ਖਿਡਾਰੀਆਂ ਲਈ ਵਰਦਾਨ ਬਣਿਆ ਪੰਜਾਬ ਸਰਕਾਰ ਦਾ ਰਿਹਾਇਸ਼ੀ ਸਪੋਰਟਸ ਵਿੰਗ

ਜ਼ੀਰਕਪੁਰ ਵਿੱਚ ਸਥਿਤ ਗੁਲਜ਼ਾਰ ਕੁਸ਼ਤੀ ਅਖਾੜੇ ਵਿੱਚ ਚੱਲ ਰਿਹਾ ਹੈ ਸਪੋਰਟਸ ਵਿੰਗ
ਖਿਡਾਰੀਆਂ ਨੂੰ ਰਿਹਾਇਸ਼ ਦੇ ਨਾਲ ਨਾਲ ਸਰਕਾਰ ਵੱਲੋਂ ਮੁਫ਼ਤ ਮੁਹੱਈਆ ਕਰਵਾਈ ਜਾਂਦੀ ਹੈ ਖੁਰਾਕ

ਨਬਜ਼-ਏ-ਪੰਜਾਬ ਬਿਊਰੋ, ਜ਼ੀਰਕਪੁਰ, 24 ਜੂਨ:
ਖੇਡਾਂ ਦੇ ਖੇਤਰ ਵਿੱਚ ਕੌਮਾਂਤਰੀ ਪੱਧਰ ਉਤੇ ਪੰਜਾਬ ਦੀ ਮੁੜ ਇੱਕ ਵੱਖਰੀ ਪਛਾਣ ਬਣਾਉਣ ਦੇ ਟੀਚੇ ਤਹਿਤ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਉਤੇ ਉਪਰਾਲੇ ਕੀਤੇ ਜਾ ਰਹੇ ਹਨ ਤੇ ਅਜਿਹਿਆਂ ਉਪਰਾਲਿਆਂ ਤਹਿਤ ਪੰਜਾਬ ਸਰਕਾਰ ਵੱਲੋਂ ਜ਼ੀਰਕਪੁਰ ਵਿਖੇ ਗੁਲਜ਼ਾਰ ਕੁਸ਼ਤੀ ਅਖਾੜੇ ਦੇ ਵਿੱਚ ਇੱਕ ਰਿਹਾਇਸ਼ੀ ਸਪੋਰਸਟਸ ਵਿੰਗ ਚਲਾਇਆ ਜਾ ਰਿਹਾ ਹੈ। ਇਸ ਵਿੰਗ ਜ਼ਰੀਏ ਸਰਕਾਰ ਵੱਲੋਂ ਖਿਡਾਰੀਆਂ ਨੂੰ ਮੁਫ਼ਤ ਰਿਹਾਇਸ਼ ਦੇ ਨਾਲ ਨਾਲ 200 ਰੁਪਏ ਰੋਜ਼ਾਨਾ ਦੀ ਖ਼ੁਰਾਕ ਵੀ ਮੁਫ਼ਤ ਮੁਹੱਈਆ ਕਰਵਾਈ ਜਾਂਦੀ ਹੈ। ਇਸ ਵਿੰਗ ਅਤੇ ਅਖਾੜੇ ਦੇ ਸੁਮੇਲ ਦੇ ਰੂਪ ਵਿੱਚ ਚੱਲ ਰਹੀ ਇਸ ਸੰਸਥਾ ਤੋਂ ਸਿਖਲਾਈ ਪ੍ਰਾਪਤ ਕਈ ਖਿਡਾਰੀਆਂ ਨੇ ਕੌਮਾਂਤਰੀ ਪੱਧਰ ਉਤੇ ਨਾਮਣਾ ਖੱਟਿਆ ਹੈ ਅਤੇ ਚੰਗੇ ਅਹੁਦੇ ਵੀ ਹਾਸਲ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿ.ਲ੍ਹਾ ਖੇਡ ਅਫ਼ਸਰ ਮਨੋਹਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਰਿਹਾਇਸ਼ੀ ਵਿੰਗ ਵਿੱਚ ਇਸ ਵੇਲੇ 10 ਖਿਡਾਰੀ ਰਹਿ ਰਹੇ ਹਨ ਤੇ ਇਹ ਸਾਰੇ ਹੀ ਸੂਬਾ ਪੱਧਰ ਉਤੇ ਕਈ ਮੁਕਾਬਲੇ ਜਿੱਤ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜਿਹੜੇ ਅਖਾੜੇ ਵਿੱਚ ਇਹ ਵਿੰਗ ਚਲਾਇਆ ਜਾ ਰਿਹਾ ਹੈ। ਉਸ ਅਖਾੜੇ ਵੱਲੋਂ ਵੀ ਆਪਣੇ ਪੱਧਰ ਉਤੇ ਖਿਡਾਰੀਆਂ ਨੂੰ ਹੋਸਤਲ ਵਿੱਚ ਰੱਖ ਕੇ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਵਿੰਗ ਅਤੇ ਅਖਾੜੇ ਦੇ ਖਿਡਾਰੀਆਂ ਨੂੰ ਮਿਲਾ ਕੇ ਇਸ ਸੰਸਥਾ ਤੋਂ 60 ਲੜਕੇ ਖੇਡਾਂ ਦੀ ਸਿਖਲਾਈ ਹਾਸਲ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਹੋਸਤਲ ਵਿੱਚ ਰਹਿ ਰਹੇ ਅਖਾੜੇ ਅਤੇ ਵਿੰਗ ਦੇ ਖਿਡਾਰੀਆਂ ਦੀ ਗਿਣਤੀ 22 ਹੈ ਅਤੇ 38 ਖਿਡਾਰੀ ਡੇਅ ਸਕਾਲਰੋਂ ਵਜੋਂ ਟਰੇਨਿੰਗ ਲੈ ਰਹੇ ਹਨ।
ਜ਼ਿਲ੍ਹਾ ਸਪੋਰਟਸ ਅਫ਼ਸਰ ਨੇ ਦੱਸਿਆ ਕਿ ਪ੍ਰਧਾਨ ਆਰ.ਕੇ. ਪਹਿਲ ਅਤੇ ਜਨਰਲ ਸਕੱਤਰ ਰਣਬੀਰ ਸਿੰਘ ਦੀ ਅਗਵਾਈ ਵਿੱਚ ਚੱਲ ਰਹੀ ਇਸ ਸੰਸਥਾ ਵਿੱਚ ਖਿਡਾਰੀਆਂ ਨੂੰ ਕੋਚ ਰਣਬੀਰ ਕੁੰਡੂ ਵੱਲੋਂ ਸੁਚੱਜੀ ਢੰਗ ਨਾਲ ਆਧੂਨਿਕ ਤਕਨੀਕਾਂ ਮੁਤਾਬਕ ਸਿਖਲਾਈ ਦਿੱਤੀ ਜਾ ਰਹੀ ਹੈ। ਸੰਸਥਾ ਸਬੰਧੀ ਹੋਰ ਗੱਲਬਾਤ ਕਰਦਿਆਂ ਕੋਚ ਰਣਬੀਰ ਕੁੰਡੂ ਨੇ ਦੱਸਿਆ ਕਿ ਇਸ ਸੰਸਥਾ ਦੇ ਕਈ ਖਿਡਾਰੀਆਂ ਨੇ ਕੌਮਾਂਤਰੀ ਪੱਧਰ ਉਤੇ ਦੇਸ਼ ਅਤੇ ਆਪਣਾ ਨਾਂ ਕਮਾਇਆ ਹੈ ਤੇ ਇਹ ਖਿਡਾਰੀ ਚੰਗੇ ਅਹੁਦਿਆਂ ਉਤੇ ਪੁੱਜਣ ਤੋਂ ਵੀ ਇਸ ਸੰਸਥਾ ਨੂੰ ਨਹੀਂ ਭੁੱਲੇ ਤੇ ਅੱਜ ਵੀ ਪ੍ਰੈਕਟਿਸ ਲਈ ਇੱਥੇ ਆਉਂਦੇ ਹਨ। ਅਜਿਹੇ ਹੀ ਖਿਡਾਰੀਆਂ ਵਿੱਚ ਗੁਰਪ੍ਰੀਤ ਸਿੰਘ ਸ਼ਾਮਲ ਹੈ, ਜਿਸ ਦੀ ਏਸਿ.ਆਈ ਖੇਡਾਂ ਲਈ ਚੋਣ ਹੋਈ ਹੈ ਤੇ ਉਹ ਇਸ ਵੇਲੇ ਪੁਲੀਸ ਵਿੱਚ ਸਬ-ਇੰਸਪੈਕਟਰ। ਉਹ ਪਿਛਲੇ ਛੇ ਸਾਲ ਤੋਂ ਇਸ ਸੰਸਥਾ ਵਿੱਚ ਹੀ ਟਰੇਨਿੰਗ ਕਰ ਰਿਹਾ ਹੈ। ਇਸੇ ਤਰ੍ਹਾਂ ਪ੍ਰਭਪਾਲ, ਜੋ ਕਿ ਰਾਸ਼ਟਰਮੰਡ ਖੇਡਾਂ ਵਿੱਚ ਸੋਨੇ ਅਤੇ ਚਾਂਦੀ ਦੇ ਤਗ਼ਮੇ ਜਿੱਤ ਚੁੱਕਿਆ ਹੈ ਤੇ ਇਸ ਵੇਲੇ ਪੰਜਾਬ ਪੁਲੀਸ ਵਿੱਚ ਸਬ-ਇੰਸਪੈਕਟਰ ਹੈ, ਵੀ ਇਸੇ ਸੰਸਥਾ ਨਾਲ ਸਬੰਧਤ ਹੈ ਤੇ ਹਾਲੇ ਵੀ ਇੱਥੇ ਹੀ ਟਰੇਨਿੰਗ ਕਰਦਾ ਹੈ। ਇਨ੍ਹਾਂ ਤੋਂ ਇਲਾਵਾ ਆਦਿੱਤਾ ਕੁੰਡੂ, ਜੋ ਕਿ ਰਾਸ਼ਟਰਮੰਡਲ ਖੇਡਾਂ ਵਿੱਚੋਂ ਸੋਨ ਤਗਾ ਜਿੱਤ ਚੁੱਕਿਆ ਹੈ ਤੇ ਐਮ.ਕੌਮ ਦਾ ਵਿਦਿਆਰਥੀ ਹੈ, ਵੀ ਇਸੇ ਸੰਸਥਾ ਨਾਲ ਜੁੜਿਆ ਹੋਇਆ ਹੈ ਤੇ ਇਥੇ ਹੀ ਅਭਿਆਸ ਕਰ ਰਿਹਾ ਹੈ।
ਇਸੇ ਸਬੰਧੀ ਹੋਰ ਗੱਲਬਾਤ ਕਰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨੇ ਕਿਹਾ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਖੇਡਾਂ ਦੇ ਖੇਤਰ ਵਿੱਚ ਆਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਪੰਜਾਬ ਨੂੰ ਮੁੜ ਪੂਰੇ ਦੇਸ਼ ਵਿੱਚੋਂ ਅੱਵਲ ਆਉਣ ਵਿੱਚ ਵੱਡੀ ਮਦਦ ਮਿਲੇਗੀ, ਉਥੇ ਕੌਮਾਂਤਰੀ ਪੱਧਰ ਉਤੇ ਵੀ ਖੇਡਾਂ ਦੇ ਖੇਤਰ ਵਿੱਚ ਪੰਜਾਬ ਦਾ ਨਾਂ ਚਮਕੇਗਾ। ਉਨ੍ਹਾਂ ਕਿਹਾ ਕਿ ਤੰਦਰੁਸਤ ਨੌਜਵਾਨ ਕਿਸੇ ਵੀ ਸੂਬੇ ਜਾਂ ਦੇਸ਼ ਦੀ ਤਾਕਤ ਦਾ ਪ੍ਰਤੀਕ ਹੁੰਦੇ ਹਨ ਤੇ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਵਿਸੇ.ਸ਼ ਉਪਰਾਲੇ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਸਿੱਟੇ ਬਹੁਤ ਜਲਦ ਲੋਕਾਂ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ।

Load More Related Articles
Load More By Nabaz-e-Punjab
Load More In General News

Check Also

ਮਿਲਕਫੈੱਡ ਤੇ ਮਿਲਕ ਪਲਾਂਟ ਵਰਕਰ ਯੂਨੀਅਨ ਵੱਲੋਂ ਨਿੱਜੀਕਰਨ ਖ਼ਿਲਾਫ਼ ਰੋਸ ਮੁਜ਼ਾਹਰਾ

ਮਿਲਕਫੈੱਡ ਤੇ ਮਿਲਕ ਪਲਾਂਟ ਵਰਕਰ ਯੂਨੀਅਨ ਵੱਲੋਂ ਨਿੱਜੀਕਰਨ ਖ਼ਿਲਾਫ਼ ਰੋਸ ਮੁਜ਼ਾਹਰਾ ਵੇਰਕਾ ਮਿਲਕ ਪਲਾਂਟ ਮੁਹਾਲ…