Nabaz-e-punjab.com

ਮੁਹਾਲੀ ਤਹਿਸੀਲ ਦੇ ਬਾਹਰ ਰੈਵੀਨਿਊ ਪਟਵਾਰੀਆਂ ਨੇ ਦਿੱਤਾ ਰੋਸ ਧਰਨਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਕਤੂਬਰ:
ਦੀ ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਮੁਹਾਲੀ ਵੱਲੋਂ ਪ੍ਰਧਾਨ ਸੁਰਿੰਦਰ ਸਿੰਘ ਰਾਣਾ ਦੀ ਅਗਵਾਈ ਹੇਠ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਮੁਹਾਲੀ ਤਹਿਸੀਲ ਕੰਪਲੈਕਸ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੋਹਣ ਸਿੰਘ, ਜਰਨਲ ਸਕੱਤਰ ਸੁਰਿੰਦਰਪਾਲ ਸਿੰਘ, ਕੈਸ਼ੀਅਰ ਸਤਪਾਲ ਅਤੇ ਤਹਿਸੀਲ ਮੁਹਾਲੀ ਦੇ ਸਮੂਹ ਪਟਵਾਰੀ ਹਾਜ਼ਰ ਸਨ।
ਇਸ ਮੌਕੇ ਸ੍ਰੀ ਸੁਰਿੰਦਰ ਰਾਣਾ ਨੇ ਨਵੇਂ ਭਰਤੀ ਹੋਏ ਪਟਵਾਰੀਆਂ ਦਾ ਪਰਖਕਾਲ ਸਮਾਂ 2 ਸਾਲ ਕਰਨ ਅਤੇ ਟਰੇਨਿੰਗ ਸਮਾਂ ਸਰਵਿਸ ਵਿੱਚ ਗਿਣੇ ਜਾਣ ਸਬੰਧੀ ਮੰਗ ਕਰਦਿਆਂ ਕਿਹਾ ਕਿ ਤਹਿਸੀਲ ਪੱਧਰੀ ਫਰਦ ਕੇਂਦਰ ਵਿੱਚ ਡਾਟਾ ਅਪਰੇਟਰ ਦੀ ਘਾਟ ਹੈ। ਜਿਸ ਕਾਰਨ ਸਰਕਲ ਪਟਵਾਰੀਆਂ ਅਤੇ ਜ਼ਮੀਨ ਮਾਲਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨਵੀਂ ਜਮਾਂਬੰਦੀ ਸਾਲ 2018-19 ਦੀ ਪਿੰ੍ਰਟ ਹੁਣ ਤੱਕ ਨਾ ਮਿਲਣ ਕਾਰਨ ਜਮਾਂਬੰਦੀ ਦਾਖ਼ਲ ਕਰਾਉਣ ਦੇ ਸਮੇਂ ਵਿੱਚ ਵਾਧਾ ਕੀਤਾ ਜਾਵੇ। ਤਹਿਸੀਲ ਮੁਹਾਲੀ ਅਤੇ ਸਬ ਤਹਿਸੀਲ ਬਨੂੜ ਵਿੱਚ ਵਰਕ ਸਟੇਸ਼ਨ ਬਣਾਉਣ, ਫਰਦ ਕੇਂਦਰ ਮੁਹਾਲੀ ਵਿੱਚ ਜਮਾਬੰਦੀਆਂ ਦਾ ਪ੍ਰਿੰਟ ਲੈਣ ਲਈ ਵੱਖਰਾ ਪਿੰ੍ਰਟਰ ਮੁਹੱਈਆ ਕਰਵਾਉਣ, ਮੁਹਾਲੀ ਦੇ ਮਰਹੂਮ ਪਟਵਾਰੀ ਵਿਜੈ ਕੁਮਾਰ ਦੇ ਬੇਟੇ ਨੂੰ ਤਰਸ ਦੇ ਆਧਾਰ ’ਤੇ ਨੌਕਰੀ ਦੇਣ ਸਬੰਧੀ ਹੋਰ ਮੰਗਾਂ ਤੁਰੰਤ ਮੰਨੀਆਂ ਜਾਣ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਦਰ ਕਾਨੂੰਗੋਈ ਸ਼ਾਖ਼ਾ ਵਿੱਚ ਨਾਇਬ ਕਾਨੂੰਗੋਈ ਦੀਆਂ ਖਾਲੀ ਅਸਾਮੀਆਂ ਤੁਰੰਤ ਭਰੀਆਂ ਜਾਣ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਤੇ ਪ੍ਰਸ਼ਾਸਨ ਨੇ ਪਟਵਾਰੀਆਂ ਦੀਆਂ ਮੰਗਾਂ ਦਾ ਤੁਰੰਤ ਹੱਲ ਨਹੀਂ ਕੀਤਾ ਤਾਂ ਉਹ ਆਪਣੇ ਹੱਕਾਂ ਲਈ ਲੜੀਵਾਰ ਸੰਘਰਸ਼ ਸ਼ੁਰੂ ਕਰਨਗੇ।
ਇਸ ਮੌਕੇ ਜੀਤ ਸਿੰਘ, ਰਾਜਿੰਦਰ ਸਿੰਘ, ਜਸਵਿੰਦਰ ਸਿੰਘ, ਅਜੀਤ ਕੌਰ, ਕਿਰਨ ਬਾਲਾ, ਡਾ. ਸੋਨਮ ਕਪੂਰ, ਕਮਲ ਸੈਣੀ, ਬਿਕਰਮ ਸਿੰਘ, ਗੁਕਮਲ ਸਿੰਘ, ਸੁਖਪਾਲ ਸਿੰਘ ਅਤੇ ਹੋਰ ਪਟਵਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…