Share on Facebook Share on Twitter Share on Google+ Share on Pinterest Share on Linkedin ਫੇਜ਼-7 ਦੇ ਐਚਈ\ਐਚਐਲ ਰਿਹਾਇਸ਼ੀ ਬਲਾਕ ਦੇ ਬਾਸ਼ਿੰਦਿਆਂ ਨੂੰ ਛੇਤੀ ਮਿਲੇਗਾ ਗੰਦਗੀ ਤੋਂ ਛੁਟਕਾਰਾ ਰਿਹਾਇਸ਼ੀ ਖੇਤਰ ਵਿੱਚ 45 ਸਾਲ ਪੁਰਾਣੀ ਸੀਵਰੇਜ ਨਿਕਾਸੀ ਦੀ ਪਾਈਪਲਾਈਨ ਬਦਲੀ ਜਾਵੇਗੀ: ਸੈਹਬੀ ਅਨੰਦ ਜਨਸਿਹਤ ਵਿਭਾਗ ਵੱਲੋਂ ਸੀਵਰੇਜ ਦੀ ਨਵੀਂ ਪਾਈਪਲਾਈਨ ਪਾਉਣ ਲਈ 3.84 ਕਰੋੜ ਦਾ ਐਸਟੀਮੇਟ ਤਿਆਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਸਤੰਬਰ: ਇੱਥੋਂ ਦੇ ਫੇਜ਼-7 ਦੇ ਐਚਈ ਅਤੇ ਐਚਐਲ ਰਿਹਾਇਸ਼ੀ ਬਲਾਕ ਦੇ ਵਸਨੀਕਾਂ ਨੂੰ ਸਾਲਾਂ ਪੁਰਾਣੀ ਸੀਵਰੇਜ ਨਿਕਾਸੀ ਦੀ ਸਮੱਸਿਆ ਤੋਂ ਛੇਤੀ ਛੁਟਕਾਰਾ ਮਿਲਣ ਦੀ ਆਸ ਬੱਝ ਗਈ ਹੈ। ਇਸ ਸਬੰਧੀ ਜਨ ਸਿਹਤ ਵਿਭਾਗ ਵੱਲੋਂ ਇਸ ਖੇਤਰ ਵਿੱਚ ਸੀਵਰੇਜ ਦੀ ਪੁਰਾਣੀ ਪਾਈਪਲਾਈਨ ਬਦਲ ਕੇ ਨਵੀਂ ਪਾਈਪਲਾਈਨ ਵਿਛਾਉਣ ਲਈ 3.84 ਕਰੋੜ ਰੁਪਏ ਦਾ ਐਸਟੀਮੇਟ ਤਿਆਰ ਕੀਤਾ ਹੈ। ਜਿਸ ਨੂੰ ਮਨਜ਼ੂਰੀ ਲਈ ਨਗਰ ਨਿਗਮ ਦੀ ਮੀਟਿੰਗ ਦੌਰਾਨ ਹਾਊਸ ਵਿੱਚ ਪੇਸ਼ ਕੀਤਾ ਜਾਵੇਗਾ। ਇਹ ਜਾਣਕਾਰੀ ਅੱਜ ਇੱਥੇ ਭਾਜਪਾ ਕੌਂਸਲਰ ਸੈਹਬੀ ਅਨੰਦ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਫੇਜ਼-7 ਵਿੱਚ ਐਚਈ ਅਤੇ ਐਲ ਮਕਾਨ 1975 ਵਿੱਚ ਅਲਾਟ ਕੀਤੇ ਗਏ ਸਨ। ਇਸ ਖੇਤਰ ਵਿੱਚ ਸੀਵਰੇਜ ਦੀ ਨਿਕਾਸੀ ਲਾਈਨ 45 ਸਾਲ ਤੋਂ ਵੀ ਵੱਧ ਪੁਰਾਣੀ ਹੋਣ ਕਾਰਨ ਅਕਸਰ ਥਾਂ ਥਾਂ ਤੋਂ ਲੀਕੇਜ ਰਹਿੰਦੀ ਸੀ। ਜਿਸ ਕਾਰਨ ਸਥਾਨਕ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਭਾਜਪਾ ਆਗੂ ਨੇ ਦੱਸਿਆ ਕਿ ਇਹ ਲਾਈਨ ਲੋਕਾਂ ਦੇ ਘਰਾਂ ਦੇ ਹੇਠਾਂ ਤੋਂ ਲੰਘ ਰਹੀ ਹੈ ਅਤੇ ਸੀਵਰੇਜ ਜਾਮ ਹੋਣ ’ਤੇ ਗੰਦਾ ਪਾਣੀ ਓਵਰਫਲੋ ਹੋਣ ਕਾਰਨ ਹੇਠਲੀਆਂ ਮੰਜ਼ਲਾਂ ਵਿੱਚ ਰਹਿੰਦੇ ਲੋਕਾਂ ਦਾ ਜਿਊਣਾ ਦੁੱਭਰ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪੁਰਾਣੀ ਸੀਵਰੇਜ ਪਾਈਪਲਾਈਨ ਘੱਟ ਸਮਰਥਾ ਵਾਲੀ ਹੋਣ ਕਾਰਨ ਲੋਕ ਕਾਫੀ ਪ੍ਰੇਸ਼ਾਨ ਹਨ। ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਦੇ ਪੱਕੇ ਹੱਲ ਲਈ ਮੇਅਰ ਕੁਲਵੰਤ ਸਿੰਘ ਤੋਂ ਮੰਗ ਕੀਤੀ ਗਈ ਸੀ। ਜਿਨ੍ਹਾਂ ਨੇ ਨਿੱਜੀ ਦਿਲਚਸਪੀ ਲੈ ਕੇ ਫੇਜ਼-7 ਦੇ ਐਚਈ ਅਤੇ ਐਚਐਲ ਬਲਾਕ ਵਿੱਚ ਸੀਵਰੇਜ ਦੀ ਨਵੀਂ ਪਾਈਪਲਾਈਨ ਵਿਛਾਉਣ ਲਈ ਤੁਰੰਤ ਕਾਰਵਾਈ ਕਰਦਿਆਂ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਐਸਟੀਮੇਟ ਬਣਾਉਣ ਦੀ ਹਦਾਇਤ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਐਸਟੀਮੇਟ ਹਾਊਸ ਵਿੱਚ ਮਤਾ ਪਾਸ ਕਰਕੇ ਤੁਰੰਤ ਪ੍ਰਭਾਵ ਨਾਲ ਨਵੀਂ ਪਾਈਪਲਾਈਨ ਪਾਈ ਜਾਵੇਗੀ। ਸ੍ਰੀ ਸੈਹਬੀ ਅਨੰਦ ਨੇ ਦੱਸਿਆ ਕਿ ਜਨ ਸਿਹਤ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਦੇ ਹਵਾਲੇ ਨਾਲ ਦੱਸਿਆ ਕਿ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ ਨਵੀਂ ਪਾਈਪਲਾਈਨ ਪਾਉਣ ਅਤੇ ਮੇਨ ਹੋਲਾਂ ਦੀ ਉਸਾਰੀ ਕਰਨ ਲਈ 3.84 ਕਰੋੜ ਰੁਪਏ ਦੇ ਖਰਚੇ ਦਾ ਐਸਟੀਮੇਟ ਤਿਆਰ ਕਰਕੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੀਵਰੇਜ ਦੀ ਨਵੀਂ ਪਾਈਪਲਾਈਨ ਮਕਾਨਾਂ ਦੇ ਬਾਹਰਵਾਰ ਪਾਈ ਜਾਵੇਗੀ ਤਾਂ ਜੋ ਸੀਵਰੇਜ ਜਾਮ ਹੋ ਕੇ ਗੰਦਾ ਪਾਣੀ ਓਵਰਫਲੋ ਹੋਣ ਦੀ ਸੂਰਤ ਵਿੱਚ ਘਰਾਂ ਵਿੱਚ ਗੰਦਗੀ ਨਾ ਫੈਲੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ