
ਸ਼ਾਨਦਾਰ ਰਿਹਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੀੜਾ ਦਾ ਨਤੀਜਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੁਲਾਈ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਜ਼ਿਲ੍ਹਾ ਮੁਹਾਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੀੜਾ ਦਾ ਆਰਟਸ ਗਰੁੱਪ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਸਕੂਲ ਦੀ ਪ੍ਰਿੰਸੀਪਲ ਪ੍ਰਵੀਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਕਸ਼ਦੀਪ ਕੌਰ ਨੇ 450 ਵਿਚੋਂ 434 ਅੰਕਾਂ ਲੈ ਕੇ ਪਹਿਲਾਂ ਸਥਾਨ, ਅਮਨਪ੍ਰੀਤ ਕੌਰ ਨੇ 424 ਨੰਬਰ ਲੈ ਕੇ ਦੂਜਾ ਅਤੇ ਰਮਨਪ੍ਰੀਤ ਕੌਰ ਨੇ 422 ਨੰਬਰ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਗੁਰਪ੍ਰੀਤ ਕੌਰ ਨੇ 450 ਅੰਕਾਂ ਵਿਚੋਂ 413, ਈਸ਼ਾ ਨੇ 411, ਪ੍ਰਭਜੋਤ ਕੌਰ ਨੇ 411 ਅਤੇ ਮਨਪ੍ਰੀਤ ਕੌਰ ਨੇ 410 ਅੰਕ ਪ੍ਰਾਪਤ ਕੀਤੇ। ਉਨ੍ਹਾਂ ਦੱਸਿਆ ਕਿ ਸਕੂਲ ਦੇ ਕੁਲ ਵਿਦਿਆਰਥੀਆਂ ’ਚੋਂ 7 ਨੇ 90 ਫੀਸਦੀ ਤੋਂ ਜ਼ਿਆਦਾ ਨੰਬਰ ਪ੍ਰਾਪਤ ਕੀਤੇ ਹਨ, ਜਦੋਂਕਿ 9 ਨੇ 80 ਫੀਸਦੀ ਤੋਂ ਵੱਧ, 19 ਨੇ 70 ਫੀਸਦੀ ਤੋਂ ਵੱਧ, 18 ਨੇ 60 ਫੀਸਦੀ ਤੋਂ ਜ਼ਿਆਦਾ ਅੰਕ ਪ੍ਰਾਪਤ ਕੀਤੀ। ਪ੍ਰਿੰਸੀਪਲ ਪ੍ਰਵੀਨ ਨੇ ਵਿਦਿਆਰਥੀਆਂ ਨੂੰ ਚੰਗੇ ਅੰਕ ਪ੍ਰਾਪਤ ਕਰਨ ਲਈ ਅਤੇ ਆਪਣੇ ਸਮੂਹ ਸਟਾਫ਼ ਵੱਲੋਂ ਬੱਚਿਆਂ ਨੂੰ ਕਰਵਾਈ ਸਖ਼ਤ ਮਿਹਨਤ ਅਤੇ ਬੱਚਿਆਂ ਵੱਲੋਂ ਦਿਲ ਲਗਾ ਕੇ ਕੀਤੀ ਪੜ੍ਹਾਈ ਲਈ ਵਧਾਈ ਵੀ ਦਿੱਤੀ। ਅਖੀਰ ਵਿੱਚ ਉਨ੍ਹਾਂ ਨੇ ਅਧਿਆਪਕਾਂ ਨੂੰ ਸ਼ਾਬਾਸ਼ ਦਿੰਦਿਆਂ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।