ਪਿੰਡ ਬਲੌਂਗੀ ਦੇ ਵਸਨੀਕ ਪੀਣ ਵਾਲੇ ਪਾਣੀ ਲਈ ਤਰਸੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜੂਨ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇੜਲੇ ਪਿੰਡ ਬਲੌਂਗੀ ਦੀਆਂ ਵੱਖ ਵੱਖ ਕਲੋਨੀਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਪੀਣ ਵਾਲਾ ਪਾਣੀ ਨਾ ਆਉਣ ਕਾਰਨ ਲੋਕਾਂ ਵਿੱਚ ਹਾਹਾਕਾਰ ਮਚੀ ਹੋਈ ਹੈ ਅਤੇ ਲੋਕ ਆਪਣੇ ਕੋਲੋਂ ਪੈਸੇ ਇਕੱਠੇ ਕਰਕੇ ਪਾਣੀ ਦਾ ਟੈਂਕਰ ਮੰਗਵਾ ਕੇ ਗੁਜ਼ਾਰਾ ਕਰ ਰਹੇ ਹਨ। ਸਮਾਜ ਸੇਵੀ ਆਗੂ ਬੀਸੀ ਪ੍ਰੇਮੀ ਨੇ ਦੱਸਿਆ ਕਿ ਅੱਜ ਕਰਮ ਸਿੰਘ ਫੌਜੀ ਨੇ ਲੋਕਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਪਾਣੀ ਦਾ ਟੈਂਕਰ ਮੰਗਵਾ ਕੇ ਕਲੋਨੀਆਂ ਨੂੰ ਪਾਣੀ ਮੁਹੱਈਆ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਤੋਂ ਗਰਮੀ ਪੈਣੀ ਸ਼ੁਰੂ ਹੋਈ ਹੈ ਉਦੋਂ ਤੋਂ ਪਾਣੀ ਦੀ ਸਪਲਾਈ ਦਾ ਬਹੁਤ ਬੁਰਾ ਹਾਲ ਹੈ। ਪਿਛਲੇ 15-20 ਦਿਨਾਂ ਤੋਂ ਤਾਂ ਪਾਣੀ ਦੀ ਇੱਕ ਬੂੰਦ ਵੀ ਇਲਾਕਾ ਨਿਵਾਸੀਆਂ ਨੂੰ ਨਹੀਂ ਮਿਲੀ।
ਕਲੋਨੀ ਵਾਸੀ ਅਜੇ ਕੁਮਾਰ ਪੇਂਟਰ, ਆਲਮ, ਜੋਗਿੰਦਰ ਸਿੰਘ ਅਤੇ ਹੋਰਨਾਂ ਲੋਕਾਂ ਨੇ ਦੱਸਿਆ ਕਿ ਬਲੌਂਗੀ ਅਤੇ ਇਸਦੇ ਨਾਲ ਲੱਗਦੀਆਂ ਕਲੋਨੀਆਂ ਏਕਤਾ ਨਗਰ, ਆਦਰਸ਼ ਨਗਰ, ਅਜ਼ਾਦ ਨਗਰ ਅਤੇ ਦਸ਼ਮੇਸ਼ ਨਗਰ ਵਿੱਚ ਤਾਂ ਖਾਸ ਕਰਕੇ ਪਾਣੀ ਦੀ ਸਪਲਾਈ ਦਾ ਬੁਰਾ ਹਾਲ ਹੈ। ਬਲੌਂਗੀ ਨਿਵਾਸੀ ਮਮਤਾ ਜੈਨ ਨੇ ਦੱਸਿਆ ਕਿ ਇੰਨੀ ਗਰਮੀ ਵਿੱਚ ਬਿਨਾਂ ਨਹਾਏ ਗੁਜਾਰਾ ਕਰਨਾ ਪੈਂਦਾ ਹੈ ਅਤੇ ਅੌਰਤਾਂ ਨੂੰ ਕੱਪੜੇ ਧੋਣ ਅਤੇ ਭਾਂਡੇ ਮਾਂਜਣ ਲਈ ਵੀ ਪਾਣੀ ਨਸੀਬ ਨਹੀਂ ਹੋ ਰਿਹਾ ਹੈ। ਆਪਣੇ ਮੰਗਵਾਏ ਪਾਣੀ ਵਿੱਚੋਂ ਵੀ ਹਰ ਘਰ ਨੂੰ ਇੱਕ ਬਾਲਟੀ ਪਾਣੀ ਵਰਤਾਇਆ ਜਾਂਦਾ ਹੈ। ਇਸ ਕਰਕੇ ਇਲਾਕਾ ਨਿਵਾਸੀ ਇੰਨੀ ਗਰਮੀ ਵਿੱਚ ਨਰਕ ਦੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…