ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਫੇਜ਼-7 ਵੱਲੋਂ ਬਲਬੀਰ ਸਿੱਧੂ ਦਾ ਸਨਮਾਨ, ਨਸ਼ੇੜੀਆਂ ਪੀਜੀ ਮੁੰਡੇ ਕੁੜੀਆਂ ਵਿਰੁੱਧ ਕਾਰਵਾਈ ਮੰਗੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਪਰੈਲ:
ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਫੇਜ਼ 7 ਵੱਲੋਂ ਪ੍ਰਧਾਨ ਆਰ ਐਸ ਬੈਦਵਾਨ ਦੀ ਅਗਵਾਈ ਵਿਚ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵਿਧਾਇਕ ਬਲਬੀਰ ਸਿੰਘ ਸਿੱਧੂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਸੋਸੀਏਸਨ ਦੇ ਅਹੁਦੇਦਾਰਾਂ ਨੇ ਸ੍ਰ. ਸਿੱਧੂ ਨੂੰ ਇਕ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਇਸ ਫੇਜ ਵਿਚ ਕੋਠੀ ਨੰਬਰ 85 ਤੋਂ 90 ਦੇ ਸਾਹਮਣੇ ਪੈਂਦੇ ਪਾਰਕ ਵਿਚ ਹਰ ਵੇਲੇ ਹੀ ਪੀ ਜੀ ਮੁੰਡੇ ਕੁੜੀਆਂ ਦੇ ਨਾਲ ਹੀ ਬਾਹਰੋੱ ਆ ਕੇ ਮੁੰਡੇ ਕੁੜੀਆਂ ਬੈਠੇ ਰਹਿੰਦੇ ਹਨ ਜੋ ਕਿ ਇਥੇ ਬੈਠਕੇ ਨਸ਼ੇ ਵੀ ਕਰਦੇ ਹਨ,ਜੇ ਕੋਈ ਵਸਨੀਕ ਇਨ੍ਹਾਂ ਨੂੰ ਅਜਿਹਾ ਕਰਨ ਤੋੱ ਰੋਕਦਾ ਹੈ ਤਾਂ ਇਹ ਮੁੰਡੇ ਕੁੜੀਆਂ ਉਸ ਨਾਲ ਝਗੜਾ ਕਰਦੇ ਹਨ। ਜਿਸ ਕਰਕੇ ਇਲਾਕਾ ਵਾਸੀ ਇਨ੍ਹਾਂ ਮੁੰਡੇ ਕੁੜੀਆਂ ਅਤੇ ਨਸੇੜੀਆਂ ਤੋਂ ਬਹੁਤ ਪ੍ਰੇਸ਼ਾਨ ਹਨ।
ਉਨ੍ਹਾਂ ਬਲਬੀਰ ਸਿੰਘ ਸਿੱਧੂ ਤੋਂ ਮੰਗ ਕੀਤੀ ਕਿ ਇਸ ਪਾਰਕ ਵਿਚ ਪੁਲੀਸ ਭੇਜ ਕੇ ਇਹਨਾਂ ਨਸੇੜੀ ਮੁੰਡੇ ਕੁੜੀਆਂ ਨੂੰ ਨੱੱਥ ਪਾਈ ਜਾਵੇ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ੇ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਸਫਲ ਬਣਾਇਆ ਜਾਵੇ। ਇਸ ਮੌਕੇ ਵਿਧਾਇਕ ਸਿੱਧੂ ਨੇ ਭਰੋਸਾ ਦਿਤਾ ਕਿ ਉਹ ਇਸ ਮਸਲੇ ਨੂੰ ਹਲ ਕਰਵਾਉਣ ਲਈ ਆਪਣੀ ਪੂਰੀ ਵਾਹ ਲਗਾ ਦੇਣਗੇ। ਇਸ ਮੌਕੇ ਵਿਜੀਲੈਂਸ ਬਿਊਰੋ ਦੇ ਐਸਪੀ ਹਰਗੋਬਿੰਦ ਸਿੰਘ, ਸੰਸਥਾ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਨੇ ਸ੍ਰ. ਸਿੱਧੂ ਦਾ ਧੰਨਵਾਦ ਕੀਤਾ। ਇਸ ਮੌਕੇ ਖਜਾਨਚੀ ਧੀਰਜ ਸ਼ਰਮਾ, ਡਾ. ਜੇ ਪੀ ਸਿੰਘ, ਗੌਤਮ ਖੰਨਾ, ਚਮਕੌਰ ਸਿੰਘ, ਜਗਦੀਪ ਸਿੰਘ, ਸੁਰੇਸ ਗਰਗ, ਸਾਧੂ ਸਿੰਘ, ਗੁਰਪ੍ਰੀਤ ਕੌਰ, ਬਲਜੀਤ ਕੌਰ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ‘ਮਹਿਲਾ ਦਿਵਸ’ ਨੂੰ ਸਮਰਪਿਤ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ‘ਮਹਿਲਾ ਦਿਵਸ’ ਨੂੰ ਸਮਰਪਿਤ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ …