ਰੈਜ਼ੀਡੈਂਟ ਵੈਲਫੇਅਰ ਕਮੇਟੀ ਸੈਕਟਰ 78 ਵੱਲੋਂ ਵਿਧਾਇਕ ਬਲਬੀਰ ਸਿੱਧੂ ਤੇ ਹੋਣਹਾਰ ਬੱਚਿਆਂ ਦਾ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਅਪਰੈਲ:
ਰੈਜ਼ੀਡੈਂਟ ਵੈਲਫੇਅਰ ਐੱਡ ਡਿਵੈਲਪਮੈਂਟ ਕਮੇਟੀ (ਰਜਿ) ਸੈਕਟਰ 78 ਐਸ.ਏ.ਐਸ.ਨਗਰ ਨੇ ਖਾਲਸਾ ਸਿਰਜਨਾ ਦਿਵਸ ਸੈਕਟਰ 78 ਦੇ ਨਿਵਾਸੀਆਂ ਵੱਲੱ ਇਕ ਖਾਸ ਪ੍ਰੋਗਰਾਮ ਉਲੀਕ ਕੇ ਸਾਮ 4 ਵਜੇ ਤੋੱ ਲੈ ਕੇ 7 ਵਜੇ ਤੱਕ ਅਲੱਗ ਹੀ ਕਿਸਮ ਦਾ ਮਨਾਇਆ। ਜਿਸ ਵਿੱਚ ਹਲਕੇ ਕੇ ਵਿਧਾਇਕ ਸ. ਬਲਵੀਰ ਸਿੰਘ ਸਿੱਧੂ ਬਤੌਰ ਮੁੱਖ-ਮਹਿਮਾਨ ਵਜੋੱ ਸਾਮਲ ਹੋਏ। ਇਸ ਪ੍ਰੋਗਰਾਮ ਦੌਰਾਨ ਵੱਖ-ਵੱਖ ਕਿਸਮ ਦੀਆਂ ਰਵਾਇਤੀ ਖੇਡਾਂ ਅਤੇ ਕਲਚਰਲ ਪ੍ਰੋਗਰਾਮ ਦਾ ਕੀਤਾ ਗਿਆ। ਇਸ ਪ੍ਰ੍ਰੋਗਰਾਮ ਵਿੱਚ ਸੈਕਟਰ 78 ਦੇ ਨਿਵਾਸੀ ਅਤੇ 76-80 ਪਲਾਟ ਅਲਾਟਮੈੱਟ ਦੇ ਅਹੁਦੇਦਾਰਾਂ ਨੇ ਬੜੇ ਉਤਸਾਹ ਨਾਲ ਭਾਗ ਲਿਆ। ਰਵਾਇਤੀ ਖੇਡਾਂ ਜਿਵੇੱ ਕੁਰਸੀ ਦੌੜ, ਚਮਚਾ ਦੌੜ, ਬੋਰੀ ਦੌੜ ਅਤੇ ਇਸ ਤੋੱ ਇਲਾਵਾ ਛੋਟੇ ਬੱਚਿਆਂ ਤੋੱ ਲੈ ਕੇ ਸਾਰਿਆਂ ਨੇ ਭਾਗ ਲਿਆ। ਇਸ ਖੇਡਾਂ ਲਈ ਖਾਸ ਯੋਗਦਾਨ ਰਘਬੀਰ ਸਿੰਘ ਭੁੱਲਰ ਦਾ ਰਿਹਾ। ਇਨ੍ਹਾਂ ਖੇਡਾਂ ਵਿੱਚ ਜੇਤੂ ਖਿਡਾਰੀਆਂ ਨੂੰ ਸ. ਬਲਵੀਰ ਸਿੰਘ ਸਿੱਧੂ ਵਿਧਾਇਕ ਹਲਕਾ ਮੁਹਾਲੀ ਨੇ ਮੈਡਲ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੈਕਟਰ 76-80 ਪਲਾਟ ਅਲਾਟਮੈੱਟ ਅਤੇ ਡਿਵੈਲਪਮੈੱਟ ਕਮੇਟੀ ਦੇ ਸਰਪ੍ਰਸਤ ਸ. ਰਘਬੀਰ ਸਿੰਘ ਸੰਧੂ ਅਤੇ ਪ੍ਰਧਾਨ ਸੱਚਾ ਸਿੰਘ ਕਲੌੜ ਦਾ ਵਿਸੇਸ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਿੱਧੂ ਨੇ ਭਰੋਸਾ ਦਿੰਦੇ ਹੋਏ ਕਿਹਾ ਕਿ ਰਹਿੰਦੇ ਅਲਾਟੀਆਂ ਨੂੰ ਪਲਾਟਾਂ ਦੇ ਕਬਜੇ ਛੇਤੀ ਦਿੱਤੇ ਜਾਣਗੇ ਅਤੇ ਸੈਕਟਰ 76-80 ਦੇ ਸੈਕਟਰਾਂ ਦਾ ਸਰਵ-ਪੱਖੀ ਵਿਕਾਸ ਵੀ ਕਰਵਾਇਆ ਜਾਵੇਗਾ। ਇੱਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਸੈਕਟਰ 78 ਦੀ ਵੈਲਫੇਅਰ ਕਮੇਟੀ ਦੇ ਪ੍ਰਧਾਨ ਕਿਸਨਾ ਮਿੱਤੂ ਅਤੇ ਹੋਰ ਅਹੁਦੇਦਾਰ ਦੀ ਅਗਵਾਈ ਵਿੱਚ ਹਰ ਮੌਕੇ ਸੈਕਟਰ ਵਾਸੀਆਂ ਦੀ ਸੇਵਾ ਲਈ ਤੱਤਪਰ ਰਹਿੰਦੇ ਹਨ, ਗਮਾਡਾ ਅਧਿਕਾਰੀਆਂ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਹਰ ਮੁਸਕਲ ਦਾ ਹੱਲ ਕਰਵਾਉੱਦੇ ਹਨ। ਇਸ ਮੌਕੇ ਕਲਚਰਲ ਪ੍ਰੋਗਰਾਮ ਵਿੱਚ ਭੁਪਿੰਦਰ ਮਟੌਰੀਆ ਨੇ ਆਪਣੇ ਲਿਖੇ ਗੀਤ ਗਾ ਕੇ ਸੈਕਟਰ 78 ਦੇ ਨਿਵਾਸੀਆਂ ਦਾ ਮਨੌਰੰਜਨ ਕੀਤਾ। ਇਸ ਖੁਸੀ ਤੇ ਸੈਕਟਰ 78 ਦੇ ਪ੍ਰਧਾਨ ਕ੍ਰਿਸਨਾ ਮਿਤ, ਨਿਰਮਲ ਸਿੰਘ ਸਭਰਵਾਲ ਸੀਨੀ.ਮੀਤ ਪ੍ਰਧਾਨ, ਗੁਰਮੇਲ ਸਿੰਘ ਢੀਡਸਾ ਮੀਤ ਪ੍ਰਧਾਨ,ਵੱਲੋੱ ਆਪਣੇ ਵਿਚਾਰ ਪੇਸ ਕੀਤੇ। ਇਸ ਮੌਕੇ ਤੇ ਹਰਕੇਸ ਚੰਦ ਮੱਛਲੀ, 76-80 ਸੈਕਟਰ ਵੈਲਫੇਅਰ ਅਤੇ ਡਿਵੈਲਪਮੈੱਟ ਕਮੇਟੀ ਦੇ ਪ੍ਰੈਸ ਸਕੱਤਰ ਸਰਦੂਲ ਸਿੰਘ ਪੂੰਨੀਆਂ ਪ੍ਰੈਸ ਸਕੱਤਰ, ਮੀਤ ਪ੍ਰਧਾਨ ਮੇਜਰ ਸਿੰਘ, ਬਲਵਿੰਦਰ ਸਿੰਘ ਜੈਲਦਾਰ, ਨਰਿੰਦਰ ਸਿੰਘ ਮਾਨ, ਬਸੰਤ ਸਿੰਘ, ਆਰ ਐਸ ਭੁੱਲਰ, ਸੁਦਰਸਨ ਸਿੰਘ, ਸਤਨਾਮ ਭਿੰਡਰ, ਆਦਿ ਮੈਂਬਰਾਂ ਨੇ ਵੀ ਵਿਚਾਰ ਰੱਖੇ।

Load More Related Articles
Load More By Nabaz-e-Punjab
Load More In General News

Check Also

ਸੀਨੀਅਰ ਵੈਟਰਨਰੀ ਅਫ਼ਸਰ ਐਸੋਸੀਏਸ਼ਨ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਿੱਜੀ ਦਖ਼ਲ ਮੰਗਿਆ

ਸੀਨੀਅਰ ਵੈਟਰਨਰੀ ਅਫ਼ਸਰ ਐਸੋਸੀਏਸ਼ਨ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਿੱਜੀ ਦਖ਼ਲ ਮੰਗਿਆ ਸਰਕਾਰ ਨੇ ਕਮਿਊਟਿਡ ਪ…