ਖੋਜਾਰਥੀ ਹੌਸਪੀਟੈਲਿਟੀ ਕਾਰੋਬਾਰ ’ਚ ਦਰਪੇਸ਼ ਚਣੌਤੀਆਂ ਦੇ ਢੱੁਕਵੇਂ ਹੱਲ ਤਲਾਸ਼ਣ: ਪ੍ਰੋ ਚੱਡਾ

ਦੇਸ਼ ਦੇ ਆਰਥਕ ਤੇ ਇੰਫ਼੍ਰਾਸਟਕਚਰ ਵਿਕਾਸ ’ਚ ਹੌਸਪੀਟੈਲਿਟੀ ਕਾਰੋਬਾਰ ਦਾ ਅਹਿਮ ਯੋਗਦਾਨ: ਪ੍ਰਤਿਮਾ ਸ੍ਰੀਵਾਸਤਵ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਮਾਰਚ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਲਾਂਡਰਾਂ ਦੇ ਇੰਸਟੀਚਿਊਟ ਚੰਡੀਗੜ੍ਹ ਹੋਟਲ ਮੈਨੇਜਮੈਂਟ ਅਤੇ ਕੈਟਰਿੰਗ ਟੈਕਨਾਲੋਜੀ ਵੱਲੋਂ ਸ਼ਾਂਤੀ, ਸਥਿਰਤਾ ਅਤੇ ਵਿਕਾਸ’ ਵਿਸ਼ੇ ’ਤੇ ਕਰਵਾਈ ਗਈ ਦੋ ਰੋਜ਼ਾ ਕੌਮੀ ਕਾਨਫ਼ਰੰਸ ਦੌਰਾਨ ਪ੍ਰੋ ਸੁਰੇਸ਼ ਕੁਮਾਰ ਚੱਡਾ ਚੇਅਰਮੈਨ ਯੂਨੀਵਰਸਿਟੀ ਬਿਜ਼ਨਸ ਸਕੂਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਅਮਿਤਾਭ ਦਵਿੰਦਰ ਫ਼ੈਡਰੇਸ਼ਨ ਆਫ਼ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਆਫ਼ ਇੰਡੀਆ , ਮਿਸ. ਪ੍ਰਤਿਮਾ ਸ੍ਰੀਵਾਸਤਵ ਕਾਰਜਕਾਰੀ ਡਾਇਰੈਕਟਰ ਪੰਜਾਬ ਹੈਰੀਟੇਜ ਅਤੇ ਸੈਰ ਸਪਾਟਾ ਪ੍ਰਮੋਸ਼ਨ ਬੋਰਡ ਪੰਜਾਬ ਅਤੇ ਦੇਸ਼ ਭਰ ਤੋਂ ਹੌਸਪੀਟੈਲਿਟੀ ਕਾਰੋਬਾਰ ਅਤੇ ਹੋਟਲ ਮੈਨੇਜਮੈਂਟ ਦੀ ਸਿੱਖਿਆ ਮੁਹੱਈਆ ਕਰਵਾਉਣ ਵਾਲੀਆਂ ਵਕਾਰੀ ਸੰਸਥਾਵਾਂ ਨਾਲ ਜੁੜੇ 40 ਤੋਂ ਵੱਧ ਖੋਜਾਰਥੀਆਂ ਨੇ ਆਪਣੇ-ਆਪਣੇ ਰਿਸਰਚ ਪੇਪਰ ਪੇਸ਼ ਕਰ ਕੇ ਪੰਜਾਬ ਦੇ ਸ਼ਾਂਤ ਵਾਤਾਵਰਣ ਦਾ ਲਾਭ ਉਠਾਉਂਦੇ ਹੇਏ ਦੇਸ਼ ਦੇ ਸਮੂਹਿਕ ਵਿਕਾਸ ਵੱਲ ਧਿਆਨ ’ਚ ਰੱਖਦਿਆਂ ਹੌਸਪੀਟੈਲਿਟੀ ਕਾਰੋਬਾਰ ਨੂੰ ਆਪਣੇ ਹੁਨਰ ਅਤੇ ਕਾਬਲੀਅਤ ਦੇ ਜਰੀਏ ਬੁਲੰਦੀਆਂ ’ਤੇ ਪਹੁੰਚਾਉਣ ਦੀ ਵਕਾਲਤ ਕੀਤੀ ਹੈ।
ਮਿਸ. ਪ੍ਰਤਿਮਾ ਸ੍ਰੀਵਾਸਤਵ ਆਈ.ਐਫ਼.ਐਸ.ਐਗਜੀਕਿਊਟਿਵ ਡਾਇਰੈਕਟਰ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਨੇ ਆਪਣੇ ਸੰਖੇਪ ਭਾਸ਼ਣ ਵਿਚ ਕਿਹਾ ਕਿ ਭਾਰਤ ਸੈਰਸਪਾਟਾ ਅਤੇ ਮਹਿਮਾਨ ਨਿਵਾਜੀ ਦੇ ਖੇਤਰ ਵਿਚ ਵਿਸ਼ੇਸ਼ ਥਾਂ ਬਣਾ ਚੁੱਕਾ ਹੈ ਜਿਸ ਨਾਲ ਜਿਥੇ ਭਾਰਤ ਦਾ ਆਰਥਕ ਪੱਖੋਂ ਵਿਕਾਸ ਹੋਇਆ ਹੈ ਉਥੇ ਦੇਸ਼ ਅੰਦਰ ਕੌਮਾਂਤਰੀ ਮੁਦਰਾ ਦਾ ਪਸਾਰ ਵੀ ਹੋਇਆ ਹੈ ਜਿਸ ਲਈ ਹੌਸਪੀਟੈਲਿਟੀ ਕਾਰੋਬਾਰ ਦਾ ਵਿਸ਼ੇਸ਼ ਯੋਗਦਾਨ ਹੈ। ਉਨ੍ਹਾਂ ਅੰਕੜਿਆਂ ਦੇ ਆਥਾਰਿਤ ਗੱਲ ਕਰਦਿਆਂ ਕਿਹਾ ਕਿ ਮਹਿਮਾਨ ਨਿਵਾਜੀ ਦੀ ਵਕਾਰੀ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਚਾਲੂ ਵਿੱਤੀ ਸਾਲ ਅੰਦਰ 13.45 ਮਿਲੀਅਨ ਨੌਕਰੀਆਂ ਪੈਦਾ ਹੋਣ ਦੀ ਸੰਭਾਵਨਾ ਹੈ ਜਿਨ੍ਹਾਂ ਵਿਚੋਂ 10.49 ਮਿਲੀਅਨ ਨੌਕਰੀਆਂ ਰੈਸਟੋਰੈਟ/ਹੋਟਲ ਅਤੇ 2.3 ਮਿਲੀਅਨ ਨੌਕਰੀਆਂ ਟ੍ਰੈਵਲ ਏਜੰਟ ਅਤੇ ਟੂਰ ਆਪ੍ਰੇਟਰ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ 2020 ਤੱਕ ਭਾਰਤ ਦੇ ਪ੍ਰਮੁੱਖ ਸ਼ਹਿਰਾਂ ਅੰਦਰ ਹੌਸਪੀਟੈਲਿਟੀ ਖੇਤਰ ਦੀਆਂ ਨਾਮਵਰ ਵਿਦੇਸ਼ੀ ਕੰਪਨੀਆਂ ਆਪਣÎੇ ਕਾਰੋਬਾਰ ਸਥਾਪਤ ਕਰਨ ਜਾ ਰਹੀਆਂ ਹਨ ਜਿਸ ਨਾਲ ਰੁਜ਼ਗਾਰ ਦੇ ਵਾਧੂ ਵਸੀਲੇ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਜਿਥੇ ਦੇਸ਼ ਅੰਦਰ ਕੌਮਾਂਤਰੀ ਮੁਦਰਾ ਦਾ ਨਿਵੇਸ ਵਧੇਗਾ ਉਥੇ ਮੁਕਾਬਲੇਬਾਜ਼ੀ ਦੇ ਦੌਰ ’ਚ ਆਮਦਨ ਤੇ ਖ਼ਰਚ ’ਚ ਸਥਿਰਤਾ ਆਵੇਗੀ।
ਸੀ.ਜੀ.ਸੀ. ਦੀ ਇਸ ਰਾਸ਼ਟਰੀ ਕਾਨਫ਼ਰੰਸ ਦੌਰਾਨ ਮਿਸ. ਪੂਜਾ ਗਰੋਵਰ ਡਾਇਰੈਕਟਰ ਹਿਊਮਨ ਰਿਸੋਰਸਜ਼, ਪ੍ਰੋ. ਪੁਰਵਾ ਕੌਸ਼ਲ ਪੀ.ਯੂ. ਨੇ ਕਿਹਾ ਕਿ ਵਿਦੇਸ਼ੀ ਸੈਲਾਨੀ ਦੇਸ਼ ਦੇ ਆਰਥਕ, ਇੰਫ਼੍ਰਰਾਸਟਕਚਰ ਤੇ ਹੌਸਪੀਟੈਲਿਟੀ ਕਾਰੋਬਾਰ ਦੇ ਵਿਕਾਸ ਦਾ ਮੁੱਢਲਾ ਸਰੋਤ ਹੁੰਦੇ ਹਨ ਬਸ਼ਰਤੇ ਕਿ ਉਥੋਂ ਦਾ ਹਿਊਮਨ ਰਿਸੋਰਸ ਆਪਣੀ ਕਾਬਲੀਅਤ ਅਤੇ ਹੁਨਰ ਦੇ ਬਲਬੂਤੇ ਉਨ੍ਹਾਂ ਦੀ ਪਸੰਦ ਦਾ ਵਾਤਾਵਰਣ ਬਨਾਉਣ ਦੇ ਸਮਰੱਥ ਹੋਵੇ। ਉਨ੍ਹਾਂ ਕਿਹਾ ਕਿ ਜੇਕਰ ਇਥੋਂ ਦੀ ਹੌਸਪੀਟੈਲਿਟੀ ਇੰਡਸਟਰੀ ਦਾ ਵਿਕਾਸ ਹੋਵੇਗਾ ਤਾਂ ਟ੍ਰਾਂਸਪੋਰਟ, ਹੋਟਲ, ਢਾਬੇ ਅਤੇ ਜਨਰਲ ਮਾਰਕੀਟ ਨਾਲ ਜੁੜੇ ਛੋਟੇ ਕਾਰੋਬਾਰੀਆਂ ਦਾ ਵਿਕਾਸ ਸੰਭਵ ਹੈ। ਉਨ੍ਹਾਂ ਕਿਹਾ ਇਸ ਨਾਲ ਜਿਥੇ ਹਵਾਈ ਅੱਡੇ ਬਣਨਗੇ ਉਥੇ ਸੜਕੀ ਮਾਰਗਾਂ ਦਾ ਵਿਕਾਸ ਵੀ ਸੰਭਵ ਹੋਵੇਗਾ।
ਇਥੇ ਜ਼ਿਕਰਯੋਗ ਹੈ ਕਿ ਇਸ ਕੌਮੀ ਕਾਨਫ਼ਰੰਸ ਮੌਕੇ ਦੇਸ਼ ਦੇ ਵੱਖ ਵੱਖ ਕੋਨਿਆਂ ਤੋਂ ਪਹੁੰਚੇ ਹੌਸਪੀਟੈਲਿਟੀ ਕਾਰੋਬਾਰੀਆਂ ਅਤੇ ਸਿੱਖਿਆ ਸੰਸਥਾਵਾਂ ਦੇ ਖੋਜਾਰਥੀਆਂ ਨੇ 40 ਤੋਂ ਜ਼ਿਆਦਾ ਆਪਣੇ ਖੋਜ ਪੇਪਰ ਪੇਸ਼ ਕੀਤੇ ਜਿਨ੍ਹਾਂ ’ਤੇ ਹੋਏ ਓਪਨ ਸੰਵਾਦ ਦੌਰਾਨ ਪ੍ਰੋ. ਅਰਵਿੰਦ ਧਰ ਉਪ ਕੁਲਪਤੀ ਐਨ. ਆਈ.ਆਈ.ਐਲ. ਐਮ.ਯੂਨੀਵਰਸਿਟੀ ਕੈਥਲ, ਡਾ. ਜਸਵੀਨ ਕੌਰ ਐਚ. ਓ.ਡੀ. ਬਿਜਨਸ ਮੈਨੇਜਮੈਂਟ ਜੀ.ਐਨ. ਡੀ. ਯੂ.ਅੰਮ੍ਰਿਤਸਰ, ਪ੍ਰਸ਼ਾਤ ਗੌਤਮ ਡਾਇਰੈਕਟਰ ਹੋਟਲ ਮੈਨਜਮੈਂਟ ਪੀ.ਯੂ. ਚੰਡੀਗੜ੍ਹ ਨੇ ਪ੍ਰਧਾਨਗੀ ਕੀਤੀ। ਇਸ ਮੌਕੇ ਸੀ.ਜੀ.ਸੀ. ਨੇ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਨੇ ਸਾਂਝੇ ਰੂਪ ਵਿਚ ਚਲਾਈ ਮੁਹਿੰਮ ‘‘ਪ੍ਰੋਜੈਕਟ ਪਿਓਰ’’ ਦੌਰਾਨ ਗੁਣਵਤਾ ’ਤੇ ਖਰਾ ਉਤਰਨ ਵਾਲੇ ਕੈਪਟਨ ਵੈਸ਼ਨੋ ਢਾਬਾ ਖਮਾਣੋਂ, ਪੰਜਾਬੀ ਰਸੋਈ ਬਡਾਲੀ ਆਲਾ ਸਿੰਘ, ਮਿੱਤਰਾਂ ਦਾ ਢਾਬਾ ਬਡਾਲੀ ਆਲਾ ਸਿੰਘ, ਗੁਰੂ ਨਾਨਕ ਢਾਬਾ ਮਾਛੀਵਾੜਾ ਰੋਡ ਸਮਰਾਲਾ ਨੂੰ ਸਰਟੀਫ਼ਿਕੇਟ ਦੇ ਕੇ ਨਿਵਾਜਿਆ ਗਿਆ।
ਇਸ ਮੌਕੇ ਸੀਜੀਸੀ ਗਰੁੱਪ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ ਚੰਡੀਗੜ੍ਹ ਹੋਟਲ ਮੈਨੇਜਮੈਂਟ ਐਂਡ ਕੈਟਰਿੰਗ ਵੱਲੋਂ ਕਰਵਾਈ ਗਈ ਕਾਨਫ਼ਰੰਸ ਮੌਕੇ ਸੀ.ਜੀ.ਸੀ. ਕੈਂਪਸ ਪਹੁੰਚੇ ਕਾਰੋਬਾਰੀਆਂ ਅਤੇ ਖੋਜਾਰਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਚੰਡੀਗੜ੍ਹ ਹੋਟਲ ਮੈਨੇਜਮੈਟ ਐਂਡ ਕੈਟਰਿੰਗ ਟੈਕਨਾਲੋਜੀ ਦਾ ਰਾਸ਼ਟਰੀ ਕਾਨਫ਼ਰੰਸ ਕਰਵਾਉਣ ਦਾ ਵੱਡਮੁੱਲਾ ਉਪਰਾਲਾ ਸ਼ਾਲਾਘਾਯੋਗ ਹੈ ਜਿਸ ਰਾਹੀਂ ਜਿਥੇ ਵਿਦਿਆਰਥੀਆਂ ਨੂੰ ਹੌਸਪੀਟੈਲਿਟੀ ਖੇਤਰ ਦੀਆਂ ਚਣੌਤੀਆਂ ਦੇ ਹੱਲ ਤਲਾਸ਼ਣ ਦਾ ਅਨੁਭਵ ਹੋਵੇਗਾ ਉਥੇ ਉਨ੍ਹਾਂ ਨੂੰ ਕੋਸ ਗਿਆਨ ਨੂੰ ਪ੍ਰੈਕਟੀਕਲੀ ਜ਼ਿੰਦਗੀ ’ਚ ਕਿਵੇ ਢਾਲਣਾ ਹੈ ਉਸ ਬਾਰੇ ਜਾਣਕਾਰੀ ਪ੍ਰਾਪਤ ਹੋਵੇਗੀ।

Load More Related Articles
Load More By Nabaz-e-Punjab
Load More In General News

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ‘ਮਹਿਲਾ ਦਿਵਸ’ ਨੂੰ ਸਮਰਪਿਤ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ‘ਮਹਿਲਾ ਦਿਵਸ’ ਨੂੰ ਸਮਰਪਿਤ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ …