‘ਨਵੀਂ ਸੋਚ ਨਵੀਂ ਪੁਲਾਂਘ’ ਦੇ ਮਤਿਆਂ ਵਿੱਚ ਖੈਰਪੁਰ ਤੇ ਸ਼ੇਖਪੁਰਾ ਵੀ ਸ਼ਾਮਲ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 22 ਮਾਰਚ:
ਸਮਾਜ ਸੁਧਾਰ ਹਿੱਤ ਸਰਗਰਮ ਸੰਸਥਾਂ ‘ਨਵੀਂ ਸੋਚ ਨਵੀਂ ਪੁਲਾਂਘ’ ਵੱਲੋਂ ਸੁਧਾਰਕ ਮਤਿਆਂ ਦੀ ਲਹਿਰ ਜਾਰੀ ਰੱਖਦਿਆਂ 74 ਦੇ ਕਰੀਬ ਪਿੰਡਾਂ ਵਿੱਚ ਮਤੇ ਪ੍ਰਵਾਨਿਤ ਕਰਵਾਏ ਗਏ ਹਨ। ਇਸ ਸਬੰਧੀ ਲਗਭਗ ਪਿਛਲੇ ਇੱਕ ਸਾਲ ਪਹਿਲਾਂ ਹੋਂਦ ’ਚ ਇਸ ਸੰਸਥਾਂ ਦੇ ਸੰਚਾਲਕਾਂ ਵੱਲੋਂ ਆਪਣੀ ਪਹਿਚਾਣ ਲੁਕਵੀਂ ਰੱਖਦਿਆਂ ਨਿਰਸਵਾਰਥ ਹੋਕੇ ਸਿਰਫ਼ ਸੰਸਥਾਂ ਦੇ ਨਾਮ ਤੇ ਚਲਾਈ ਇਸ ਲਹਿਰ ਤਹਿਤ ਜਿਲ੍ਹੇ ਦੇ ਪਿੰਡ-ਪਿੰਡ ਜਾਕੇ ਖੁਸ਼ੀਆਂ ਅਤੇ ਗਮੀਂ ਦੇ ਸਮਾਗਮਾਂ ਸਮੇਂ ਕੀਤੇ ਜਾਂਦੇ ਬੇਲੋੜੇ ਖਰਚਿਆਂ ਤੋਂ ਹੱਟ ਸਾਦਾ ਢੰਗ ਅਪਣਾਉਣ ਲਈ ਪੰਚਾਇਤਾਂ ਤੇ ਕਮੇਟੀਆਂ ਰਾਹੀਂ ਮਤੇ ਪ੍ਰਵਾਨ ਕਰਵਾਏ ਜਾ ਰਹੇ ਹਨ। ਇਸੇ ਤਹਿਤ ਸੰਸਥਾਂ ਵੱਲੋਂ ਪਿੰਡ ਖੈਰਪੁਰ ਤੇ ਸੇਖ਼ਪੁਰਾ ਵਿਖੇ ਕੀਤੀ ਮੀਟਿੰਗ ਦੌਰਾਨ ਵਾਧੂ ਰਸਮਾਂ ਤੇ ਨਜਾਇਜ਼ ਖਰਚਿਆਂ ਬਾਰੇ ਜਾਣੂ ਕਰਵਉਦਿਆਂ ਵਿਆਹ ਸਮੇਂ ਮਿਲਣੀਆਂ, ਮੁੜਦੀ ਗੱਡੀ ਅਤੇ ਬਜ਼ੁਰਗ ਦੀ ਮੌਤ ਦੀ ਗਮੀਂ ਸਮੇਂ ਵਾਰ ਵਾਰ ਮਕਾਣਾਂ ਨਾ ਬੁਲਾਉਣ, ਮਠਿਆਈਆਂ ਨਾ ਬਣਾਉਣ ਤੇ ਪੰਗਤਾਂ ’ਚ ਹੀ ਸਾਦਾ ਲੰਗਰ ਵਰਤਾਉਣ, ਹਿਜੜਿਆਂ ਨੂੰ ਬੱਝਵੀਂ ਵਧਾਈ ਹੀ ਦੇਣ ਅਤੇ ਨਜਾਇਜ਼ ਉਗਰਾਹੀਆਂ ਬੰਦ ਕਰਨ ਆਦਿ ਸਬੰਧੀ ਨਗਰ ਨਿਵਾਸੀਆਂ ਦੀ ਸਹਿਮਤੀ ਨਾਲ ਮਤਿਆਂ ਨੂੰ ਪ੍ਰਵਨਗੀ ਦਿੱਤੀ ਗਈ। ਪਿੰਡਾਂ ਦੀ ਪੰਚਾਇਤਾਂ, ਯੂਥ ਕਲੱਬਾਂ, ਮਹਿਲਾਂ ਮੰਡਲਾਂ ਤੇ ਗੁਰਦੁਆਰਾ ਕਮੇਟੀਆਂ ਵੱਲੋਂ ਸੰਸਥਾਂ ਦੀਆਂ ਨੀਤੀਆਂ ਨੂੰ ਸਮੇਂ ਦੀ ਲੋੜ ਸਮਝਦਿਆਂ ਇਸ ਲਹਿਰ ਨੂੰ ਭਰਵਾਂ ਸਮਰੱਥਨ ਦਿੱਤਾ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ‘ਮਹਿਲਾ ਦਿਵਸ’ ਨੂੰ ਸਮਰਪਿਤ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ‘ਮਹਿਲਾ ਦਿਵਸ’ ਨੂੰ ਸਮਰਪਿਤ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ …