Nabaz-e-punjab.com

ਟੀਡੀਆਈ ਸਿਟੀ ਸੈਕਟਰ-110 ਤੇ ਸੈਕਟਰ-111 ਦੇ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੀ ਚੋਣ

ਸਮਾਜ ਸੇਵੀ ਆਗੂ ਰਾਜਵਿੰਦਰ ਸਿੰਘ ਨੂੰ ਦੂਜੀ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ

ਸੜਕਾਂ ਦੀ ਮੁਰੰਮਤ ਤੇ ਪਾਰਕਾਂ ਦੀ ਸੁੰਦਰਤਾ ਦਾ ਕੰਮ ਪਹਿਲ ਦੇ ਆਧਾਰ ’ਤੇ ਕਰਵਾਉਣ ਦਾ ਭਰੋਸਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਪਰੈਲ:
ਇੱਥੋਂ ਦੇ ਨਵ ਨਿਰਮਾਣ ਅਧੀਨ ਟੀਡੀਆਈ ਸਿਟੀ ਸੈਕਟਰ-110 ਅਤੇ ਸੈਕਟਰ-111 ਦੇ ਵਸਨੀਕਾਂ ਦੀ ਮੀਟਿੰਗ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੇ ਬੈਨਰ ਹੇਠ ਹੋਈ। ਐਸੋਸੀਏਸ਼ਨ ਦੇ ਸਰਪ੍ਰਸਤ ਆਰ.ਐਸ ਗਿੱਲ ਦੀ ਅਗਵਾਈ ਵਿੱਚ ਪਹਿਲਾਂ ਕੰਮ ਕਰ ਰਹੀ ਐਸੋਸੀਏਸ਼ਨ ਨੂੰ ਭੰਗ ਕਰਕੇ ਨਵੇਂ ਸਿਰਿਓਂ ਸਰਬਸੰਮਤੀ ਨਾਲ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਦਾ ਪੁਨਰ-ਗਠਨ ਕੀਤਾ ਗਿਆ।
ਜਿਸ ਵਿੱਚ ਸਮਾਜ ਸੇਵੀ ਆਗੂ ਰਾਜਵਿੰਦਰ ਸਿੰਘ ਨੂੰ ਸਰਬਸੰਮਤੀ ਨਾਲ ਦੁਬਾਰਾ ਪ੍ਰਧਾਨ ਚੁਣਿਆ ਗਿਆ। ਜਦੋਂਕਿ ਬਾਕੀ ਅਹੁਦੇਦਾਰਾਂ ਵਿੱਚ ਪੂਨਮ ਸ਼ਰਮਾ ਨੂੰ ਮੀਤ ਪ੍ਰਧਾਨ, ਅਸ਼ੋਕ ਡੋਗਰਾ ਨੂੰ ਜਨਰਲ ਸਕੱਤਰ, ਜੀ.ਐਸ. ਬਖ਼ਸ਼ੀ ਨੂੰ ਵਿੱਤ ਸਕੱਤਰ, ਏ.ਐਸ. ਸੇਖੋਂ ਨੂੰ ਆਡੀਟਰ, ਪ੍ਰੇਮ ਸਿੰਘ ਨੂੰ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਤੋਂ ਇਲਾਵਾ ਜਸਬੀਰ ਸਿੰਘ ਗੜਾਂਗ, ਸੰਜੇਵੀਰ ਸਿੰਘ, ਪੁਨੀਤ ਕੁਮਾਰ, ਮਾ. ਸੁਰਮੁੱਖ ਸਿੰਘ, ਜੀ.ਐਸ. ਮੰਡੇਰ, ਸੁਖਦੇਵ ਅਤੇ ਬਲਵਿੰਦਰ ਸਿੰਘ ਨੂੰ ਐਸੋਸੀਏਸ਼ਨ ਦਾ ਕਾਰਜਕਾਰੀ ਮੈਂਬਰ ਨਾਮਜ਼ਦ ਕੀਤਾ ਗਿਆ। ਸਰਪ੍ਰਸਤ ਦੀ ਜ਼ਿੰਮੇਵਾਰੀ ਰਘਬੀਰ ਸਿੰਘ ਨੂੰ ਸੌਂਪੀ ਗਈ।
ਇਸ ਮੌਕੇ ਐਸੋਸੀਏਸ਼ਨ ਨੇ ਪ੍ਰਣ ਲਿਆ ਕਿ ਟੀਡੀਆਈ ਸਿਟੀ ਸੈਕਟਰ-110 ਅਤੇ ਸੈਕਟਰ-111 ਦੇ ਵਸਨੀਕਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਸੜਕਾਂ ਦੀ ਮੁਰੰਮਤ ਅਤੇ ਪਾਰਕਾਂ ਦੀ ਸੁੰਦਰਤਾ ਦਾ ਕੰਮ ਪਹਿਲ ਦੇ ਆਧਾਰ ’ਤੇ ਕਰਵਾਇਆ ਜਾਵੇਗਾ। ਨਵੀਂ ਟੀਮ ਨੇ ਸੀਟੀਯੂ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ 242 ਨੰਬਰ ਬੱਸ ਨੂੰ ਦੁਬਾਰਾ ਚਾਲੂ ਕੀਤਾ ਜਾਵੇ। ਕਿਉਂਕਿ ਇਸ ਰੂਟ ਦਾ ਰਾਜਨੀਤਕ ਪਾਰਟੀਆਂ ਨਾਲ ਕੋਈ ਸਬੰਧ ਨਹੀਂ ਹੈ ਅਤੇ ਇਹ ਰੂਟ ਇਲਾਕੇ ਦੀਆਂ ਪੰਚਾਇਤਾਂ ਅਤੇ ਲੋਕਾਂ ਵੱਲੋਂ ਮੰਗ ਕਰਨ ’ਤੇ ਹੀ ਲਾਂਡਰਾਂ ਦੀ ਬਜਾਏ ਪਿੰਡ ਸਨੇਟਾ ਤੱਕ ਵਧਾਇਆ ਗਿਆ ਸੀ। ਐਸੋਸੀਏਸ਼ਨ ਨੇ ਪੰਜਾਬ ਦੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਸੀਟੀਯੂ ਦੇ ਅਧਿਕਾਰੀਆਂ ਨੂੰ ਬੱਸ ਚਲਾਉਣ ਦੀ ਪ੍ਰਵਾਨਗੀ ਦਿੱਤੀ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸੈਕਟਰ-88 ਅਤੇ ਸੈਕਟਰ-89 ਨੂੰ ਵੰਡਦੀ ਸੜਕ ਨੂੰ ਲਾਂਡਰਾਂ ਬਨੂੜ ਮੁੱਖ ਸੜਕ ਨਾਲ ਜੋੜਿਆ ਜਾਵੇ ਤਾਂ ਜੋ ਲਾਂਡਰਾਂ ਜੰਕਸ਼ਨ ’ਤੇ ਰੋਜ਼ਾਨਾ ਲੱਗਦੇ ਜਾਮ ਤੋਂ ਨਿਜਾਤ ਮਿਲ ਸਕੇ।

Load More Related Articles
Load More By Nabaz-e-Punjab
Load More In General News

Check Also

ਮਨੁੱਖਤਾ ਅਤੇ ਦਿਆਲਤਾ ਦੀ ਮੂਰਤੀ ਸਨ: ਬੀਬੀ ਜਰਨੈਲ ਕੌਰ ਰਾਮੂਵਾਲੀਆ

ਮਨੁੱਖਤਾ ਅਤੇ ਦਿਆਲਤਾ ਦੀ ਮੂਰਤੀ ਸਨ: ਬੀਬੀ ਜਰਨੈਲ ਕੌਰ ਰਾਮੂਵਾਲੀਆ ਬੀਬੀ ਜਰਨੈਲ ਕੌਰ ਰਾਮੂਵਾਲੀਆ ਨਮਿੱਤ ਅੰ…