Share on Facebook Share on Twitter Share on Google+ Share on Pinterest Share on Linkedin ਦਸਵੀਂ ਸ਼੍ਰੇਣੀ: ਸਰਕਾਰੀ ਸਕੂਲਾਂ ਦੇ ਨਤੀਜਿਆਂ ਨੇ ਅਧਿਆਪਕਾਂ ਦੇ ਮੱਥੇ ’ਤੇ ਲੱਗਾ ਮਾੜੀ ਕਾਰਗੁਜ਼ਾਰੀ ਦਾ ਕਲੰਕ ਧੋਇਆ ਜ਼ਿਲ੍ਹਾ ਮੁਹਾਲੀ ਦੇ 110 ਸਰਕਾਰੀ ਸਕੂਲਾਂ ’ਚੋਂ 38 ਤੋਂ ਵੱਧ ਸਕੂਲਾਂ ਦਾ ਨਤੀਜਾ 100 ਫੀਸਦੀ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਮੁਹਾਲੀ ਦੇ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ ’ਚ ਹੋਇਆ ਹੈਰਾਨੀਜਨਕ ਸੁਧਾਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਮਈ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੁੱਧਵਾਰ ਨੂੰ ਐਲਾਨੇ ਦਸਵੀਂ ਸ਼੍ਰੇਣੀ ਦੇ ਨਤੀਜਿਆਂ ਨੇ ਐਤਕੀਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਮੱਥੇ ’ਤੇ ਲੱਗਾ ਮਾੜੀ ਕਾਰਗੁਜ਼ਾਰੀ ਦਾ ਕਲੰਕ ਧੋ ਕੇ ਇਤਿਹਾਸ ਸਿਰਜਿਆ ਹੈ। ਭਾਵੇਂ ਮੁਹਾਲੀ ਸ਼ਹਿਰ ਦੇ ਕਿਸੇ ਸਰਕਾਰੀ ਜਾਂ ਪ੍ਰਾਈਵੇਟ ਸਕੂਲ ਦਾ ਵਿਦਿਆਰਥੀ ਸੂਬਾ ਪੱਧਰੀ ਮੈਰਿਟ ਵਿੱਚ ਆਪਣਾ ਨਾਂ ਦਰਜ ਨਹੀਂ ਕਰਵਾ ਸਕਿਆ ਹੈ ਪ੍ਰੰਤੂ ਇਸ ਵਾਰ ਜ਼ਿਲ੍ਹਾ ਮੁਹਾਲੀ ਸਰਕਾਰੀ ਸਕੂਲਾਂ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਜ਼ਿਆਦਾਤਰ ਸਕੂਲਾਂ ਦਾ 100 ਫੀਸਦੀ ਰਿਹਾ ਹੈ। ਉਂਜ ਓਵਰਆਲ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ 93.45 ਫੀਸਦੀ ਰਹੀ ਹੈ। ਜਦੋਂਕਿ ਪਿਛਲੇ ਸਾਲ ਜ਼ਿਆਦਾਤਰ ਸਰਕਾਰੀ ਸਕੂਲਾਂ ਦਾ ਨਤੀਜਾ 50 ਫੀਸਦੀ ਸੀ। ਐਤਕੀਂ ਕਈ ਪ੍ਰਾਈਵੇਟ ਸਕੂਲਾਂ ਦੇ ਨਤੀਜੇ 50 ਫੀਸਦੀ ਤੋਂ ਵੀ ਘੱਟ ਹਨ। ਸਿੱਖਿਆ ਵਿਭਾਗ ਦੇ ਸਕੱਤ ਕ੍ਰਿਸ਼ਨ ਕੁਮਾਰ ਨੇ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਦੇ ਕਾਰਨ ਬੱਚਿਆਂ ਵਿੱਚ ਪੜ੍ਹਨ ਅਤੇ ਅਧਿਆਪਕਾਂ ਵਿੱਚ ਸਖ਼ਤ ਮਿਹਨਤ ਕਰਕੇ ਪੜ੍ਹਾਉਣ ਦੀ ਰੁਚੀ ਦੇ ਚੱਲਦਿਆਂ ਸਰਕਾਰੀ ਸਕੂਲਾਂ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਉਨ੍ਹਾਂ ਵਧੀਆਂ ਨਤੀਜੇ ਲਈ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਸ਼ਾਬਾਸ਼ ਦਿੰਦਿਆਂ ਬਣਦਾ ਮਾਣ ਸਨਮਾਨ ਅਤੇ ਪ੍ਰਸੰਸਾ ਪੱਤਰ ਦੇਣ ਦੀ ਗੱਲ ਆਖੀ। ਜਾਣਕਾਰੀ ਅਨੁਸਾਰ ਜ਼ਿਲ੍ਹਾ ਮੁਹਾਲੀ ਵਿੱਚ 64 ਸਰਕਾਰੀ ਹਾਈ ਅਤੇ 46 ਸੀਨੀਅਰ ਸੈਕੰਡਰੀ ਸਕੂਲ ਹਨ। ਜਿਨ੍ਹਾਂ ’ਚੋਂ 38 ਸਕੂਲਾਂ ਦਾ ਨਤੀਜਾ 100 ਫੀਸਦੀ ਰਿਹਾ ਹੈ। ਚਾਰ ਸਕੂਲਾਂ ਦਾ ਨਤੀਜਾ 98 ਫੀਸਦੀ ਤੋਂ ਵੱਧ, 10 ਸਕੂਲਾਂ ਦਾ ਨਤੀਜਾ 95 ਫੀਸਦੀ ਤੋਂ ਵੱਧ ਰਿਹਾ ਹੈ। ਜਦੋਂਕਿ 22 ਸਕੂਲਾਂ ਦਾ ਨਤੀਜਾ 90 ਫੀਸਦੀ ਰਿਹਾ ਹੈ। ਇਸ ਵਾਰ ਸਰਕਾਰੀ ਸਕੂਲਾਂ ਦੇ ਮੁਕਾਬਲੇ ਪ੍ਰਾਈਵੇਟ ਸਕੂਲਾਂ ਦਾ ਨਤੀਜੇ ਦਾ ਗਰਾਫ਼ ਡਿੱਗਿਆ ਹੈ। ਜ਼ਿਲ੍ਹੇ ਵਿੱਚ 245 ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲ ਹਨ। ਜਿਨ੍ਹਾਂ ਦਾ ਨਤੀਜਾ 86.37 ਫੀਸਦੀ ਰਿਹਾ। 64 ਸਕੂਲਾਂ ਦਾ ਨਤੀਜਾ 100 ਫੀਸਦੀ ਰਿਹਾ। ਜਿਨ੍ਹਾਂ ਵਿੱਚ 38 ਸਰਕਾਰੀ ਹਨ। ਦੱਸਿਆ ਗਿਆ ਹੈ ਕਿ 8209 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। ਜਿਨ੍ਹਾਂ ’ਚੋਂ 7093 ਵਿਦਿਆਰਥੀ ਪਾਸ ਹੋਏ ਹਨ ਜਦਕਿ 321 ਫੇਲ੍ਹ ਅਤੇ 795 ਦੀ ਕੰਪਾਰਟਮੈਂਟ ਆਈ ਹੈ। ਉਧਰ, ਸਿੱਖਿਆ ਬੋਰਡ ਵੱਲੋਂ ਜਾਰੀ ਸੂਚੀ ਮੁਤਾਬਕ ਜਿਨ੍ਹਾਂ ਸਕੂਲਾਂ ਦਾ ਨਤੀਜਾ 50 ਫੀਸਦੀ ਤੋਂ ਘੱਟ ਆਇਆ ਹੈ। ਉਨ੍ਹਾਂ ਵਿੱਚ ਐਸਐਨ ਪਬਲਿਕ ਸਕੂਲ ਖਰੜ, ਆਦਰਸ਼ ਪਬਲਿਕ ਸਕੂਲ ਅਗਨਪੁਰ ਦਾ ਨਤੀਜਾ ਜ਼ੀਰੋ ਰਿਹਾ ਹੈ। ਇਨ੍ਹਾਂ ਸਕੂਲਾਂ ਦਾ 1-1 ਬੱਚਾ ਦਸਵੀਂ ਦੀ ਪ੍ਰੀਖਿਆ ਵਿੱਚ ਬੈਠਾ ਸੀ ਅਤੇ ਦੋਵੇਂ ਬੱਚਿਆਂ ਦੀ ਕੰਪਾਰਟਮੈਂਟ ਆਈ ਹੈ। ਇੰਝ ਹੀ ਸ੍ਰੀ ਨਾਨੂਮਲ ਨੈਸ਼ਨਲ ਮਾਡਲ ਸਕੂਲ ਖਰੜ ਦਾ ਨਤੀਜਾ ਜ਼ੀਰੋ ਰਿਹਾ ਹੈ। ਸਕੂਲ ਦੇ 6 ਬੱਚਿਆਂ ’ਚੋਂ ਤਿੰਨ ਦੀ ਕੰਪਾਰਟਮੈਂਟ ਅਤੇ 3 ਬੱਚੇ ਫੇਲ ਹਨ। ਗੁਰੂਕੁਲ ਪਬਲਿਕ ਸਕੂਲ ਆਲਮਗੀਰ, ਲਾਲੜੂ ਦਾ ਨਤੀਜਾ 33.33 ਫੀਸਦੀ ਰਿਹਾ ਹੈ। ਸਕੂਲ ਦੇ 6 ਬੱਚਿਆਂ ’ਚੋਂ ਸਿਰਫ਼ ਦੋ ਪਾਸ ਹੋਏ ਹਨ ਜਦੋਂਕਿ ਦੋ ਬੱਚਿਆਂ ਦੀ ਕੰਪਾਰਟਮੈਂਟ ਅਤੇ ਦੋ ਫੇਲ ਹਨ। ਬਾਵਾ ਲਾਲ ਜੀ ਪਬਲਿਕ ਸਕੂਲ ਪਿੰਡ ਬਹਿਲੋਲਪੁਰ ਦਾ ਨਤੀਜਾ ਵੀ 33.33 ਫੀਸਦੀ ਹੈ। ਸਕੂਲ ਦੇ 12 ਬੱਚਿਆਂ ’ਚੋਂ 4 ਪਾਸ, ਦੋ ਬੱਚਿਆਂ ਦੀ ਕੰਪਾਰਟਮੈਂਟ ਅਤੇ 6 ਫੇਲ ਹਨ। ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ ਦਾ ਨਤੀਜਾ 27.27 ਫੀਸਦੀ ਹੈ। ਸਕੂਲ ਦੇ 33 ’ਚੋਂ 9 ਬੱਚੇ ਪਾਸ ਹਨ ਜਦੋਂਕਿ 15 ਦੀ ਕੰਪਾਰਟਮੈਂਟ ਅਤੇ 9 ਫੇਲ ਹਨ। ਸਰਸਵਤੀ ਵਿਦਿਆ ਮੰਦਰ ਹਾਈ ਸਕੂਲ ਮੁਬਾਰਕਪੁਰ ਦਾ ਨਤੀਜਾ 26.92 ਫੀਸਦੀ ਹੈ। ਸਕੂਲ ਦੇ 26 ’ਚੋਂ 7 ਬੱਚੇ ਪਾਸ, ਸੱਤ ਬੱਚਿਆਂ ਦੀ ਕੰਪਾਰਟਮੈਂਟ ਅਤੇ 12 ਫੇਲ ਹਨ। ਸ਼ੇਰੇ ਪੰਜਾਬ ਪਬਲਿਕ ਸਕੂਲ ਭਬਾਤ ਦਾ ਨਤੀਜਾ ਵੀ 33 ਫੀਸਦੀ ਹੈ। ਤਿੰਨ ਬੱਚਿਆਂ ’ਚੋਂ 1 ਪਾਸ ਅਤੇ ਦੋ ਫੇਲ ਹਨ। ਪਰਮ ਹੰਸ ਪਬਲਿਕ ਸਕੂਲ ਮੁਬਾਰਕਪੁਰ ਦਾ ਨਤੀਜਾ 20 ਫੀਸਦੀ ਹੈ। ਸਕੂਲ 15 ’ਚੋਂ 3 ਬੱਚੇ ਪਾਸ ਹਨ ਜਦੋਂਕਿ 5 ਬੱਚਿਆਂ ਦੀ ਕੰਪਾਰਟਮੈਂਟ ਅਤੇ ਸੱਤ ਫੇਲ ਹਨ। ਖਾਲਸਾ ਸਕੂਲ ਖਰੜ ਦਾ ਨਤੀਜਾ 18.29 ਫੀਸਦੀ ਹੈ। ਸਕੂਲ ਦੇ 82 ’ਚੋਂ 15 ਬੱਚੇ ਪਾਸ, 19 ਦੀ ਕੰਪਾਰਟਮੈਂਟ ਅਤੇ 48 ਫੇਲ ਹਨ। ਵੀਬੀ ਇੰਟਰਨੈਸ਼ਨਲ ਸਕੂਲ ਬਿਸ਼ਨਪੁਰਾ ਦਾ ਨਤੀਜਾ 33.33 ਫੀਸਦੀ ਹੈ। ਸਕੂਲ ਦੇ 12 ’ਚੋਂ 4 ਬੱਚੇ ਪਾਸ ਹਨ। ਚਾਰ ਬੱਚਿਆਂ ਦੀ ਕੰਪਾਰਟਮੈਂਟ ਅਤੇ 4 ਫੇਲ ਹਨ। ਸ੍ਰੀ ਗੁਰੂ ਤੇਗ ਬਹਾਦਰ ਸਕੂਲ ਡੇਰਾਬੱਸੀ ਦਾ ਨਤੀਜਾ 46.88 ਫੀਸਦੀ ਹੈ। ਸਕੂਲ ਦੇ 32 ’ਚੋਂ 15 ਬੱਚੇ ਪਾਸ, 13 ਦੀ ਕੰਪਾਰਟਮੈਂਟ ਅਤੇ 4 ਫੇਲ ਹਨ। ਸਰਕਾਰੀ ਹਾਈ ਸਕੂਲ ਬੇਹਰਾ, ਡੇਰਾਬੱਸੀ ਦਾ ਨਤੀਜਾ 38.24 ਫੀਸਦੀ ਹੈ। ਸਕੂਲ ਦੇ 34 ’ਚੋਂ 13 ਬੱਚੇ ਪਾਸ, 12 ਦੀ ਕੰਪਾਰਟਮੈਂਟ ਅਤੇ 9 ਫੇਲ ਹਨ। ਸਰਕਾਰੀ ਹਾਈ ਸਕੂਲ ਝਰਮੜੀ ਦਾ ਨਤੀਜਾ 47.6 ਫੀਸਦੀ ਹੈ। ਸਕੂਲ ਦੇ 17 ’ਚੋਂ 8 ਬੱਚੇ ਪਾਸ, 6 ਦੀ ਕੰਪਾਰਟਮੈਂਟ ਅਤੇ 3 ਫੇਲ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ