ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਸੈਕਟਰ-67 ਦੀ ਚੋਣ ਮੁਕੰਮਲ, ਐਨਐਸ ਕਲਸੀ ਨੂੰ ਪ੍ਰਧਾਨ ਚੁਣਿਆ

ਸਤੀਸ਼ ਕੁਮਾਰ ਬੱਗਾ ਨੇ ਜਨਰਲ ਸਕੱਤਰ ਦੇ ਅਹੁਦੇ ਦੀ ਚੋਣ ਜਿੱਤੀ

ਨਬਜ਼-ਏ-ਪੰਜਾਬ, ਮੁਹਾਲੀ, 17 ਫਰਵਰੀ:
ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਸੈਕਟਰ-67 ਦੀ ਚੋਣ ਅਮਨ ਅਮਾਨ ਅਤੇ ਸ਼ਾਂਤਮਈ ਢੰਗ ਨਾਲ ਨੇਪਰੇ ਚੜੀ। ਜਿਸ ਵਿੱਚ ਪ੍ਰਧਾਨ ਦੇ ਅਹੁਦੇ ਲਈ ਐਨਐਸ ਕਲਸੀ ਬਿਨਾਂ ਮੁਕਾਬਲਾ ਪ੍ਰਧਾਨ ਚੁਣੇ ਗਏ। ਐਸੋਸੀਏਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਪ੍ਰਧਾਨ ਅਹੁਦੇ ਦੇ ਉਮੀਦਵਾਰ ਐਨਐਸ ਕਲਸੀ ਦੇ ਹੱਕ ਵਿੱਚ ਮਹਿੰਦਰ ਸਿੰਘ ਮਲੋਆ ਨੇ ਆਪਣਾ ਨਾਮ ਵਾਪਸ ਲੈਣ ਕਾਰਨ ਐਨਐਸ ਕਲਸੀ ਨੂੰ ਨਿਰਵਿਰੋਧ ਪ੍ਰਧਾਨ ਐਲਾਨਿਆ ਗਿਆ। ਉਨ੍ਹਾਂ ਦੱਸਿਆ ਕਿ ਜਨਰਲ ਸਕੱਤਰ ਦੇ ਅਹੁਦੇ ਲਈ ਦੋ ਉਮੀਦਵਾਰਾਂ ਵਿਚਕਾਰ ਮੁਕਾਬਲਾ ਹੋਇਆ। ਇਨ੍ਹਾਂ ’ਚੋਂ ਸਤੀਸ਼ ਕੁਮਾਰ ਬੱਗਾ ਜੇਤੂ ਰਹੇ।
ਜਨਰਲ ਸਕੱਤਰ ਦੇ ਅਹੁਦੇ ਲਈ ਕੁੱਲ 263 ਵੋਟਾਂ ਪਈਆਂ। ਜਿਨ੍ਹਾਂ ’ਚੋਂ ਸਤੀਸ਼ ਕੁਮਾਰ ਬੱਗਾ ਨੂੰ 135 ਅਤੇ ਵੀਰ ਚੰਦ ਵਿੱਜ ਨੂੰ 127 ਵੋਟਾਂ ਪਈਆਂ ਜਦੋਂਕਿ ਇੱਕ ਵੋਟ ਕੈਂਸਲ ਕੀਤੀ ਗਈ। ਸੈਕਟਰ ਵਾਸੀਆਂ ਨੇ ਜੇਤੂ ਉਮੀਦਵਾਰਾਂ ਨੂੰ ਹਾਰ ਪਹਿਨਾ ਕੇ ਉਨ੍ਹਾਂ ਦਾ ਸਨਮਾਨ ਕੀਤਾ ਅਤੇ ਚੋਣ ਕਮਿਸ਼ਨਰ ਵੱਲੋਂ ਜੇਤੂਆਂ ਨੂੰ ਸਰਟੀਫਿਕੇਟ ਜਾਰੀ ਕੀਤੇ ਗਏ।
ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਐਨਐਸ ਕਲਸੀ ਅਤੇ ਜਨਰਲ ਸਕੱਤਰ ਸਤੀਸ਼ ਕੁਮਾਰ ਬੱਗਾ ਨੇ ਸਾਰੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਚੋਣ ਕਿਸੇ ਵੀ ਪਾਰਟੀ ਨਾਲ ਸਬੰਧਤ ਨਹੀਂ ਹੈ ਅਤੇ ਉਹ ਸੈਕਟਰ ਵਸਨੀਕਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਕੰਮ ਕਰਨਗੇ। ਇਸ ਮੌਕੇ ਚੋਣ ਕਮਿਸ਼ਨਰ ਮਸਤਾਨ ਸਿੰਘ ਪਨੇਸਰ, ਕਰਮ ਸਿੰਘ, ਅਜੈਬ ਸਿੰਘ ਅਤੇ ਸਮਾਜ ਸੇਵੀ ਆਗੂ ਬਲਬੀਰ ਸਿੰਘ ਨੇ ਜੇਤੂ ਅਹੁਦੇਦਾਰਾਂ ਨੂੰ ਸਰਟੀਫਿਕੇਟ ਦਿੱਤੇ।

Load More Related Articles
Load More By Nabaz-e-Punjab
Load More In General News

Check Also

ਐਰੋਸਿਟੀ ਵਿੱਚ ਯੋਗਾ ਕੈਂਪ ਲਗਾਇਆ, ਅੌਰਤਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ

ਐਰੋਸਿਟੀ ਵਿੱਚ ਯੋਗਾ ਕੈਂਪ ਲਗਾਇਆ, ਅੌਰਤਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਨਬਜ਼-ਏ-ਪੰਜਾਬ, ਮੁਹਾਲੀ, 19 ਫਰਵਰੀ:…