nabaz-e-punjab.com

ਮੁਹਾਲੀ ਵਿੱਚ 3 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ, 3 ਸੈਂਪਲਾਂ ਦੀ ਸੋਮਵਾਰ ਨੂੰ ਆਏਗੀ ਰਿਪੋਰਟ

ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਈ ਸੀ ਕਰੋਨਾਵਾਇਰਸ ਤੋਂ ਪੀੜਤ ਬਜ਼ੁਰਗ ਅੌਰਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ:
ਇੱਥੋਂ ਦੇ ਫੇਜ਼-3ਏ ਦੀ ਵਸਨੀਕ ਕਰੋਨਾਵਾਇਰਸ ਤੋਂ ਪੀੜਤ ਅੌਰਤ ਗੁਰਦੇਵ ਕੌਰ (69) ਆਪਣੀ ਵੱਡੀ ਭੈਣ ਨਾਲ ਹਫ਼ਤਾ ਕੁ ਪਹਿਲਾਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਈਆਂ ਸਨ ਪ੍ਰੰਤੂ ਦੋਵੇਂ ਭੈਣਾਂ ਕਰੋਨਾਵਾਇਰਸ ਦੇ ਲਪੇਟੇ ਵਿੱਚ ਆ ਗਈਆਂ। ਉਨ੍ਹਾਂ ਦੇ ਗੁਆਂਢੀ ਚਰਨਜੀਤ ਸਿੰਘ ਗਰੇਵਾਲ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਉਨ੍ਹਾਂ ਦੇ ਗੁਆਂਢ ਵਿੱਚ ਮਕਾਨ ਨੰਬਰ-540 ਦੀ ਵਸਨੀਕ ਗੁਰਦੇਵ ਕੌਰ ਕਾਫ਼ੀ ਸਮੇਂ ਤੋਂ ਇੰਗਲੈਂਡ ਰਹਿੰਦੇ ਹਨ। ਉਨ੍ਹਾਂ ਮੁਹਾਲੀ ਵਿਚਲੇ ਮਕਾਨ ਦੀ ਉੱਪਰਲੀਆਂ ਦੋ ਮੰਜ਼ਲਾਂ ਕਿਰਾਏ ’ਤੇ ਦਿੱਤੀਆਂ ਹੋਈਆਂ ਹਨ। ਹਫ਼ਤਾ ਕੁ ਦਿਨ ਪਹਿਲਾਂ ਉਹ ਵਾਪਸ ਪਰਤੀ ਹੈ।
ਸ੍ਰੀ ਗਰੇਵਾਲ ਨੇ ਦੱਸਿਆ ਕਿ ਇਨ੍ਹਾਂ ਦੋਵੇਂ ਭੈਣਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਪਾਕਿਸਤਾਨ ਜਾਣਾ ਸੀ। ਪਾਕਿਸਤਾਨ ਜਾਣ ਲਈ ਉਨ੍ਹਾਂ ਨੂੰ 4 ਅਪਰੈਲ ਦਾ ਵੀਜ਼ਾ ਮਿਲਿਆ ਸੀ ਪ੍ਰੰਤੂ ਇਨ੍ਹੀ ਦਿਨੀਂ ਚੀਨ ਸਮੇਤ ਹੋਰਨਾਂ ਮੁਲਕਾਂ ਅਤੇ ਭਾਰਤ ਵਿੱਚ ਕਰੋਨਾਵਾਇਰਸ ਦਾ ਪ੍ਰਕੋਪ ਵਧਣ ਕਾਰਨ ਸਰਕਾਰ ਨੇ ਲੋਕਹਿੱਤ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਅਰਜ਼ੀ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ। ਜਿਸ ਕਾਰਨ ਇਨ੍ਹਾਂ ਨੂੰ ਮੁਹਾਲੀ ਵਿੱਚ ਰੁਕਣਾ ਪੈ ਗਿਆ। ਨਹੀਂ ਤਾਂ ਇਨ੍ਹਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਅਤੇ ਹੋਰ ਧਾਰਮਿਕ ਅਸਥਾਨਾਂ ਦੇ ਦਰਸ਼ਨ ਦੀਦਾਰੇ ਕਰਕੇ ਵਾਪਸ ਇੰਗਲੈਂਡ ਚਲੇ ਜਾਣਾ ਸੀ ਪ੍ਰੰਤੂ ਦੋਵੇਂ ਕਰੋਨਾਵਾਇਰਸ ਤੋਂ ਪੀੜਤ ਪਾਈ ਜਾਣ ਕਾਰਨ ਉਨ੍ਹਾਂ ਨੂੰ ਸਿਹਤ ਵਿਭਾਗ ਵੱਲੋਂ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕੀਤਾ ਗਿਆ ਸੀ ਲੇਕਿਨ ਉੱਥੋਂ ਇਹ ਦੋਵੇਂ ਭੈਣਾਂ ਆਪਣੀ ਇੱਛਾ ਅਨੁਸਾਰ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਹੋ ਗਈਆਂ ਹਨ। ਉਧਰ, ਡਾਕਟਰਾਂ ਅਨੁਸਾਰ ਫਿਲਹਾਲ ਦੋਵੇਂ ਭੈਣਾਂ ਦੀ ਹਾਲਤ ਠੀਕ ਹੈ।
(ਬਾਕਸ ਆਈਟਮ)
ਮੁਹਾਲੀ ਵਿੱਚ ਅੱਜ ਕਰੋਨਾਵਾਇਰਸ ਤੋਂ ਪੀੜਤ ਕੋਈ ਮਰੀਜ਼ ਨਾ ਮਿਲਣ ਕਾਰਨ ਸਿਹਤ ਵਿਭਾਗ ਨੇ ਸੁੱਖ ਦਾ ਸਾਹ ਲਿਆ ਹੈ। ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਅਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਮੁਹਾਲੀ ਤੋਂ ਜਾਂਚ ਲਈ ਭੇਜੇ ਗਏ ਛੇ ਸ਼ੱਕੀ ਮਰੀਜ਼ਾਂ ਦੇ ਖੂਨ ਦੇ ਸੈਂਪਲਾਂ ’ਚੋਂ ਤਿੰਨ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਜਦੋਂਕਿ 3 ਮਰੀਜ਼ਾਂ ਦੇ ਸੈਂਪਲਾਂ ਦੀ ਰਿਪੋਰਟ ਭਲਕੇ ਮਿਲਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਕਰੋਨਾ ਪੀੜਤ ਗੁਰਦੇਵ ਕੌਰ ਦੇ ਬੇਟੇ ਅਮਰੀਕ ਸਿੰਘ (37) ਅਤੇ ਪੰਚਕੂਲਾ ਵਿੱਚ ਦਾਖ਼ਲ ਮੁਹਾਲੀ ਦੀ ਵਸਨੀਕ ਅੌਰਤ ਅਤੇ ਨਿੱਜੀ ਕੰਪਨੀ ਦੀ ਮੁਲਾਜ਼ਮ ਰੰਜਨਾ ਦੀ ਰੂਮਮੇਟ ਆਕ੍ਰਿਤੀ (27) ਦੇ ਖੂਨ ਦੇ ਸੈਂਪਲਾਂ ਦੀ ਜਾਂਚ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਆਕ੍ਰਿਤੀ ਦੀ ਮਾਂ ਕਿਰਨ ਦੇਵੀ (50) ਅਤੇ ਪੀਜੀ ਮਾਲਕਣ ਕੁਲਵੰਤ ਕੌਰ (80) ਅਤੇ ਅਮਰੀਕਾ ਤੋਂ ਪਰਤੀ ਐਰੋਸਿਟੀ ਦੀ ਵਸਨੀਕ ਅਮਿਤਾ (30) ਇਨ੍ਹਾਂ ਤਿੰਨ ਸ਼ੱਕੀ ਮਰੀਜ਼ਾਂ ਦੇ ਖੂਨ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ। ਜਿਨ੍ਹਾਂ ਦੀ ਅੱਜ ਸ਼ਾਮ ਤੱਕ ਰਿਪੋਰਟ ਆਉਣ ਦੀ ਸੰਭਾਵਨਾ ਸੀ ਪ੍ਰੰਤੂ ਹਾਲੇ ਤੱਕ ਇਨ੍ਹਾਂ ਦੀ ਰਿਪੋਰਟ ਨਹੀਂ ਮਿਲੀ ਹੈ। ਉਨ੍ਹਾਂ ਦੱਸਿਆ ਕਿ ਭਲਕੇ ਸੋਮਵਾਰ ਨੂੰ ਇਨ੍ਹਾਂ ਤਿੰਨ ਸ਼ੱਕੀ ਮਰੀਜ਼ਾਂ ਦੀ ਜਾਂਚ ਰਿਪੋਰਟ ਮਿਲਣ ਦੀ ਆਸ ਹੈ। ਸਿਹਤ ਵਿਭਾਗ ਨੇ ਦਾਅਵਾ ਕੀਤਾ ਕਿ ਮੁਹਾਲੀ ਜ਼ਿਲ੍ਹੇ ਵਿੱਚ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਅਤੇ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…