ਗੁਰਦੁਆਰਾ ਸਾਹਿਬ ਫੇਜ਼-2 ਵਿੱਚ ਲੈਬਾਰਟਰੀ ਟੈੱਸਟ ਤੇ ਐਕਸ-ਰੇਅ ਸੇਵਾਵਾਂ ਮੁੜ ਸ਼ੁਰੂ

ਜਯੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਮਈ:
ਕਰੋਨਾਵਾਇਰਸ ਦੇ ਚੱਲਦਿਆਂ ਬੀਤੀ 23 ਮਾਰਚ ਤੋਂ ਲਾਗੂ ਕੀਤੇ ਕਰਫਿਊ ਕਾਰਨ ਆਮ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੇਕਿਨ ਹੁਣ ਲੋਕਹਿੱਤ ਵਿੱਚ ਪੰਜਾਬ ਸਰਕਾਰ ਵੱਲੋਂ ਕਰਫਿਊ ਵਿੱਚ ਦਿੱਤੀ ਢਿੱਲ ਨੂੰ ਮੁੱਖ ਰੱਖਦੇ ਹੋਏ ਇੱਥੋਂ ਦੇ ਫੇਜ਼-2 ਸਥਿਤ ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਚੱਲ ਰਹੀ ਗੁਰੂ ਨਾਨਕ ਦੇਵ ਜੀ ਚੈਰੀਟੇਬਲ ਡਿਸਪੈਂਸਰੀ ਵਿੱਚ ਵੱਖ-ਵੱਖ ਮੈਡੀਕਲ ਲੈਬਾਰਟਰੀ ਟੈੱਸਟ ਅਤੇ ਐਕਸ-ਰੇਅ ਦੀਆਂ ਸੇਵਾਵਾਂ ਮੁੜ ਬਹਾਲ ਕਰ ਦਿੱਤੀਆਂ ਗਈਆਂ ਹਨ।
ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਸੋਂਧੀ ਅਤੇ ਲੈਬਾਰਟਰੀ ਦੇ ਇੰਚਾਰਜ ਅਮਰਜੀਤ ਸਿੰਘ ਨੇ ਦੱਸਿਆ ਕਿ ਸਾਰੇ ਮੈਡੀਕਲ ਟੈੱਸਟ ਪਹਿਲਾਂ ਵਾਂਗ ਬਾਜ਼ਾਰ ਨਾਲੋਂ ਬਹੁਤ ਘੱਟ ਚੈਰੀਟੇਬਲ ਰੇਟ ਉੱਤੇ ਕੀਤੇ ਜਾ ਰਹੇ ਅਤੇ ਲੈਬਾਰਟਰੀ ਦਾ ਸਮਾਂ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਕੋਈ ਵੀ ਵਿਅਕਤੀ ਟੈੱਸਟ ਜਾਂ ਐਕਸ-ਰੇਅ ਕਰਵਾ ਸਕਦਾ ਹੈ।

Load More Related Articles
Load More By Nabaz-e-Punjab
Load More In General News

Check Also

Nander Murder Case: Punjab Police arrests key shooters among two BKI operatives; two pistols recovered

Nander Murder Case: Punjab Police arrests key shooters among two BKI operatives; two pisto…