ਰੈਜ਼ੀਡੈਂਟ ਵੈਲਫੇਅਰ ਐਂਡ ਡਿਵੈਲਪਮੈਂਟ ਕਮੇਟੀ ਸੈਕਟਰ-78 ਦੀ ਮੀਟਿੰਗ ਹੋਈ

14 ਜਨਵਰੀ ਨੂੰ ਮਾਘੀ ਦਿਵਸ ਮਨਾਉਣ ਦਾ ਫੈਸਲਾ, ਬਾਕੀ ਰਹਿੰਦੇ ਅਲਾਟੀਆਂ ਨੂੰ ਪਲਾਟਾਂ ਦੇ ਕਬਜ਼ੇ ਦੇਣ ਦੀ ਮੰਗ ਉੱਠੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜਨਵਰੀ:
ਰੈਜ਼ੀਡੈਂਟ ਵੈਲਫੇਅਰ ਐਂਡ ਡਿਵੈਲਪਮੈਂਟ ਕਮੇਟੀ (ਰਜਿ) ਸੈਕਟਰ-78 ਦੀ ਜਨਰਲ ਬਾਡੀ ਦੀ ਮੀਟਿੰਗ ਕ੍ਰਿਸਨਾ ਮਿੱਤੂ ਦੀ ਪ੍ਰਧਾਨਗੀ ਹੇਠ ਗੁਰਕਿਰਪਾ ਸੁਸਾਇਟੀ ਦੇੇ ਸਹਿਯੋਗ ਨਾਲ ਮਕਾਨ ਨੰਬਰ-966 ਦੇ ਸਾਹਮਣੇ ਵਾਲੇ ਪਾਰਕ ਵਿੱਚ ਹੋਈ। ਜਿਸ ਵਿੱਚ ਸੈਕਟਰ-78 ਦੇ ਨਿਵਾਸੀਆਂ ਅਤੇ ਖਾਸ ਕਰਕੇ ਐਰਤਾਂ ਨੇ ਵੀ ਵੱਡੀ ਗਿਣਤੀ ਵਿੱਚ ਸਾਮੂਲੀਅਤ ਕੀਤੀ। ਗੁਰਕਿਰਪਾ ਸੁਸਾਇਟੀ ਵੱਲੋੱ ਮੀਟਿੰਗ ਵਿੱਚ ਆਏ ਹੋਏ ਨਿਵਾਸੀਆਂ ਦਾ ਚਾਹ-ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ ਸੀ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕ੍ਰਿਸ਼ਨਾ ਮਿੱਤ ਪ੍ਰਧਾਨ, ਨਿਰਮਲ ਸਿੰਘ ਸਭਰਵਾਲ ਸੀਨੀ ਮੀਤ ਪ੍ਰਧਾਨ ਅਤੇ ਮੇਜਰ ਸਿੰਘ ਸੀਨੀ ਮੀਤ ਪ੍ਰਧਾਨ ਸੈਕਟਰ-76 ਤੋਂ 80 ਨੇ ਦੱਸਿਆ ਕਿ ਡਿਪਟੀ ਕਮਿਸਟਰ ਐਸ.ਏ.ਐੈਸ.ਨਗਰ ਨੇ ਸੈਕਟਰ-78 ਤੇ 79 ਦੀ ਸੜਕ ਤੇ ਰੇਤਾ ਬਜਰੀ ਦੇ ਡੰਪ ਅਤੇ ਟਰੱਕ ਟਰਾਲੀਆਂ ਨੂੰ ਹਟਾਉਣ ਲਈ ਤਕਰੀਬਨ ਇੱਕ ਮਹੀਨੇ ਪਹਿਲਾਂ ਐਸ.ਡੀ.ਐਮ ਨੂੰ ਕਾਰਵਾਈ ਕਰਨ ਲਈ ਲਿਖਿਆ ਸੀ ਪਰੰਤੂ ਅਜੇ ਤੱਕ ਇਸ ਸਬੰਧ ਵਿੱਚ ਐਸਡੀਐਮ ਕੋਈ ਕਾਰਵਾਈ ਨਹੀਂ ਹੋਈ। ਜੇਕਰ ਆਉਣ ਵਾਲੇ ਦਿਨਾਂ ਵਿੱਚ ਇਸ ਸਬੰਧੀ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਕਮੇਟੀ ਸਖਤ ਐਕਸਨ ਲੈਣ ਲਈ ਮਜਬੂਰ ਹੋਵੇਗੀ, ਜਿਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੀਟਿੰਗ ਵਿੱਚ ਸੈਕਟਰ 76-80 ਦੇ ਪ੍ਰਧਾਨ ਸੁੱਚਾ ਸਿੰਘ ਕਲੌੜ ਨੇ ਨਿਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਗਮਾਡਾ ਅਧਿਕਾਰੀਆਂ ਨਾਲ ਵਿਕਾਸ ਕਾਰਜਾਂ ਸਬੰਧੀ ਹੋਈ ਮੀਟਿੰਗ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਸੈਕਟਰ 76-80 ਪਲਾਟ ਅਲਾਟਮੈਂਟ ਅਤੇ ਵੈਲਫੇਅਰ ਕਮੇਟੀ (ਰਜਿ) ਵੱਲੋੱ ਗਮਾਡਾ ਭਵਨ ਦੇ ਅੱਗੇ ਮਿਤੀ 21 ਦਸੰਬਰ 2017 ਨੂੰ ਦਿੱਤੇ ਪਾਣੀ ਦੇ ਵਧਾਏ ਰੇਟਾਂ ਸਬੰਧੀ ਦਿੱਤੇ ਧਰਨੇ ਵਿੱਚ ਸਾਮਲ ਹੋਣ ਤੇ ਧੰਨਵਾਦ ਵੀ ਕੀਤਾ।
ਸੈਕਟਰ ਨਿਵਾਸੀਆਂ ਵੱਲੋਂ ਪਾਣੀ ਦੇ ਬਿਲਾਂ ਦੇ ਵਾਧੇ ਨੂੰ ਵਾਪਸ ਲੈਣ ਅਤੇ ਬਾਕੀ ਰਹਿੰਦੇ ਅਲਾਟੀਆਂ ਨੂੰ ਜਿਨ੍ਹਾਂ ਨੂੰ ਪਲਾਟਾਂ ਦੇ ਕਬਜੇ ਨਹੀਂ ਮਿਲੇ, ਪਲਾਟ ਦੇਣ ਸਬੰਧੀ ਮਤਾ ਪਾਸ ਕੀਤਾ ਗਿਆ। ਮੀਟਿੰਗ ਵਿੱਚ ਵਿਕਾਸ ਕਾਰਜਾਂ ਜਿਵੇ ਸੜਕਾਂ ਦਾ ਬੁਰਾ ਹਾਲ, ਪਾਰਕਾਂ ਦਾ ਠੀਕ ਰੱਖ ਰਖਾਵ ਅਤੇ ਸੈਕਟਰ ਨਿਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਆ ਰਹੀ ਮੁਸਕਲ ਸਬੰਧੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਗਮਾਡਾ ਅਧਿਕਾਰੀਆਂ ਨੂੰ ਇਸ ਸਮੱਸਿਆਂਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਦੀ ਮੰਗ ਕੀਤੀ। ਇਸ ਮੌਕੇ ਆਗੂਆਂ ਵੱਲੋੱ ਇਹ ਵੀ ਦੱਸਿਆ ਕਿ ਕਮੇਟੀ ਵੱਲੋੱ 14 ਜਨਵਰੀ ਦਿਨ ਐਤਵਾਰ ਨੂੰ ਮਾਘੀ ਦਾ ਦਿਹਾੜਾ ਸੈਕਟਰ-78 ਦੇ ਗੁਰਦੁਆਰਾ ਸਹਿਬ ਦੀ ਬਣ ਰਹੀ ਇਮਾਰਤ ਵਿੱਚ ਮਨਾਇਆ ਜਾ ਰਿਹਾ ਹੈ। ਕਮੇਟੀ ਦੀ ਅਗਲੀ ਮੀਟਿੰਗ 4 ਫਰਵਰੀ 2018 ਨੂੰ ਮਕਾਨ ਨੰਬਰ-156 ਦੇ ਸਾਹਮਣੇ ਵਾਲੇ ਪਾਰਕ ਵਿੱਚ ਸ਼ਾਮ 4.30 ਵਜੇ ਰੱਖੀ ਗਈ ਹੈ।
ਇਸ ਮੌਕੇ ਇੰਦਰਜੀਤ ਸਿੰਘ ਜਨਰਲ ਸਕੱਤਰ, ਮੇਜਰ ਸਿੰਘ ਸੀਨੀਅਰ ਮੀਤ ਪ੍ਰਧਾਨ ਸੈਕਟਰ-76 ਤੋਂ 80 ਕਮੇਟੀ, ਸਰਦੂਲ ਸਿੰਘ ਪੂੰਨੀਆਂ ਪ੍ਰੈਸ ਸਕੱਤਰ, ਨਿਰਮਲ ਸਿੰਘ ਸੱਭਰਵਾਲ ਸੀਨੀਅਰ ਮੀਤ ਪ੍ਰਧਾਨ, ਰਮਣੀਕ ਸਿੰਘ ਵਿੱਤ ਸਕੱਤਰ, ਸਤਨਾਮ ਸਿੰਘ ਭਿੰਡਰ ਮੀਤ ਪ੍ਰਧਾਨ, ਗੁਰਮੇਲ ਸਿੰਘ ਢੀਂਡਸਾ, ਨਰਿੰਦਰ ਸਿੰਘ ਮਾਨ, ਬਲਵਿੰਦਰ ਸਿੰਘ ਐਸਡੀਓ, ਬਸੰਤ ਸਿੰਘ, ਜਗਜੀਤ ਸਿੰਘ, ਪਲਵਿੰਦਰ ਸਿੰਘ, ਦਰਸ਼ਨ ਸਿੰਘ, ਸੁਰਿੰਦਰ ਸਿੰਘ ਕੰਗ ਆਦਿ ਨੇ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…