ਪਿੰਡ ਚੈੜੀਆਂ ਵਿੱਚ ਲਗਾਇਆ ਪੁਰਾਤਨ ਗੀਤਾਂ ਦਾ ਅਖਾੜਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 29 ਮਾਰਚ:
ਇੱਥੋਂ ਦੇ ਨੇੜਲੇ ਪਿੰਡ ਚੈੜੀਆਂ ਵਿਖੇ ਪੁਰਾਤਨ ਵਿਰਸੇ ਨਾਲ ਸਬੰਧਿਤ ਕਿੱਸਿਆਂ ਦੀ ਗਾਇਕੀ ਦਾ ਅਖਾੜਾ ਲਾਇਆ ਗਿਆ ਜਿਸ ਵਿਚ ਪੁਰਾਤਨ ਸਾਜਾਂ ਨਾਲ ਅਖਾੜਾ ਬੰਨ੍ਹਦੀਆਂ ਗਾਇਕਾਂ ਨੇ ਲੋਕਾਂ ਦਾ ਮਨੋਰੰਜਨ ਕੀਤਾ। ਇਸ ਮੌਕੇ ਪੰਜਾਬ ਕਾਂਗਰਸ ਦੇ ਸਕੱਤਰ ਜ਼ੈਲ਼ਦਾਰ ਸਤਵਿੰਦਰ ਸਿੰਘ ਚੈੜੀਆਂ ਨੇ ਕਿਹਾ ਕਿ ਅਜਿਹੇ ਅਖਾੜਿਆਂ ਨਾਲ ਪੁਰਾਤਨ ਸਮਿਆਂ ਦੀ ਯਾਦ ਤਾਜ਼ਾ ਹੋ ਜਾਂਦੀ ਹੈ ਜਦੋਂ ਸਾਡੇ ਬਜ਼ੁਰਗ ਪਿੰਡ ਦੀ ਸਾਂਝੀ ਥਾਂ ਤੇ ਅਖਾੜੇ ਲਗਾਕੇ ਗਾਇਕ ਤੋਂ ਗਾਇਕੀ ਦੇ ਆਨੰਦ ਮਾਣਦੇ ਸੀ। ਇਸ ਮੌਕੇ ਦੇਸ ਰਾਜ ਲਚਕੀਲਾ, ਸੁਰਜੀਤ ਸਿੰਘ, ਮੀਠਾ ਤੇ ਬਿੱਲਾ ਨੇ ਕਈ ਘੰਟੇ ਲੋਕ ਗਾਥਾਵਾਂ ਨਾਲ ਲੋਕਾਂ ਦਾ ਮਨੋਰੰਜਨ ਕੀਤਾ। ਜ਼ੈਲਦਾਰ ਚੈੜੀਆਂ ਨੇ ਨਗਰ ਪੰਚਾਇਤ ਵੱਲੋਂ ਦੇ ਸਹਿਯੋਗ ਨਾਲ ਗਾਇਕਾਂ ਤੇ ਪਤਵੰਤਿਆਂ ਦਾ ਸਨਮਾਨ ਕੀਤਾ। ਇਸ ਮੌਕੇ ਲਾਭ ਸਿੰਘ, ਬਲਜੀਤ ਸਿੰਘ, ਲਾਭ ਸਿੰਘ ਪਪਰਾਲੀ, ਭੁਪਿੰਦਰ ਸਿੰਘ ਖ਼ਾਬੜਾਂ, ਸਰਪੰਚ ਡਾ. ਬਲਵਿੰਦਰ ਸਿੰਘ, ਸੁਰਿੰਦਰ ਸਿੰਘ, ਰਣਜੀਤ ਸਿੰਘ, ਉਜਾਗਰ ਸਿੰਘ, ਬੰਤਾ ਸਿੰਘ, ਕੂੜਾ ਸਿੰਘ ਸਮੇਤ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Entertainment

Check Also

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ ‘ਆਪ’ ਵਿਧਾਇਕਾ ਸ੍ਰੀਮਤੀ ਨੀਨਾ ਮਿ…