
ਮੋਰਿੰਡਾ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਗਿਆ ਗਣਤੰਤਰ ਦਿਵਸ
ਗਗਨਦੀਪ ਘੜੂੰਆਂ
ਨਬਜ਼-ਏ-ਪੰਜਾਬ ਬਿਊਰੋ, ਮੋਰਿੰਡਾ, 27 ਜਨਵਰੀ:
ਸਥਾਨਕ ਨਗਰ ਕੌਸਲ ਮੋਰਿੰਡਾ ਵਿੱਚ 69ਵਾਂ ਗਣਤੰਤਰ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਨਗਰ ਕੌਸਲ ਦੇ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ ਵਲੋਂ ਅਦਾ ਕੀਤੀ ਗਈ। ਜਿਸ ਤੋਂ ਬਾਅਦ ਵੱਖੋਂ ਵੱਖ ਸਕੂਲੀ ਵਿਦਿਆਰਥੀਆਂ ਵਲੋਂ ਦੇਸ ਭਗਤੀ ਦੇ ਗੀਤ , ਭੰਗੜਾ, ਗਿੱਧਾ ਤੇਂ ਹੋਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਅੰਤ ਵਿੱਚ ਨਗਰ ਕੌਸਲ ਅਧਿਕਾਰੀਆਂ ਤੇ ਸ਼ਹਿਰ ਦੇ ਕੌਸਲਰਾਂ ਵਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਟੇਜ ਸੈਕਟਰੀ ਦੀ ਭੁੂਮਿਕਾ ਰਾਮਪਾਲ ਥੰਮਣ ਵੱਲੋਂ ਨਿਭਾਈ ਗਈ। ਇਸ ਮੌਕੇ ਕਾਰਜ ਸਾਧਕ ਅਫਸਰ ਰਾਜੇਸ ਕੁਮਾਰ ਸਰਮਾ,ਕੌਸਲਰ ਰਾਕੇਸ ਕੁਮਾਰ ਬੱਗਾ, ਅੰਮ੍ਰਿਤਪਾਲ ਖੱਟੜਾ, ਜਗਪਾਲ ਜੌਲੀ, ਮਹਿੰਦਰ ਸਿੰਘ ਢਿੱਲੋਂ, ਮੋਹਣ ਲਾਲ ਕਾਲਾ,ਰਾਜੇਸ ਕੁਮਾਰ,ਅਕਾਲੀ ਆਗੂ ਪਰਮਿੰਦਰ ਸਿੰਘ ਕੰਗ, ਨੰਬਰਦਾਰ ਕੁਲਦੀਪ ਸਿੰਘ ਓਇੰਦ, ਗੁਰਸੇਵਕ ਸਿੰਘ ਰੋਣੀ, ਧਰਮਿੰਦਰ ਕੋਟਲੀ, ਕਾਗਰਸੀ ਆਗੂ ਕੈਲਾਸ ਕੌਸਲ, ਚੱਚੂ ਸੂਦ, ਡਾ. ਗੁਰਪ੍ਰੀਤ ਮਾਵੀ, ਡਾ. ਸੰਦੀਪ ਮਾਵੀ, ਸੈਨੇਟਰੀ ਇੰਸਪੈਕਟਰ ਵਰਿੰਦਰ ਸਿੰਘ ਤੇ ਅਮਰਜੀਤ ਸਿੰਘ ਨੰਬਰਦਾਰ ਆਦਿ ਹਾਜਰ ਸਨ ।