Nabaz-e-punjab.com

ਸੈਕਟਰ-69, ਮੁਹਾਲੀ ਦੇ ਵਸਨੀਕ ਮਾਰਕੀਟ ਦੀ ਸਹੂਲਤ ਤੋਂ ਵਾਂਝੇ

ਅਕਾਲੀ ਕੌਂਸਲਰ ਸਤਵੀਰ ਸਿੰਘ ਧਨੋਆ ਦੀ ਅਗਵਾਈ ਹੇਠ ਵਫ਼ਦ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਮਿਲਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜੁਲਾਈ:
ਸਥਾਨਕ ਵੀਆਈਪੀ ਸੈਕਟਰ-69 ਨੂੰ ਵਿਕਸਤ ਹੋਇਆ ਲਗਭਗ ਦੋ ਦਹਾਕੇ ਹੋ ਗਏ ਹਨ ਪ੍ਰੰਤੂ ਗਮਾਡਾ ਵੱਲੋਂ ਅਜੇ ਤੱਕ ਆਪਣੇ ਵਾਅਦੇ ਮੁਤਾਬਕ ਸੈਕਟਰ ਵਾਸੀਆਂ ਦੀ ਸਹੂਲਤ ਲਈ ਕੋਈ ਮਾਰਕੀਟ ਨਹੀਂ ਬਣਾਈ ਗਈ ਹੈ। ਜਿਸ ਕਾਰਨ ਸਥਾਨਕ ਲੋਕਾਂ ਨੂੰ ਨਿੱਤ ਵਰਤੋਂ ਦੀਆਂ ਲੋੜੀਂਦੀਆਂ ਵਸਤਾਂ ਲੈਣ ਲਈ ਦੂਜੇ ਇਲਾਕਿਆਂ ਜਿਵੇਂ ਕਿ ਫੇਜ਼-9, ਸੈਕਟਰ-70 ਜਾਂ ਸੈਕਟਰ-68 ਅਤੇ ਪਿੰਡ ਕੁੰਭੜਾ ਵਿੱਚ ਜਾਣਾ ਪੈਂਦਾ ਹੈ। ਇਸ ਨਾਲ ਸਥਾਨਕ ਲੋਕਾਂ ਦਾ ਕਾਫੀ ਕੀਮਤੀ ਸਮਾਂ ਅਤੇ ਪੈਸੇ ਦੀ ਬਰਬਾਦੀ ਹੁੰਦੀ ਹੈ। ਲੋਕਾਂ ਦੀ ਮੰਗ ਹੈ ਕਿ ਸੈਕਟਰ-69 ਵਿੱਚ ਮਾਰਕੀਟ ਲਈ ਨਿਰਧਾਰਿਤ ਥਾਵਾਂ ਉੱਤੇ ਜਲਦੀ ਮਾਰਕੀਟ ਬਣਾਈ ਜਾਵੇ।
ਇਸ ਸਬੰਧੀ ਅਕਾਲੀ ਦਲ ਦੇ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਆਪਣੇ ਸਾਥੀਆਂ ਨਾਲ ਗਮਾਡਾ ਦੇ ਮੁੱਖ ਪ੍ਰਸ਼ਾਸਕ ਨਾਲ ਮੁਲਾਕਾਤ ਕਰਕੇ ਸੈਕਟਰ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਦੱਸਿਆ ਅਤੇ ਸੈਕਟਰ-69 ਵਿੱਚ ਮਾਰਕੀਟ ਬਣਾਉਣ ਦੀ ਮੰਗ ਕੀਤੀ। ਤਾਂ ਜੋ ਲੋਕਾਂ ਨੂੰ ਘਰੇਲੂ ਸਮਾਨ ਲੈਣ ਲਈ ਘਰਾਂ ਤੋਂ ਦੂਰ ਨਾ ਜਾਣਾ ਪਵੇ। ਸ੍ਰੀ ਧਨੋਆ ਅਤੇ ਰੈਜ਼ੀਡੈਂਟ ਵੈੱਲਫੇਅਰ ਸੁਸਾਇਟੀ ਦੇ ਨੁਮਾਇੰਦਿਆਂ ਨੇ ਕਿਹਾ ਕਿ ਗਮਾਡਾ ਵੱਲੋਂ ਤਿਆਰ ਕੀਤੀ ਨੀਤੀ ਮੁਤਾਬਕ ਹਰੇਕ ਸੈਕਟਰ/ਫੇਜ਼ ਵਿੱਚ ਸਰਕਾਰੀ ਡਿਸਪੈਂਸਰੀ, ਸਰਕਾਰੀ ਸਕੂਲ, ਮਾਰਕੀਟ ਅਤੇ ਕਮਿਊਨਿਟੀ ਸੈਂਟਰ ਉਪਲਬਧ ਕਰਾਉਣਾ ਸਰਕਾਰ ਦਾ ਮੁੱਢਲਾ ਫਰਜ਼ ਹੈ ਪ੍ਰੰਤੂ ਲੰਮਾ ਸਮਾਂ ਬੀਤ ਦੇ ਬਾਵਜੂਦ ਸੈਕਟਰ-69 ਨੂੰ ਇਨ੍ਹਾਂ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਰੱਖਿਆ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਸੈਕਟਰ ਵਿੱਚ ਮਾਰਕੀਟ ਅਤੇ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।

Load More Related Articles
Load More By Nabaz-e-Punjab
Load More In General News

Check Also

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 14 ਜਨਵ…