Share on Facebook Share on Twitter Share on Google+ Share on Pinterest Share on Linkedin ਸਾਢੇ 4 ਕਰੋੜ ਦੀ ਲਾਗਤ ਨਾਲ ਰਿਹਾਇਸ਼ੀ ਸੁਸਾਇਟੀਆਂ ਦੀ ਕਾਇਆ-ਕਲਪ ਕੀਤੀ ਜਾਵੇਗੀ: ਸਿੱਧੂ ਇਕੋ ਦਿਨ ਵੱਖ-ਵੱਖ ਫੇਜ਼ਾਂ ਵਿੱਚ 108 ਲੱਖ 47 ਹਜ਼ਾਰ ਰੁਪਏ ਨਾਲ ਹੋਣ ਵਾਲੇ ਕਾਰਜ਼ ਸ਼ੁਰੂ ਕਰਵਾਏ ਮੁਹਾਲੀ ਦੇ ਸ਼ਹਿਰੀ ਤੇ ਦਿਹਾਤੀ ਖੇਤਰ ਦੀ ਨੁਹਾਰ ਬਦਲਣ ਦਾ ਦਾਅਵਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਨਵੰਬਰ: ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਮੁਹਾਲੀ ਦੇ ਵੱਖ-ਵੱਖ ਫੇਜ਼ਾਂ ਵਿੱਚ 108 ਲੱਖ 47 ਹਜ਼ਾਰ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜ਼ਾਂ ਦੇ ਨੀਂਹ ਪੱਥਰ ਰੱਖਣ ਮੌਕੇ ਇਹ ਦਾਅਵਾ ਕੀਤਾ ਕਿ ਕਰੋਨਾ ਸੰਕਟ ਦੇ ਬਾਵਜੂਦ ਮੁਹਾਲੀ ਸ਼ਹਿਰੀ ਅਤੇ ਦਿਹਾਤੀ ਖੇਤਰ ਦੀ ਵਿਕਾਸ ਪੱਖੋਂ ਨੁਹਾਰ ਬਦਲਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਰਿਹਾਇਸ਼ੀ ਸੁਸਾਇਟੀਆਂ ਦੀ ਕਾਇਆਕਲਪ ਕਰਨ ਲਈ ਵਿਕਾਸ ਕੰਮਾਂ ’ਤੇ 4 ਕਰੋੜ 40 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਜਦੋਂਕਿ ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਇਨ੍ਹਾਂ ਸੁਸਾਇਟੀਆਂ ਦੀ ਮਲਕੀਅਤ ਨੂੰ ਨਿੱਜੀ ਦੱਸਦੇ ਹੋਏ ਵਿਕਾਸ ਲਈ ਡੱਕਾ ਨਹੀਂ ਤੋੜਿਆ। ਸ੍ਰੀ ਸਿੱਧੂ ਨੇ ਲੋਕਾਂ ਦੀ ਵਕਾਲਤ ਕਰਦਿਆਂ ਕਿਹਾ ਕਿ ਜਦੋਂ ਸੁਸਾਇਟੀਆਂ ਦੇ ਵਸਨੀਕਾਂ ਵੱਲੋਂ ਹਰ ਤਰ੍ਹਾਂ ਦਾ ਟੈਕਸ ਅਦਾ ਕਰ ਰਹੇ ਹਨ ਤਾਂ ਉਹ ਬੁਨਿਆਦੀ ਸਹੂਲਤਾਂ ਦੇ ਉਨੇ ਹੀ ਹੱਕਦਾਰ ਹਨ, ਜਿੰਨੇ ਕਿ ਬਾਕੀ ਸ਼ਹਿਰ ਵਾਸੀ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੇ ਸੁਸਾਇਟੀਆਂ ਦੇ ਅੰਦਰੂਨੀ ਵਿਕਾਸ ਸਰਕਾਰੀ ਖਰਚ ’ਤੇ ਕਰਨਾ ਪ੍ਰਵਾਨ ਕਰ ਲਿਆ ਹੈ। ਇਸ ਲਈ ਉਨ੍ਹਾਂ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਦਾ ਧੰਨਵਾਦ ਵੀ ਕੀਤਾ। ਸ੍ਰੀ ਸਿੱਧੂ ਨੇ ਦੱਸਿਆ ਕਿ ਅੱਜ ਵੱਖ-ਵੱਖ ਫੇਜ਼ਾਂ ਵਿੱਚ 108 ਲੱਖ 47 ਹਜ਼ਾਰ ਰੁਪਏ ਦੇ ਵਿਕਾਸ ਕਾਰਜ਼ਾਂ ਦੀ ਸ਼ੁਰੂਆਤ ਕਰਵਾਈ ਗਈ ਹੈ। ਜਿਸ ਵਿੱਚ 11 ਲੱਖ 97 ਹਜ਼ਾਰ ਰੁਪਏ ਦੀ ਲਗਾਤ ਨਾਲ ਫੇਜ਼-11 ਵਿੱਚ ਪਾਲਕਾ ਮਾਰਕੀਟ ਦਾ ਆਰਸੀਸੀ ਛੱਜਾ ਦੀ ਉਸਾਰੀ ਅਤੇ ਫਰਸ਼ ਤੇ ਪੱਥਰ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ। ਬਾਬਾ ਦੀਪ ਸਿੰਘ ਨਗਰ, ਰੈਜ਼ੀਡੈਂਟ ਵੈਲਫੇਅਰ ਸੁਸਾਇਟੀ ਸੋਹਾਣਾ ਵਿੱਚ 32 ਲੱਖ 10 ਹਜ਼ਾਰ ਦੀ ਲਾਗਤ ਨਾਲ ਪੇਵਰ ਬਲਾਕ, ਮੁੰਡੀ ਕੰਪਲੈਕਸ ਸੈਕਟਰ-70 ਵਿੱਚ ਪੇਵਰ ਬਲਾਕ, ਮੇਨ ਹੋਲ ਦੀ ਮੁਰੰਮਤ ਅਤੇ ਸੀਵਰੇਜ ਦੀ ਸਫ਼ਾਈ ’ਤੇ 37 ਲੱਖ 27 ਹਜ਼ਾਰ ਰੁਪਏ ਅਤੇ ਸੈਕਟਰ-71 ਵਿੱਚ ਪੇਵਰ ਬਲਾਕ ਅਤੇ ਪਾਰਕਾਂ ਦੇ ਵਿਕਾਸ ’ਤੇ 27 ਲੱਖ 13 ਹਜ਼ਾਰ ਰੁਪਏ ਖ਼ਰਚੇ ਜਾਣਗੇ। ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਕਮਿਸ਼ਨਰ ਡਾ. ਕਮਲ ਗਰਗ, ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਕੁਲਜੀਤ ਸਿੰਘ ਬੇਦੀ, ਜਸਬੀਰ ਸਿੰਘ ਮਾਣਕੂ, ਅਮਰੀਕ ਸਿੰਘ ਸੋਮਲ, ਸੁਰਿੰਦਰ ਰਾਜਪੂਤ, (ਸਾਰੇ ਸਾਬਕਾ ਕੌਸਲਰ), ਨਰਪਿੰਦਰ ਸਿੰਘ ਰੰਗੀ, ਪ੍ਰਮੋਦ ਮਿਸ਼ਰਾ, ਕੁਲਵੰਤ ਸਿੰਘ ਕਲੇਰ, ਬਲਬੀਰ ਸਿੰਘ ਖਾਲਸਾ, ਹਰਪਾਲ ਸਿੰਘ ਸੋਢੀ, ਸੱੁਚਾ ਸਿੰਘ ਕਲੌੜ, ਬੂਟਾ ਸਿੰਘ ਸੋਹਾਣਾ, ਕਰਮਜੀਤ ਸਿੰਘ, ਜਸਬੀਰ ਸਿੰਘ, ਸੁਸ਼ੀਲ ਅੱਤਰੀ ਸਮੇਤ ਮੁੱਖ ਇੰਜਨੀਅਰ ਸਥਾਨਕ ਸਰਕਾਰ ਵਿਭਾਗ ਮੁਕੇਸ਼ ਗਰਗ, ਐਕਸੀਨ ਨਰਿੰਦਰ ਸਿੰਘ ਦਾਲਮ, ਐਕਸੀਅਨ ਅਪਨੀਤ ਕੌਰ ਹੋਰ ਪਤਵੰਤੇ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ