ਰੈਜ਼ੀਡੈਂਟਸ ਵੈੱਲਫੇਅਰ ਸੁਸਾਇਟੀ ਸੈਕਟਰ-69 ਦੀ ਚੋਣ, ਅਵਤਾਰ ਸਿੰਘ ਬਣੇ ਪ੍ਰਧਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜੂਨ:
ਰੈਜ਼ੀਡੈਂਟਸ ਵੈੱਲਫੇਅਰ ਸੁਸਾਇਟੀ ਸੈਕਟਰ-69 ਦੀ ਹੋਈ ਚੋਣ ਵਿੱਚ ਸੈਕਟਰ ਨਿਵਾਸੀਆਂ ਵੱਲੋਂ ਅਵਤਾਰ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ। ਇਸ ਦੇ ਨਾਲ ਹੀ ਕਰਮ ਸਿੰਘ ਮਾਵੀ ਜਨਰਲ ਸਕੱਤਰ , ਅੰਮ੍ਰਿਤਪਾਲ ਸਿੰਘ ਕੈਸ਼ੀਅਰ ਚੁਣੇ ਗਏ। ਇਸ ਤੋਂ ਇਲਾਵਾ ਕੇਵਲ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਸੁਰਿੰਦਰਜੀਤ ਸਿੰਘ ਨੂੰ ਸੰਯੁਕਤ ਸਕੱਤਰ (ਵਿੱਤ) ਅਤੇ ਐਨ.ਡੀ. ਅਰੋੜਾ ਨੂੰ ਸੰਯੁਕਤ ਸਕੱਤਰ ਚੁਣੇ ਗਏ। ਇਸ ਮੌਕੇ ਵਾਰਡ ਨੰਬਰ-23 (ਸੈਕਟਰ-69) ਦੇ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਨਵੀਂ ਚੁਣੀ ਹੋਈ ਟੀਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਲਾਕੇ ਵਿੱਚ ਵਿਕਾਸ ਦੇ ਕੰਮਾਂ ਦੇ ਨਾਲ ਨਾਲ ਭਾਈਚਾਰਕ ਸਾਂਝ ਨੂੰ ਹੋਰ ਪ੍ਰਫੁੱਲਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਸਫਾਈ ਆਦਿ ਦੇ ਕੰਮਾਂ ਲਈ ਕੇਵਲ ਕਾਰਪੋਰੇਸ਼ਨ ’ਤੇ ਨਿਰਭਰ ਹੋਣ ਦੀ ਬਜਾਇ ਖ਼ੁਦ ਵੀ ਸਫ਼ਾਈ ਪ੍ਰਕਿਰਿਆ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ।
ਇਸ ਮੌਕੇ ਸ੍ਰੀ ਧਨੋਆ ਨੇ ਕਿਹਾ ਕਿ ਆਉਦੇਂ ਬਰਸਾਤ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਵਾਰਡ ਵਿੱਚ ਸੁਸਾਇਟੀ ਦੀ ਮਦਦ ਨਾਲ ਸਭ ਪਾਸੇ ਤੋਂ ਸਾਫ਼ ਸਫ਼ਾਈ ਦਾ ਖਾਸ ਖਿਆਲ ਰੱਖਿਆ ਜਾਵੇ। ਇਸੇ ਲੜੀ ਵਿੱਚ ਸੁਸਾਇਟੀ ਵੱਲੋਂ ਆਪਣੇ ਏਰੀਏ ਵਿੱਚ ਕਾਂਗਰਸ ਘਾਹ ਦਾ ਮੁਕੰਮਲ ਸਫਾਇਆ ਕਰਨ ਦੀ ਵਿਉਂਤਬੰਦੀ ਕੀਤੀ ਗਈ। ਪ੍ਰਧਾਨ ਅਵਤਾਰ ਸਿੰਘ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਉਨ੍ਹਾਂ ਨੂੰ ਸੇਵਾ ਦਾ ਮੌਕਾ ਦਿੱਤੇ ਜਾਣ ਤੇ ਸਾਰੇ ਵਾਰਡ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਸੈਕਟਰ ਨਿਵਾਸੀਆਂ ਦੀ ਵੈੱਲਫੇਅਰ ਲਈ ਬਿਨਾ ਕਿਸੇ ਸਿਆਸੀ ਮੰਤਵ ਅਤੇ ਪੱਖਪਾਤ ਤੋਂ ਲਗਾਤਾਰ ਕੰਮ ਕੀਤਾ ਜਾਵੇਗਾ। ਇਸ ਲਈ ਉਨ੍ਹਾਂ ਵੱਲੋਂ ਸਾਰੇ ਨਿਵਾਸੀਆਂ ਦੇ ਸਹਿਯੋਗ ਦੀ ਮੰਗ ਕੀਤੀ।
ਇਸ ਮੌਕੇ ਗੁਰਦੀਪ ਸਿੰਘ ਅਟਵਾਲ, ਪ੍ਰਿੰਸੀਪਲ ਸੁਖਵੰਤ ਸਿੰਘ ਬਾਠ (ਰਿਟਾਇਰਡ), ਅਮਰੀਕ ਸਿੰਘ ਚਾਹਲ, ਮੇਜਰ ਸਿੰਘ, ਦਵਿੰਦਰ ਸਿੰਘ ਧਨੋਆ, ਹਰਜੀਤ ਸਿੰਘ ਗਿੱਲ, ਸੁਰਜੀਤ ਸਿੰਘ ਸੇਖੋਂ, ਕੈਪਟਨ ਮੱਖਣ ਸਿੰਘ, ਪਰਵਿੰਦਰ ਸਿੰਘ, ਕ੍ਰਿਪਾਲ ਸਿੰਘ ਲਿਬੜਾ, ਰਜਿੰਦਰ ਪ੍ਰਸ਼ਾਦ ਸ਼ਰਮਾਂ, ਸੋਹਣ ਸਿੰਘ, ਦਵਿੰਦਰ ਸਿੰਘ ਸ਼ਾਹੀ, ਦੀਦਾਰ ਸਿੰਘ ਢੀਂਡਸਾ, ਰਾਜ ਕੁਮਾਰ ਗੁਪਤਾ, ਐੱਸ. ਕੇ. ਦੀਵਾਨ, ਹਰਭਗਤ ਸਿੰਘ ਬੇਦੀ, ਜੇ ਐੱਸ ਉੱਪਲ, ਕੁਲਵੀਰ ਸਿੰਘ ਭਾਟੀਆ, ਆਰ ਐੱਲ ਚੋਪੜਾ, ਐੱਸ. ਕੇ. ਮਦਾਨ ਸਮੇਤ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…