ਸੇਵਾਮੁਕਤ ਆਈਏਐਸ ਡਾ. ਅਮਰਪਾਲ ਸਿੰਘ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਨਵਾਂ ਚੇਅਰਮੈਨ ਲਾਇਆ

ਨਬਜ਼-ਏ-ਪੰਜਾਬ, ਮੁਹਾਲੀ, 5 ਮਾਰਚ:
ਪੰਜਾਬ ਸਰਕਾਰ ਨੇ ਇੱਕ ਅਹਿਮ ਫ਼ੈਸਲਾ ਲੈਂਦਿਆਂ ਪੰਜਾਬ ਕਾਰਡ ਦੇ ਸੇਵਾਮੁਕਤ ਆਈਏਐਸ ਡਾ. ਅਮਰਪਾਲ ਸਿੰਘ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਹੈ। ਉਹ 2008 ਬੈਚ ਦੇ ਆਈਏਐਸ ਹਨ, ਜੋ 2023 ਵਿੱਚ ਅਹੁਦੇ ਤੋਂ ਸੇਵਾਮੁਕਤ ਸਨ। ਇਹ ਨਿਯੁਕਤੀ ਪੰਜਾਬ ਸਕੂਲ ਸਿੱਖਿਆ ਬੋਰਡ (ਅਮੈਡਮੈਂਟ) ਐਕਟ 2017, ਪ੍ਰਿੰਸੀਪਲ ਐਕਟ (1969) ਦੇ ਸੈਕਸ਼ਨ 4 (2) ਰਾਹੀਂ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਵੱਲੋਂ ਪ੍ਰਸੰਨਤਾ ਪੂਰਵਕ ਹੁਕਮ ਜਾਰੀ ਕੀਤੇ ਗਏ ਹਨ। ਇਸ ਸਬੰਧੀ ਅੱਜ ਤਾਜ਼ਾ ਸਰਕਾਰੀ ਪੱਤਰ ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਮੈਡਮ ਅਨਿੰਦਿਤਾ ਮਿੱਤਰਾ ਦੇ ਦਸਖ਼ਤਾਂ ਹੇਠ ਸਕੂਲ ਬੋਰਡ ਨੂੰ ਜਾਰੀ ਕੀਤਾ ਗਿਆ। ਇਸ ਤੋਂ ਪਹਿਲਾਂ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਅਨਿੰਦਿਤਾ ਮਿੱਤਰਾ ਕੋਲ ਪੰਜਾਬ ਬੋਰਡ ਦੇ ਚੇਅਰਮੈਨ ਦਾ ਵਾਧੂ ਚਾਰਜ ਸੀ।
ਸਰਕਾਰੀ ਪੱਤਰ ਅਨੁਸਾਰ ਇਹ ਨਿਯੁਕਤੀ ਅਧਿਸੂਚਨਾ ਜਾਰੀ ਹੋਣ ਤੋਂ 66 ਸਾਲ ਦੀ ਉਮਰ ਤੱਕ ਜਾਂ ਤਿੰਨ ਸਾਲ ਦੇ ਸਮੇਂ ਲਈ (ਜਿਹੜਾ ਪਹਿਲਾਂ ਹੋਵੇ) ਤੱਕ ਕੀਤੀ ਜਾਂਦੀ ਹੈ। ਨਵੇਂ ਚੇਅਰਮੈਨ ਡਾ. ਅਪਰਪਾਲ ਸਿੰਘ ਦੀ ਨਵੀਂ ਨਿਯੁਕਤੀ ਦੀਆਂ ਟਰਮਜ਼ ਅਤੇ ਕੰਡੀਸ਼ਨਜ਼ ਬਾਅਦ ਵਿੱਚ ਤੈਅ ਕੀਤੀਆਂ ਜਾਣਗੀਆਂ। ਇਸ ਤੋਂ ਪਹਿਲਾਂ ਉਹ ਰੈਵੀਨਿਊ ਵਿਭਾਗ ਦੇ ਸਪੈਸ਼ਲ ਸਕੱਤਰ ਅਤੇ ਪੇਡਾ ਸਮੇਤ ਹੋਰਨਾਂ ਸਰਕਾਰੀ ਵਿਭਾਗਾਂ ਵਿੱਚ ਸ਼ਾਨਦਾਰ ਸੇਵਾਵਾਂ ਨਿਭਾ ਚੁੱਕੇ ਹਨ। ਨਵੇਂ ਚੇਅਰਮੈਨ ਵੱਲੋਂ ਭਲਕੇ ਵੀਰਵਾਰ ਨੂੰ ਅਹੁਦਾ ਸੰਭਾਲਣ ਬਾਰੇ ਕਿਹਾ ਜਾ ਰਿਹਾ ਹੈ।
ਕਾਬਿਲੇਗੌਰ ਹੈ ਕਿ ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਸੇਵਾਮੁਕਤ ਆਈਏਐਸ ਸ੍ਰੀਮਤੀ ਡਾ. ਸਤਿਬੀਰ ਬੇਦੀ ਨੂੰ 17 ਫਰਵਰੀ 2023 ਨੂੰ ਪੰਜਾਬ ਬੋਰਡ ਦੇ ਮੁਖੀ ਦੀ ਜ਼ਿੰਮੇਵਾਰੀ ਸੌਂਪੀ ਸੀ ਅਤੇ ਡਾ. ਬੇਦੀ ਨੇ 20 ਫਰਵਰੀ ਨੂੰ ਆਪਣੇ ਅਹੁਦੇ ਦਾ ਚਾਰਜ ਸੰਭਾਲਿਆ ਸੀ ਪ੍ਰੰਤੂ ਅਗਸਤ 2024 ਵਿੱਚ ਉਨ੍ਹਾਂ ਨੇ ਅਚਾਨਕ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਪੰਜਾਬ ਸਰਕਾਰ ਵੱਲੋਂ 6 ਅਗਸਤ 2024 ਨੂੰ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਕੀਤਾ ਗਿਆ ਸੀ ਅਤੇ ਸਕੂਲ ਬੋਰਡ ਦਾ ਦਫ਼ਤਰੀ ਕੰਮ-ਕਾਜ ਚਲਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਵਾਨਗੀ ਨਾਲ ਸਿੱਖਿਆ ਵਿਭਾਗ ਪੰਜਾਬ ਦੇ ਤਤਕਾਲੀ ਸਕੱਤਰ ਕਮਲ ਕਿਸ਼ੋਰ ਯਾਦਵ ਨੂੰ ਬੋਰਡ ਦੇ ਚੇਅਰਮੈਨ ਦੀ ਆਸਾਮੀ ਦਾ ਵਾਧੂ ਚਾਰਜ ਸੌਂਪਿਆ ਗਿਆ ਸੀ।

Load More Related Articles
Load More By Nabaz-e-Punjab
Load More In General News

Check Also

ਭਾਜਪਾ ਨਾਲੋਂ ਵੱਧ ਮਾੜੀ ਸਾਬਤ ਹੋਈ ‘ਆਪ’ ਹਕੂਮਤ: ਕਿਸਾਨ ਆਗੂ

ਭਾਜਪਾ ਨਾਲੋਂ ਵੱਧ ਮਾੜੀ ਸਾਬਤ ਹੋਈ ‘ਆਪ’ ਹਕੂਮਤ: ਕਿਸਾਨ ਆਗੂ ਨਬਜ਼-ਏ-ਪੰਜਾਬ, ਮੁਹਾਲੀ, 5 ਮਾਰਚ: ਭਾਰਤੀ ਕਿਸ…