂਦਾ ਏੇਜੰਡਿਆਂ ਦੀ ਜਾਣਕਾਰੀ ਦਿੰਦਿਆ ਕਿਹਾ ਕਿ ਪੰਜਾਬ ਸਕੂਲ਼ ਸਿਖਿਆ ਬੋਰਡ ਦੁਆਰਾ ਦੱਸਵੀ ਅਤੇ ਬਾਰਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਦੇ ਪ੍ਰੀਖਿਆ ਕੇਂਦਰ ਦੂਜੇ ਸਕੂਲ ਵਿੱਚ ਬਣਾਉਣ, ਪ੍ਰੀਖਿਆ ਕੇਦਰ ਵਿੱਚ ਲੈਕਚਰਾਰਾਂ ਨੂੰ ਬਤੌਰ ਅਬਜਰਵਰ ਡਿਉਟੀ ਦੁਜੇ ਜਿਲੇ ਭੇਜਣ ਦਾ ਜਥੇਬੰਦੀ ਵਿਰੋਧ ਹੋਈ ਪਹਿਲਾਂ ਵਾਗ ਪੇਪਰ ਕਾਰਉਣ ਦੀ ਮੰਗ ਕਰਦੀ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਸਰਕਾਰੀ ਛੱੁਟੀਆਂ ਦੀ ਸੂਚੀ ਵਿੱਚ ਕਰਮਚਾਰੀਆਂ ਲਈ ਦੋ ਦੀ ਥਾਂ ਤੇ ਪੰਜ ਰਾਖਵੀਆਂ ਛੁਟੀਆ ਦੇਣ ਕਰਕੇ ਸਰਕਾਰੀ ਸਕੂਲ਼ਾਂ ਵਿੱਚ ਵੀ ਦੋ ਦੀ ਥਾਂ ਪੰਜ ਲੋਕਲ ਛੁੱਟੀਆਂ ਕਰਨ ਅਤੇ ਸੋਭਾ ਯਾਤਰਾ ਮੌਕੇ ਅੱਧੀ ਛੁਟੀਆਂ ਸਬੰਧੀ ਸਥਿਤੀ ਸਪੱਸਟ ਕਰਕੇ ਪੱਤਰ ਜਾਰੀ ਕਰਾਉਣਾ, ਮਹਿਲਾ ਅਧਿਆਪਕਾਂ ਦੀ ਬੱਚਾ ਸੰਭਾਲ ਛੁਟੀ ਪ੍ਰਵਾਨਗੀ ਡੀਡੀਓ ਪੱਧਰ ਤੇ, ਲੈਕਚਰਾਰ ਅਤੇ ਮਾਸਟਰਾਂ ਨੂੰ ਆਪਣੇ ਵਿਸੇ ਦੇ ਪੀਰੀਅਡ ਦੇਣਾ, ਪ੍ਰਿੰਸੀਪਲ ਲਈ ਸੁਵਿਧਾ ਅਨੁਸਾਰ ਕੇਵਲ ਐਡਜੈਸਟਮੈਟ ਦੇ ਪੀਰੀਅਡ ਅਲਾਟ ਕਰਨਾ, ਲੈਕਚਰਾਰਾਂ ਵਿਚੋ ਗਾਇਡੈਸ ਅਤੇ ਏਈਓ ਦੀ ਜ਼ਿਲ੍ਹਾ ਪੱਧਰੀ ਅਸਾਮੀ ’ਤੇ ਨਿਯੁਕਤ ਕਰਨਾ, ਮੁੱਖ ਦਫ਼ਤਰ, ਡਾਇਰੈਕਟਰ, ਏ.ਡੀ.ਪੀ. ਆਈ ਅਤੇ ਉਪ ਜਿਲਾ ਸਿਖਿਆ ਅਫਸਰ ਅਸਾਮੀ ਨਤੇ ਸੀਨੀਅਰਤਾ ਅਨੁਸਾਰ ਨਿਯੁਕਤੀ ਕਰਾਉਣਾ ਅਤੇ ਦਸ ਸਾਲ ਦੀ ਸੇਵਾ ਵਾਲੇ ਲੈਕਚਰਾਰ ਨੂੰ ਪ੍ਰਿੰਸੀਪਲ ਦਾ ਸਟੇਟਸ ਦਿਵਾਉਣ ਲਈ ਰੂਪ ਰੇਖਾ ਤਿਆਰ ਕਰਕੇ ਪ੍ਰਾਪਤੀ ਲਈ ਵਿਚਾਰ ਕੀਤੀ ਗਈ ਜਿਸ ਬਾਰੇ ਐਲਾਨ ਜਲਦੀ ਕੀਤਾ ਜਾਵੇਗਾ। ਨਵੇਂ ਸ਼ੇਸਨ ਵਿੱਚ ਸਕੂਲਾਂ ੁਵਿੱਚ ਦਾਖਲੇ ਵਿੱਚ ਵਾਧਾ ਜਥੇਬੰਦੀ ਨੇ ਆਪਣੇ ਪੱਧਰ ਤੇ ਮਾਪਿਆ ਨਾਲ ਰਾਬਤਾ ਕਰਣ ਦਾ ਫੈਸਲਾ ਕੀਤਾ ਹੈ ।ਡੀ.ਪੀ.ਸੀ ਦਾ ਨਤੀਜਾ ਜਲਦੀ ਐਲਾਨ ਅਤੇ ਪ੍ਰਿਸੀਪਲ ਦੀ ਸਿੱਧੀ ਭਰਤੀ,ਲਲ਼ੈਕਚਰਾਰ ਦੀ ਅਸਾਮੀ ਖਾਲੀ ਅਸਾਮੀਆਂ ਭਰਣ ਲਈ ਜਲਦੀ ਕਰਵਾਈ ਆਰੰਭ ਕਰਵਾਈ ਕਰਾਉਣ ਲਈ ਜਥੇਬੰਦੀ ਸਿਖਿਆ ਮੰਤਰੀ ਅਤੇ ਸਿਖਿਆ ਸਕੱਤਰ ਨਾਮ ਰਾਬਤਾ ਕਰੇਗੀ। ਸੂਬਾ ਜਨਰਲ ਸਕੱਤਰ ਸੁਖਦੇਵ ਲਾਲ ਬੱਬਰ ਅਤੇ ਸਕੱਤਰ ਜਨਰਲ ਸੁਰਿੰਦਰ ਸਿੰਘ ਭਰੂਰ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਕਿ ਇਕਬਾਲ ਸਿੰਘ ਤੇ ਅਮਰੀਕ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਜਸਵੀਰ ਸਿੰਘ ਗੋਸਲ ਨੂੰ ਖਜਾਨਜੀ, ਹਰਜੀਤ ਸਿੰਘ ਬਲਾੜੀ, ਨਰਿੰਦਰ ਸਿੰਘ ਬਰਗਾਨ, ਗੁਰਪ੍ਰਤਿ ਸਿੰਘ ਬਠਿੰਡਾ, ਅਵਤਾਰ ਸਿੰਘ ਰੋਪੜ ਨੂੰ ਪ੍ਰੈਸ ਸਕੱਤਰ, ਮੁਖਤਿਆਰ ਸਿੰਘ ਸ੍ਰੀ ਮੁਕਤਸਰ ਸਾਹਿਬ, ਜਗਰੂਪ ਸਿੰਘ ਰਵਿੰਦਰਪਾਲ ਸਿੰਘ, ਮੇਜਰ ਸਿੰਘ ਰੋਪੜ ਨੂੰ ਪ੍ਰੈਸ ਸਕੱਤਰ, ਅਮਨ ਸ਼ਰਮਾ ਅੰਮ੍ਰਿਤਸਰ, ਜਗਤਾਰ ਸਿੰਘ, ਬਲਰਾਜ ਸਿੰਘ ਗੁਰਦਾਸਪੁਰ ਨੂੰ ਮੀਤ ਪ੍ਰਧਾਨ ਅਤੇ ਗੁਰਚਰਨ ਸਿੰਘ ਨੂੰ ਸਲਾਹਕਾਰ, ਚਰਨ ਦਾਸ, ਸਾਹਿਬਰਣਜੀਤ ਸਿੰਘ, ਸੰਜੀਵ ਕੁਮਾਰ, ਪਰਮਿੰਦਰ ਸ਼ਰਮਾ, ਕੁਲਦੀਪ ਗਰੋਵਰ, ਵਿਜੈ ਮਿੱਢਾ ਨੂੰ ਜ਼ੋਨਲ ਪ੍ਰਧਾਨ ਅਤੇ ਕੌਸ਼ਲ ਕੁਮਾਰ, ਰਾਕੇਸ਼ ਕੁਮਾਰ, ਅਮਰਜੀਤ ਵਾਲੀਆ, ਮਲਕੀਤ ਸਿੰਘ ਅਤੇ ਕਰਮਜੀਤ ਸਿੰਘ ਨੂੰ ਜ਼ੋਨਲ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ। ਅੰਤ ਵਿੱਚ ਸਰਪ੍ਰਸਤ ਸੂਖਦੇਵ ਸਿੰਘ ਰਾਣਾ ਦੀ ਅਗਵਾਈ ਵਿੱਚ ਸਟੇਟ ਬਾਡੀ ਨੇ ਯੂਨੀਅਨ ਦੇ ਟਿੱਚੇ ਪ੍ਰਾਪਤ ਕਰਾਉਣ ਲਈ ਪੂਰਨ ਸਹਿਯੋਗ ਕਰਨ ਦਾ ਪ੍ਰਰਣ ਲਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ