Share on Facebook Share on Twitter Share on Google+ Share on Pinterest Share on Linkedin ਮੁਹਾਲੀ ਪੁਲੀਸ ਨੇ ਨਾਮੀ ਕੰਪਨੀਆਂ ਦੇ ਪ੍ਰਬੰਧਕਾਂ ਨੂੰ ਘੱਟ ਸਟਾਫ਼ ਨਾਲ ਕੰਮ ਚਲਾਉਣ ਲਈ ਪ੍ਰੇਰਿਆ ਮਾਪਿਆਂ ਦੀ ਅਪੀਲ ’ਤੇ ਨਿੱਜੀ ਕੰਪਨੀ ਦੇ 20 ਤੋਂ 25 ਮੁਲਾਜ਼ਮ ਛੁੱਟੀ ਲੈ ਕੇ ਘਰ ਪਰਤੇ ਪੁਲੀਸ ਨੇ ਸੀਐਸਡਬਲਿਊ ਕੰਪਨੀ ਬੰਦ ਕਰਵਾਈ, ਪ੍ਰਬੰਧਕਾਂ ਦੇ ਹੱਥ ’ਚ ਫੜਾਇਆ ਨੋਟਿਸ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਮਾਰਚ: ਮੁਹਾਲੀ ਪੁਲੀਸ ਨੇ ਕਰੋਨਾਵਾਇਰਸ ਦੇ ਲਗਾਤਾਰ ਵਧ ਰਹੇ ਪ੍ਰਕੋਪ ਦੇ ਚੱਲਦਿਆਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਚੱਲ ਰਹੀਆਂ ਨਾਮੀ ਕੰਪਨੀਆਂ ਨੂੰ ਘੱਟ ਸਟਾਫ਼ ਨਾਲ ਕੰਮ ਚਲਾਉਣ ਲਈ ਪ੍ਰੇਰਦਿਆਂ ਪ੍ਰਬੰਧਕਾਂ ਨੂੰ ਇਸ ਮੁਸ਼ਕਲ ਦੀ ਘੜੀ ਵਿੱਚ ਪੰਜਾਬ ਸਰਕਾਰ ਅਤੇ ਪੁਲੀਸ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਸਨਅਤੀ ਏਰੀਆ ਪੁਲੀਸ ਚੌਕੀ ਦੇ ਇੰਚਾਰਜ ਬਲਜਿੰਦਰ ਸਿੰਘ ਮੰਡ ਨੇ ਦੱਸਿਆ ਕਿ ਟੈਲੀ ਪ੍ਰੋਫਾਰਮਾਂ ਕੰਪਨੀ ਤੇ ਸੀਐਸਡਬਲਿਊ ਅਤੇ ਹੋਰਨਾਂ ਕੰਪਨੀਆਂ ਦਾ ਦੌਰਾ ਕੀਤਾ ਅਤੇ ਉਨ੍ਹਾਂ ਨੂੰ ਸਰਕਾਰ ਦੀਆਂ ਤਾਜ਼ਾ ਦਿਸ਼ਾ ਨਿਰਦੇਸ਼ਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਲੰਘੀ ਰਾਤ ਪੁਲੀਸ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸੀਐਸਡਬਲਿਊ ਵਿੱਚ ਕਰੀਬ 60 ਮੁਲਾਜ਼ਮ ਕੰਮ ਕਰਦੇ ਹਨ। ਇਸ ਸਬੰਧੀ ਪ੍ਰਬੰਧਕਾਂ ਨੂੰ ਅਗਲੇ ਹੁਕਮਾਂ ਤੱਕ ਦਫ਼ਤਰ ਬੰਦ ਕਰਨ ਲਈ ਨੋਟਿਸ ਦਿੱਤਾ ਗਿਆ ਹੈ। ਅੱਜ ਦਿਨ ਵਿੱਚ ਚੈਕਿੰਗ ਦੌਰਾਨ ਪੁਲੀਸ ਨੇ ਦੇਖਿਆ ਕੰਪਨੀ ਦਫ਼ਤਰ ਬੰਦ ਸੀ। ਉਧਰ, ਗੁਰਦੁਆਰਾ ਸਾਹਿਬਵਾੜਾ ਨੌਵੀਂ ਪਾਤਸ਼ਾਹ ਦੇ ਪਿੱਛੇ ਨਿੱਜੀ ਕੰਪਨੀ ਵਿੱਚ ਲਗਭਗ 80 ਕਰਮਚਾਰੀ ਦੱਸੇ ਗਏ ਹਨ। ਜਿਨ੍ਹਾਂ ’ਚੋਂ ਬੀਤੇ ਦਿਨ ਅਤੇ ਅੱਜ 20 ਤੋਂ 25 ਕਰਮਚਾਰੀ ਆਪਣੇ ਮਾਪਿਆਂ ਦੀ ਅਪੀਲ ’ਤੇ ਛੁੱਟੀ ਲੈ ਕੇ ਘਰ ਪਰਤ ਗਏ ਹਨ। ਇਨ੍ਹਾਂ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਕੀਮਤ ’ਤੇ ਆਪਣੀ ਜਾਨ ਨਹੀਂ ਗੁਆਉਣਾ ਚਾਹੁੰਦੇ ਹਨ। ਉਨ੍ਹਾਂ ਕੰਪਨੀ ਪ੍ਰਬੰਧਕਾਂ ਨੂੰ ਕਿਹਾ ਕਰੋਨਾਵਾਇਰਸ ਦੇ ਪ੍ਰਕੋਪ ਕਾਰਨ ਜਿੰਨੇ ਦਿਨ ਉਹ ਡਿਊਟੀ ’ਤੇ ਨਹੀਂ ਆਉਂਦੇ ਹਨ, ਉਨ੍ਹਾਂ ਨੂੰ ਉੱਨੇ ਦਿਨਾਂ ਦੀ ਤਨਖ਼ਾਹ ਨਾ ਦਿੱਤੀ ਜਾਵੇ। ਇਸ ਸਬੰਧੀ ਐਸਡੀਐਮ ਜਗਦੀਪ ਸਹਿਗਲ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਜ਼ਬਰਦਸਤੀ ਕੋਈ ਕੰਪਨੀ ਜਾਂ ਦਫ਼ਤਰ ਬੰਦ ਨਹੀਂ ਕਰਵਾ ਸਕਦਾ ਹੈ। ਪੁਲੀਸ ਅਤੇ ਪ੍ਰਸ਼ਾਸਨ ਸਿਰਫ਼ ਸਬੰਧਤ ਨੂੰ ਸਰਕਾਰ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਉਂਦੇ ਹੋਏ ਦਫ਼ਤਰ ਬੰਦ ਕਰਨ ਜਾਂ ਘੱਟ ਸਟਾਫ਼ ਨਾਲ ਕੰਮ ਚਲਾਉਣ ਦੀ ਅਪੀਲ ਕਰ ਸਕਦੇ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ