ਰਿਟਰਨਿਗ ਅਫਸਰ ਨੇ ਹਲਕੇ ‘ਚ ਚੋਣਾਂ ਲਈ ਗਠਿਤ ਕੀਤੀਆਂ ਕਮੇਟੀਆਂ ਦੇ ਮੁੱਖੀਆਂ ਨਾਲ ਕੀਤੀ ਮੀਟਿੰਗ

ਵਿਧਾਨ ਸਭਾ ਚੋਣਾਂ ਨਿਰਪੱਖ ਤੇ ਆਜਾਦਾਨ ਢੰਗ ਨਾਲ ਕਰਵਾਈਆਂ ਜਾਣਗੀਆਂ: ਬਰਾੜ

ਨਬਜ਼-ਏ-ਪੰਜਾਬ ਬਿਊਰੋ, ਖਰੜ, 2 ਜਨਵਰੀ:
ਵਿਧਾਨ ਸਭਾ ਹਲਕਾ ਖਰੜ -52 ਦੀ ਰਿਟਰਨਿੰਗ ਅਫਸਰ-ਕਮ-ਉਪ ਮੰਡਲ ਮੈਜਿਸਟੇਰਟ (ਐਡੀਐਮ) ਸ੍ਰੀਮਤੀ ਅਮਨਿੰਦਰ ਕੌਰ ਬਰਾੜ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਨਿਰਪੱਖ ਅਤੇ ਆਜ਼ਾਦਾਨਾ ਢੰਗ ਨਾਲ ਬਿਨ੍ਹਾਂ ਕਿਸੇ ਡਰ ਭੈਅ ਤੋਂ ਕਰਵਾਈਆਂ ਜਾਣਗੀਆਂ ਅਤੇ ਚੋਣਾਂ ਦੌਰਾਨ ਕਿਸੇ ਨੂੰ ਵੀ ਅਮਨ ਕਾਨੂੰਨ ਦੀ ਵਿਵਸਥਾ ਨੂੰ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਸ੍ਰੀਮਤੀ ਬਰਾੜ ਅੱਜ ਇੱਥੇ ਮੀਟਿੰਗ ਹਾਲ ਵਿੱਚ ਵਿਧਾਨ ਸਭਾ ਹਲਕਾ ਖਰੜ ਵਿੱਚ ਗਠਿਤ ਕੀਤੀਆਂ ਗਈਆਂ ਫਲਾਇੰਗ ਸਕੂਆਡ, ਸਟੈਟਿਕ ਸਰਵਿਲੈਂਸ,ਵੀਡੀਓ ਸਰਵਿਲੈਂਸ, ਵੀਡਿਓ ਵਿਊਇੰਗ, ਅਕਾਊਟਿੰਗ, ਪੋਸਟਲ ਬੈਲਟ ਪੇਪਰ ਟੀਮ, ਇਲੈਕਸ਼ਨ ਐਕਸਪੈਂਡੀਚਰ ਟੀਮ, ਲਾਇਬਰੇਰੀ ਟੀਮ ਦੇ ਮੁਖੀਆਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸੀ।
ਰਿਟਰਨਿੰਗ ਅਫ਼ਸਰ ਨੇ ਆਖਿਆ ਕਿ ਚੋਣ ਡਿਊਟੀ ਅਹਿਮ ਡਿਊਟੀ ਹੁੰਦੀ ਹੈ ਇਸ ਲਈ ਚੋਣਾਂ ਸਮੇਂ ਡਿਊਟੀ ਨਿਭਾਉਣ ਵਾਲੇ ਅਧਿਕਾਰੀ ਅਤੇ ਕਰਮਚਾਰੀ ਆਪੋ ਆਪਣੀ ਡਿਊਟੀ ਨਿਰਪੱਖ ਅਤੇ ਤਨਦੇਹੀ ਨਾਲ ਨਿਭਾਉਣ। ਉਨ੍ਹਾਂ ਟੀਮਾਂ ਦੇ ਮੁਖੀਆਂ ਨੂੰ ਮੁੱਖ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਉਂਦਿਆਂ ਟੀਮ ਮੁਖੀਆਂ ਨੂੰ ਸਖ਼ਤ ਹਦਾਇਤ ਕੀਤੀ ਜੇਕਰ ਕਿਤੇ ਕੋਈ ਉਲੰਘਣਾ ਦਾ ਮਾਮਲਾ ਧਿਆਨ ਵਿੱਚ ਆਵੇ ਤਾਂ ਤੁਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਚੋਣ ਅਮਲੇ ਵਿੱਚ ਤਾਇਨਾਤ ਕੀਤੇ ਗਏ ਟੀਮਾਂ ਦੇ ਮੁਖੀਆਂ, ਕਰਮਚਾਰੀਆਂ ਦੀਆਂ ਡਿਊਟੀਆਂ ਜਿਹੜੀ-ਜਿਹੜੀ ਟੀਮ ਵਿੱਚ ਲਗਾਈਆਂ ਗਈਆਂ ਹਨ। ਉਹ ਸਾਰੇ ਆਪਸ ਵਿੱਚ ਤਾਲਮੇਲ ਰੱਖਣਗੇ ਅਤੇ ਇਸ ਤੋਂ ਇਲਾਵਾ ਆਪਣੇ-ਆਪਣੇ ਏਰੀਆਂ ਦੇ ਐਸ.ਐਚ.ਓ. ਨਾਲ ਤਾਲਮੇਲ ਕਰਕੇ ਫਲਾਇੰਗ ਸੂਅਕਾਡ ਟੀਮ ਨਾਕਾਬੰਦੀ ਕਰੇਗੀ ਜੇਕਰ ਕਿਤੇ ਵੀ ਕੋਈ ਦਿੱਕਤ ਆਉਦੀ ਹੈ ਤਾਂ ਉਹ ਟੀਮ ਦਾ ਮੁੱਖੀ ਡੀ.ਐਸ.ਪੀ.ਖਰੜ ਲਖਵੀਰ ਸਿੰਘ ਟਿਵਾਣਾ, ਤਹਿਸੀਲਦਾਰ ਖਰੜ ਗੁਰਮੰਦਰ ਸਿੰਘ ਨਾਲ ਵੀ ਤਾਲਮੇਲ ਕਰ ਸਕਦੇ ਹਨ।
ਮੀਟਿੰਗ ਵਿੱਚ ਵਿਧਾਨ ਸਭਾ ਹਲਕਾ ਖਰੜ ਦੇ ਸਹਾਇਕ ਰਿਟਰਨਿੰਗ ਅਫ਼ਸਰ-ਕਮ-ਤਹਿਸੀਲਦਾਰ ਗੁਰਮੰਦਰ ਸਿੰਘ, ਡੀਐਸਪੀ ਲਖਵੀਰ ਸਿੰਘ ਟਿਵਾਣਾ, ਨਾਇਬ ਤਹਿਸੀਲਦਾਰ ਹਰਿੰਦਰਜੀਤ ਸਿੰਘ, ਇੰਦਰਜੀਤ ਸਿੰਘ, ਰਾਜੇਸ਼ ਕੁਮਾਰ, ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਜੇਸ ਕੁਮਾਰ, ਹਰਦੀਪ ਸਿੰਘ, ਇੰਦਰਮੋਹਨ ਸਿੰਘ, ਯੋਗੇਸ ਕੁਮਾਰ, ਬਰਜਿੰਦਰ ਸਿੰਘ ਸਮੇਤ ਸਤਨਾਮ ਸਿੰਘ, ਦੇਸ ਰਾਜ, ਜਗਦੀਸ਼ ਰਾਜ, ਸੁਖਵੀਰ ਸਿੰਘ, ਗੁਰਸੇਵਕ ਸਿੰਘ, ਭਗਵੰਤ ਸਿੰਘ ਅਤੇ ਸਮੂਹ ਥਾਣਿਆਂ ਦੇ ਐਸਐਚਓ ਸਮੇਤ ਸਾਰੀਆਂ ਟੀਮਾਂ ਦੇ ਇੰਚਾਰਜ ਅਤੇ ਹੋਰ ਕਰਮਚਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…