Nabaz-e-punjab.com

ਵਾਈਪੀਐਸ ਸਕੂਲ ਮੁਹਾਲੀ ਅਤੇ ਸੈਂਟ ਜੇਵੀਅਰ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

ਯੂਥ ਅਕਾਲੀ ਆਗੂ ਸਤਿੰਦਰ ਗਿੱਲ ਦੀ ਬੇਟੀ ਰਿਆ ਗਿੱਲ ਨੇ ਨਾਨ ਮੈਡੀਕਲ ’ਚ ਹਾਸਲ ਕੀਤੇ 95.75 ਫੀਸਦੀ ਅੰਕ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਮਈ:
ਕੌਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ੀਮੀਨੇਸ਼ਨ (ਆਈਸੀਐਸਈ) ਨੇ ਦਸਵੀਂ ਅਤੇ ਆਈਐਸਸੀ ਵੱਲੋਂ ਬਾਰ੍ਹਵੀਂ ਸ਼੍ਰੇਣੀ ਦਾ ਸਾਲਾਨਾ ਨਤੀਜਾ ਘੋਸ਼ਿਤ ਕੀਤਾ ਗਿਆ। ਸ਼ਹਿਰ ਦੇ ਦੋ ਨਾਮੀ ਪ੍ਰਾਈਵੇਟ ਸਕੂਲ ਯਾਦਵਿੰਦਰਾ ਪਬਲਿਕ ਸਕੂਲ (ਵਾਈਪੀਐਸ) ਅਤੇ ਸੈਂਟ ਜੇਵੀਅਰ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ ਸਕੂਲ, ਮਾਪਿਆਂ ਅਤੇ ਮੁਹਾਲੀ ਦਾ ਨਾਂ ਰੌਸ਼ਨ ਕੀਤਾ ਹੈ ਅਤੇ ਦੋਵੇਂ ਸਕੂਲਾਂ ਦਾ ਨਤੀਜਾ 100 ਫੀਸਦੀ ਰਿਹਾ ਹੈ।
ਸਕੂਲ ਪ੍ਰਬੰਧਕਾਂ ਵੱਲੋਂ ਮੀਡੀਆ ਨੂੰ ਦਿੱਤੀ ਜਾਣਕਾਰੀ ਅਨੁਸਾਰ ਬਾਰ੍ਹਵੀਂ ਸ਼੍ਰੇਣੀ ਵਿੱਚ ਵਾਈਪੀਐਸ ਸਕੂਲ ਦੀ ਨਾਨ ਮੈਡੀਕਲ ਦੀ ਤਰਨਦੀਪ ਕੌਰ ਨੇ 98.5 ਫੀਸਦੀ, ਅਮਨਜੋਤ ਸਿੰਘ ਨੇ 97.25 ਫੀਸਦੀ ਅਤੇ ਪਵੀਤ ਸਿੰਘ ਨੇ 97 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਜਦੋਂਕਿ ਯੂਥ ਅਕਾਲੀ ਦਲ ਦੇ ਕੋਰ ਕਮੇਟੀ ਦੇ ਸੀਨੀਅਰ ਮੈਂਬਰ ਸਤਿੰਦਰ ਸਿੰਘ ਗਿੱਲ ਦੀ ਬੇਟੀ ਰਿਆ ਗਿੱਲ ਨੇ ਨਾਨ ਮੈਡੀਕਲ ਵਿੱਚ 95.75 ਅੰਕ ਪ੍ਰਾਪਤ ਕਰਕੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਸ੍ਰੀ ਗਿੱਲ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮਜੀਠਾ ਵਿੱਚ ਚੋਣ ਪ੍ਰਚਾਰ ਲਈ ਗਏ ਹੋਣ ਕਾਰਨ ਆਪਣੀ ਲਾਡਲੀ ਧੀ ਅਤੇ ਪਰਿਵਾਰ ਨਾਲ ਖ਼ੁਸ਼ੀ ਸਾਂਝੀ ਨਹੀਂ ਕਰ ਸਕੇ। ਉਨ੍ਹਾਂ ਨੇ ਆਪਣੀ ਬੇਟੀ ਨੂੰ ਫੋਨ ’ਤੇ ਵਧਾਈ ਦਿੱਤੀ ਅਤੇ ਉਸ ਦੇ ਉਜਵਲ ਭਵਿੱਖ ਲਈ ਅਰਦਾਸ ਕੀਤੀ। ਇੰਝ ਹੀ ਮੈਡੀਕਲ ਗਰੁੱਪ ਦੇ ਸਿਮਰਨਪ੍ਰੀਤ ਸਿੰਘ ਨੇ 93 ਫੀਸਦੀ ਅਤੇ ਸੁਖਮਨੀ ਸਿੰਘ ਨੇ 78 ਫੀਸਦੀ ਅੰਕ, ਹਿਮਿਊਨਿਟੀਜ਼ ਦੇ ਆਲੀਆ 98.5 ਫੀਸਦੀ, ਪ੍ਰਭਅੰਗਦ ਨੇ 96.5 ਫੀਸਦੀ ਅੰਕ ਪ੍ਰਾਪਤ ਕੀਤੇ ਹਨ।
ਵਾਈਪੀਐਸ ਸਕੂਲ ਦੇ ਦਸਵੀਂ ਸ਼੍ਰੇਣੀ ਦੇ ਨਤੀਜੇ ਵਿੱਚ ਜੋਸਨਵੀਰ ਸਿੰਘ ਨੇ 97.2 ਫੀਸਦੀ, ਸਿਧਾਰਥ ਗੋਇਲ ਨੇ 97.2 ਫੀਸਦੀ ਅਤੇ ਰਨਮੀਤ ਜੋਤ ਕੌਰ ਨੇ 97 ਫੀਸਦੀ ਅੰਕ ਹਾਸਲ ਕਰਕੇ ਸਕੂਲ ਪੱਧਰ ’ਤੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਵਾਈਪੀਐਸ ਸਕੂਲ ਦੇ 10ਵੀਂ ਸ਼ੇ੍ਰਣੀ ਚੋਂ 14 ਵਿਦਿਆਰਥੀਆਂ ਨੇ 97 ਫੀਸਦੀ ਅੰਕ ਹਾਸਲ ਕੀਤੇ ਹਨ। ਇਸੇ ਤਰ੍ਹਾਂ ਸੈਂਟ ਜੇਵੀਅਰ ਸਕੂਲ ਮੁਹਾਲੀ ਦੇ ਦਸਵੀਂ ਸ਼੍ਰੇਣੀ ਵਿੱਚ ਵਿਸਮਾ ਸ਼ਰਮਾ ਨੇ 96 ਫੀਸਦੀ ਅੰਕ ਲੈ ਕੇ ਪ੍ਰੀਖਿਆ ਪਾਸ ਕੀਤੀ ਹੈ। ਸਕੂਲ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸਕੂਲ ਦੇ 11 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…