nabaz-e-punjab.com

ਛੱਜੂਮਾਜਰਾਂ ਦੇ ਵਸਨੀਕਾਂ ਨੇ ਮੋਬਾਈਲ ਟਾਵਰ ਲਾਉਣ ਤੋਂ ਰੋਕਣ ਲਈ ਐਸਡੀਐਮ ਨੂੰ ਦਿੱਤਾ ਮੰਗ ਪੱਤਰ

ਨਬਜ਼-ਏ-ਪੰਜਾਬ ਬਿਊਰੋ, ਖਰੜ, 29 ਜੂਨ:
ਖਰੜ ਨਗਰ ਕੌਸਲ ਦੀ ਹੱਦ ਅੰਦਰ ਪੈਂਦੇ ਵਾਰਡ ਨੰਬਰ: 13 ਪਿੰਡ ਛੱਜੂਮਾਜਰਾ ਦੇ ਦੋ ਦਰਜ਼ਨ ਤੋਂ ਵਧੇਰੇ ਵਸਨੀਕਾਂ ਸੇਵਾ ਕੇਂਦਰ ਛੱਜੂਮਾਜਰਾ ਪਾਸ ਮੋਬਾਇਲ ਫੋਨ ਕੰਪਨੀ ਵਲੋਂ ਲਗਾਏ ਜਾ ਰਹੇ ਮੋਬਾਇਲ ਟਾਵਰ ਦਾ ਵਿਰੋਧਨ ਕਰਦਿਆ ਉਪ ਮੰਡਲ ਮੈਜਿਸਟੇ੍ਰਟ ਖਰੜ ਨੂੰ ਮੰਗ ਪੱਤਰ ਦਿੱਤਾ ਹੈ। ਉਨ੍ਹਾਂ ਦਿੱਤੇ ਮੰਗ ਪੱਤਰ ਵਿਚ ਲਿਖਿਆ ਕਿ ਇਸ ਥਾਂ ਤੇ ਪ੍ਰਾਈਵੋਟ ਮੋਬਾਇਲ ਕੰਪਨੀ ਵਲੋਂ ਟਾਵਰ ਲਗਾਉਣ ਲਈ ਜ਼ਮੀਨ ਵਿਚ ਪਿੱਲਰ ਭਰ ਲਿੱਤੇ ਹਨ ਉਹ ਉਥੇ ਲਾਉਣ ਤੇ ਰੋਕ ਲਗਾਈ ਜਾਵੇ। ਪਿੰਡ ਨਿਵਾਸੀ ਸੁਖਵਿੰਦਰ ਸਿੰਘ, ਕੁਲਦੀਪ ਸਿੰਘ ਸਿੱਧੂ, ਪ੍ਰਤਾਪ ਸਿੰਘ, ਬਰਿੰਦਰ ਸਿੰਘ, ਜਸਵਿੰਦਰ ਸਿੰਘ, ਰਾਜਵੀਰ ਕੌਰ, ਜਸਜੀਤ ਸਿੰਘ, ਮੇਜਰ ਸਿੰਘ, ਲਖਵੀਰ ਸਿੰਘ, ਹਰਦੀਪ ਸਿੰਘ, ਆਦਿ ਸਮੇਤ ਹੋਰਨਾਂ ਨੇ ਦੱਸਿਆ ਕਿ ਪਿੰਡ ਦੇ ਵਸਨੀਕ ਇੱਥੇ ਟਾਵਰ ਨਹੀ ਲਗਾਉਣਾ ਚਾਹੁੰਦਾ ਕਿਉਕਿ ਇਹ ਏਰੀਆ ਕਾਫੀ ਸੰਘਣੀ ਅਬਾਦੀ ਵਾਲਾ ਹੈ ਟਾਵਰ ਦੇ ਇੱਥੇ ਲੱਗਣ ਨਾਲ ਇਸਦੀਆਂ ਕਿਰਨਾਂ ਦਾ ਮਾੜਾ ਅਸਰ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਪਿੰਡ ਨਿਵਾਸੀਆਂ ਅਤੇ ਵਾਰਡ ਦੇ ਵਸਨੀਕਾਂ ਦੀਆਂ ਸਮੱਸਿਆ ਨੂੰ ਵੇਖਦੇ ਹੋਏ ਇਹ ਟਾਵਰ ਲਗਾਉਣ ਤੇ ਰੋਕ ਲਗਾਈ ਜਾਵੇ। ਦੂਸਰੇ ਪਾਸੇ ਉਪ ਮੰਡਲ ਮੈਜਿਸਟੇ੍ਰਟ ਖਰੜ ਅਮਨਿੰਦਰ ਕੌਰ ਬਰਾੜ ਨੇ ਵਫਦ ਨੂੰ ਦੱਸਿਆ ਕਿ ਇਸ ਸਬੰਧੀ ਕਾਰਜ ਸਾਧਕ ਅਫਸਰ, ਨਗਰ ਕੌਸਲ ਖਰੜ ਤੋਂ ਰਿਪੋਰਟ ਮੰਗ ਲਈ ਗਈ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…