Nabaz-e-punjab.com

ਜੀਤੀ ਸਿੱਧੂ ਨੇ ਸੁਣੀਆਂ ਏਕਤਾ ਕਲੋਨੀ ਬਲੌਂਗੀ ਦੇ ਵਸਨੀਕਾਂ ਦੀਆਂ ਸਮੱਸਿਆਵਾਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਦਸੰਬਰ:
ਬਲੌਂਗੀ ਏਕਤਾ ਕਾਲੋਨੀ ਵਿੱਚ ਪੈਂਦੀ ਇੱਕ ਅਣਅਧਿਕਾਰਤ ਕਲੋਨੀ ਦੇ ਵਸਨੀਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਇਹਨਾਂ ਵਸਨੀਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਇੱਥੇ ਪਹੁੰਚ ਕੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਹਾਜਿਰ ਵਸਨੀਕਾਂ ਵਿਜੇ ਸਿੰਘ,ਰਾਕੇਸ਼ ਕੁਮਾਰ, ਰਜਿੰਦਰ ਕੁਮਾਰ, ਜਤਿੰਦਰ ਕੁਮਾਰ, ਪੰਕਜ ਕੁਮਾਰ, ਸੁਸ਼ੀਲ ਸ਼ਰਮਾ, ਡਾ. ਮਨੋਜ ਕੁਮਾਰ, ਸੰਜੇ ਕੁਮਾਰ, ਵਿਜੇ, ਰੁਦਰ, ਸੂਰਜ ਅਤੇ ਹੋਰਨਾਂ ਨੇ ਸ੍ਰੀ ਜੀਤੀ ਸਿੱਧੂ ਨੂੰ ਦੱਸਿਆ ਕਿ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਲੋਨਾਈਜ਼ਰ ਵੱਲੋਂ ਇਹ ਕਾਲੋਨੀ ਕੱਟਣ ਤੋਂ ਪਹਿਲਾਂ ਉਨ੍ਹਾਂ ਨਾਲ ਕਈ ਤਰ੍ਹਾਂ ਦੇ ਵਾਅਦੇ (ਰਜਿਸਟਰੀ ਵਿੱਚ) ਲਿਖਤੀ ਰੂਪ ਵਿੱਚ ਦਿੱਤੇ ਗਏ ਸਨ ਪਰ ਕਲੋਨਾਈਜ਼ਰ ਵੱਲੋਂ ਲੋਕਾਂ ਨਾਲ ਕੀਤਾ ਗਿਆ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਇਸ ਕਲੋਨੀ ਵਿੱਚ ਨਾ ਕੋਈ ਸੀਵਰੇਜ ਵਿਵਸਥਾ ਹੈ ਅਤੇ ਨਾ ਹੀ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਹੈ। ਕਾਲੋਨੀ ਦੀਆਂ ਸਾਰੀਆਂ ਸੜਕਾਂ ਟੁੱਟੀਆਂ ਹੋਈਆਂ ਹਨ ਇੱਥੋਂ ਤੱਕ ਕਿ ਕਾਲੋਨੀ ਨੂੰ ਆਉਣ ਵਾਲੀ ਮੁੱਖ ਸੜਕ ਇੰਨੀ ਤੰਗ ਹੈ ਕਿ ਇੱਥੋੱ ਕਾਰ ਵੀ ਨਹੀਂ ਨਿਕਲ ਸਕਦੀ।
ਵਸਨੀਕਾਂ ਨੇ ਕਿਹਾ ਕਿ ਇੱਥੇ ਲੱਗਭਗ 200 ਦੇ ਕਰੀਬ ਪਰਿਵਾਰ ਇਸ ਸਮੇਂ ਰਹਿ ਰਹੇ ਹਨ। ਉਹਨਾਂ ਕਿਹਾ ਕਿ ਇਨ੍ਹਾਂ ਮੁਸ਼ਕਿਲਾਂ ਨੂੰ ਲੈ ਕੇ ਕਈ ਵਾਰ ਇੱਥੋੱ ਦੇ ਕਲੋਨਾਈਜ਼ਰ ਨੂੰ ਮਿਲੇ ਪ੍ਰੰਤੂ ਕਲੋਨਾਈਜ਼ਰ ਵੱਲੋਂ ਹਮੇਸ਼ਾ ਲਾਰਾ ਲੱਪਾ ਲਗਾ ਕੇ ਉਨ੍ਹਾਂ ਨੂੰ ਵਾਪਸ ਮੋੜ ਦਿੱਤਾ ਗਿਆ। ਇਸੇ ਤਰ੍ਹਾਂ ਉਹਨਾਂ ਵੱਲੋਂ ਬਲੌਂਗੀ ਕਾਲੋਨੀ ਦੇ ਸਰਪੰਚ ਨੂੰ ਮਿਲ ਕੇ ਇਨ੍ਹਾਂ ਪ੍ਰੇਸ਼ਾਨੀਆਂ ਦੇ ਹੱਲ ਕਰਨ ਦੀ ਮੰਗ ਕੀਤੀ ਗਈ ਪਰ ਸਰਪੰਚ ਵੱਲੋਂ ਵੀ ਉਨ੍ਹਾਂ ਨੂੰ ਇਹ ਕਹਿ ਕੇ ਵਾਪਿਸ ਭੇਜ ਦਿੱਤਾ ਗਿਆ ਕਿ ਪਾਣੀ ਅਤੇ ਸੀਵਰੇਜ ਦਾ ਚਾਰਜ ਉਹਨਾਂ ਕੋਲ ਨਹੀਂ ਹੈ ਅਤੇ ਉਹ ਸੀਵਰੇਜ ਕਮੇਟੀ ਨੂੰ ਮਿਲਣ।
ਇਸ ਮੌਕੇ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਾਲੋਨੀ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਲੋਕਾਂ ਨੂੰ ਹੋਣ ਵਾਲੀਆਂ ਸਮੱਸਿਆਂ ਨੂੰ ਛੇਤੀ ਹਲ ਕਰਵਾ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਖੇਤਰ ਦੇ ਵਸਨੀਕਾਂ ਦੀਆਂ ਸਮੱਸਿਆਵਾ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਮੌਜੂਦ ਬਲੌਂਗੀ ਦੇ ਕਾਂਗਰਸੀ ਆਗੂ ਵੀਰ ਪ੍ਰਤਾਪ ਸਿੰਘ ਬਾਵਾ, ਗੁਰਪ੍ਰੀਤ ਸਿੰਘ ਕਾਲਾ, ਰਾਜਿੰਦਰ ਸਿੰਘ ਮਾਨ, ਹਰਵਿੰਦਰ ਸਿੰਘ ਬੁੱਗੀ, ਕੁਲਵੰਤ ਰਾਣਾ, ਪਰਮਿੰਦਰ ਸਿੰਘ, ਕ੍ਰਿਸ਼ਨ ਬਾਲਾ ਪੰਚ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸ਼ਿਕਾਇਤ ਨਿਵਾਰਨ ਸੈੱਲ ਦੇ ਜਨਰਲ ਸਕੱਤਰ ਰਾਜਿੰਦਰ ਬਾਂਸਲ ਤੋੱ ਇਲਾਵਾ ਹੋਰ ਇਲਾਕਾ ਵਾਸੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਟੀਡੀਆਈ ਸਿਟੀ ਵਿੱਚ ਸ਼ੋਅਰੂਮ ਦਾ ਲੈਂਟਰ ਡਿੱਗਣ ਕਾਰਨ ਮਜ਼ਦੂਰ ਦੀ ਮੌਤ, ਤਿੰਨ ਜ਼ਖ਼ਮੀ

ਟੀਡੀਆਈ ਸਿਟੀ ਵਿੱਚ ਸ਼ੋਅਰੂਮ ਦਾ ਲੈਂਟਰ ਡਿੱਗਣ ਕਾਰਨ ਮਜ਼ਦੂਰ ਦੀ ਮੌਤ, ਤਿੰਨ ਜ਼ਖ਼ਮੀ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲੀ…