Nabaz-e-punjab.com

ਸੈਕਟਰ-68 ਦੇ ਵਸਨੀਕਾਂ ਨੇ ਸਰਕਾਰੀ ਸੜਕ ’ਤੇ ਗਾਡਰ ਲਗਾ ਕੇ ਵੱਡੇ ਵਾਹਨਾਂ ਦਾ ਲਾਂਘਾ ਬੰਦ ਕੀਤਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜਨਵਰੀ:
ਪਿੰਡ ਕੁੰਭੜਾ ਦੇ ਲੋਕ ਸ਼ਹਿਰੀ ਸਹੂਲਤਾਂ ਤੋਂ ਵਾਂਝੇ ਤਾਂ ਪਹਿਲਾਂ ਹੀ ਸਨ ਪ੍ਰੰਤੂ ਹੁਣ ਆਸ ਪਾਸ ਦੇ ਸੈਕਟਰਾਂ ਦੇ ਵਸਨੀਕ ਵੀ ਪਿੰਡ ਕੁੰਭੜਾ ਦੇ ਲੋਕਾਂ ਦੇ ਲੰਘਣ ਵਾਲੇ ਰਸਤੇ ਬੰਦ ਕਰਨ ਵਿਚ ਜੁਟ ਗਏ ਹਨ। ਸੈਕਟਰ-68 ਦੀ ਕੋਠੀ ਨੰਬਰ 2063 ਦੇ ਨਜ਼ਦੀਕ ਲੋਕਾਂ ਨੇ ਰਸਤਾ ਗਾਡਰ ਲਗਾ ਕੇ ਬੰਦ ਕਰ ਦਿੱਤਾ ਗਿਆ ਹੈ। ਪਿੰਡ ਵਿੱਚ ਸੱਤ ਅੱਠ ਫੁੱਟ ਉੱਚੀ ਕੰਧ ਕਰਕੇ ਗੈਰਕਾਨੂੰਨੀ ਢੰਗ ਨਾਲ ਬਾਉਂਡਰੀ ਬਣਾਈ ਗਈ ਹੈ। ਉਸ ਨਾਲ ਪਿੰਡ ਦੀ ਹਵਾ ਹੀ ਬੰਦ ਹੋ ਗਈ ਹੈ। ਇਸੇ ਸਬੰਧ ਵਿੱਚ ਬਲਵਿੰਦਰ ਸਿੰਘ ਕੁੰਭੜਾ, ਚਰਨਜੀਤ ਸਿੰਘ, ਸਾਹਿਬ ਸਿੰਘ, ਗੁਰਦੀਪ ਸਿੰਘ, ਗੁਰਨਾਮ ਸਿੰਘ, ਗੁਰਚਰਨ ਸਿੰਘ, ਹਰੀਸ਼ ਕੁਮਾਰ, ਕਾਕਾ ਸਿੰਘ, ਲਾਡੀ ਕੁਮਾਰ, ਜਸਵਿੰਦਰ ਸਿੰਘ, ਗੁਰਮੁਖ ਸਿੰਘ, ਗੁਰਕੀਰਤ ਸਿੰਘ, ਅਮਰਿੰਦਰ ਸਿੰਘ, ਗੁਰਦੀਪ ਸਿੰਘ, ਤੇਜਿੰਦਰ ਸਿੰਘ, ਗਿਆਨ ਸਿੰਘ ਅਤੇ ਵਰਿੰਦਰ ਆਦਿ ਨੇ ਹਸਮਾਖਰ ਕਰਕੇ ਡਿਪਟੀ ਕਮਿਸ਼ਨਰ ਮੁਹਾਲੀ ਅਤੇ ਮੁੱਖ ਪ੍ਰਸ਼ਾਸਕ ਗਮਾਡਾ ਅਤੇ ਕਮਿਸ਼ਨਰ ਨਗਰ ਨਿਗਮ ਨੂੰ
ਲਿਖਤੀ ਸ਼ਿਕਾਇਤ ਦਿੱਤੀ ਹੈ।
ਪਿੰਡ ਕੁੰਭੜਾ ਦੇ ਵਸਨੀਕਾਂ ਨੇ ਕਿਹਾ ਕਿ ਉਹ ਪਿੰਡ ਕੁੰਭੜਾ ਅਧੀਨ ਆਉਂਦੇ ਵਾਰਡ ਨੰਬਰ 38, 39 ਦੇ ਵਸਨੀਕ ਹਨ। ਪਿੰਡ ਕੁੰਭੜਾ ਸਾਲ 2015 ਤੋਂ ਕਾਰਪੋਰੇਸ਼ਨ ਦੇ ਅਧੀਨ ਆ ਗਿਆ ਸੀ। ਪਰ ਜੋ ਨਗਰ ਨਿਗਮ ਵੱਲੋਂ ਵਾਰਡਾਂ ਨੂੰ ਸ਼ਹਿਰੀ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ, ਉਨ੍ਹਾਂ ਸਹੂਲਤਾਂ ਤੋਂ ਪਿੰਡ ਦੇ ਲੋਕ ਅੱਜ ਵੀ ਵਾਂਝੇ ਹਨ। ਉਨ੍ਹਾਂ ਕਿਹਾ ਕਿ ਸੈਕਟਰ 68 ਦੀ ਕੋਠੀ ਨੰਬਰ 2063 ਦੇ ਕੋਲ ਗੈਰਕਾਨੂੰਨੀ ਢੰਗ ਨਾਲ ਕਿਸੇ ਵਿਅਕਤੀ ਵੱਲੋਂ ਲੋਹੇ ਦੇ ਗਾਡਰ ਗੱਡ ਕੇ ਰਸਤਾ ਬੰਦ ਕਰ ਦਿੱਤਾ ਗਿਆ ਹੈ। ਇਸ ਰਸਤੇ ਨੂੰ ਬਾਹਰਲੇ ਸੈਕਟਰਾਂ ਦੇ ਸਕੂਲਾਂ ਵਿਚ ਪੜ੍ਹਦੇ ਪਿੰਡ ਕੁੰਭੜਾ ਦੇ ਬੱਚਿਆਂ ਨੂੰ ਸਕੂਲ ਲਿਜਾਣ ਅਤੇ ਛੱਡ ਕੇ ਜਾਣ ਵਾਲੀਆਂ ਸਕੂਲੀ ਬੱਸਾਂ ਆਉਂਦੀਆਂ ਜਾਂਦੀਆਂ ਸਨ। ਪ੍ਰੰਤੂ ਉਕਤ ਕੋਠੀ ਦੇ ਕੋਲ ਰਸਤਾ ਗਾਡਰ ਗੱਡ ਕੇ ਬੰਦ ਕਰ ਦੇਣ ਨਾਲ ਬੱਸਾਂ ਦਾ ਰਸਤਾ ਬੰਦ ਹੋ ਗਿਆ ਹੈ ਅਤੇ ਇੱਥੇ ਸਿਰਫ਼ ਕਾਰਾਂ ਹੀ ਆ ਜਾ ਸਕਦੀਆਂ ਹਨ। ਬੱਸਾਂ ਵਿੱਚ ਸਕੂਲਾਂ ਤੋਂ ਆਉਣ ਵਾਲੇ ਬੱਚਿਆਂ ਨੂੰ ਕਾਫ਼ੀ ਦੂਰ ਤੋਂ ਪੈਦਲ ਤੁਰ ਕੇ ਪਿੰਡ ਕੁੰਭੜਾ ਸਥਿਤ ਆਪਣੇ ਘਰਾਂ ਵਿੱਚ ਆਉਣਾ ਪੈ ਰਿਹਾ ਹੈ ਜੋ ਕਿ ਕਾਫ਼ੀ ਮੁਸ਼ਕਲ ਹੋ ਗਿਆ ਹੈ।
ਇਸ ਤੋਂ ਇਲਾਵਾ ਜੇਕਰ ਉਸ ਰਸਤੇ ਤੋਂ ਪਿੰਡ ਵਿੱਚ ਕੋਈ ਜੇਕਰ ਐਂਬੂਲੈਂਸ, ਸ਼ਮਸ਼ਾਨਘਾਟ ਵਾਲੀਆਂ ਗੱਡੀ ਜਾਂ ਕਿਸੇ ਅੱਗ ਲੱਗਣ ਦੀ ਘਟਨਾ ਲਈ ਫਾਇਰ ਬ੍ਰਿਗੇਡ ਆਦਿ ਨੇ ਆਉਣਾ ਹੋਵੇ ਤਾਂ ਉਹ ਇਨ੍ਹਾਂ ਗਾਡਰਾਂ ਦੀ ਵਜ੍ਹਾ ਨਾਲ ਲੰਘ ਨਹੀਂ ਸਕਦੀ ਅਤੇ ਉਸ ਨੂੰ ਪਿੰਡ ਵਿੱਚ ਦਾਖ਼ਲ ਹੋਣ ਵਾਲੇ ਹੋਰ ਦੂਰ ਪਾਰ ਦੇ ਰਸਤਿਆਂ ਤੋਂ ਆਉਣਾ ਪਵੇਗਾ। ਉਨ੍ਹਾਂ ਮੰਗ ਕੀਤੀ ਕਿ ਸੈਕਟਰ 68 ਦੀ ਕੋਠੀ ਨੰਬਰ 2063 ਦੇ ਨਜ਼ਦੀਕ ਲੋਕਾਂ ਵੱਲੋਂ ਗਾਡਰ ਲਗਾ ਕੇ ਬੱਸਾਂ ਦੀ ਬੰਦ ਕੀਤੀ ਗਈ ਐਂਟਰੀ ਨੂੰ ਤੁਰੰਤ ਖੁਲ੍ਹਵਾਇਆ ਜਾਵੇ ਤਾਂ ਜੋ ਪਿੰਡ ਕੁੰਭੜਾ ਦੇ ਸਕੂਲੀ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਇਲਾਵਾ ਪਿੰਡ ਦੇ ਬਾਹਰਵਾਰ ਵਾਲੀ ਬਾਉਂਡਰੀ ਵਾਲੀ ਕੰਧ ਨੂੰ ਛੋਟੀ ਕਰਕੇ ਇੱਥੇ ਤਾਰ ਲਗਾਈ ਜਾਵੇ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …