Share on Facebook Share on Twitter Share on Google+ Share on Pinterest Share on Linkedin ਸਵੱਛ ਭਾਰਤ: ਕਾਇਆਕਲਪ ਪ੍ਰੋਗਰਾਮ ਅਧੀਨ ਜ਼ਿਲ੍ਹਾ ਹਸਪਤਾਲ ਨਵਾਂ ਸ਼ਹਿਰ ਨੂੰ ਮਿਲਿਆ 50 ਲੱਖ ਦਾ ਇਨਾਮ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਸਿਵਲ ਸਰਜਨ ਕੁਆਲਿਟੀ ਐਸ਼ੋਰੈਂਸ ਨੂੰ ਯਕੀਨੀ ਬਣਾਉਣ: ਬ੍ਰਹਮ ਮਹਿੰਦਰਾ ਪੰਜਾਬ ਦੀਆਂ 45 ਬਲੱਡ ਬੈਂਕਾਂ ਨੂੰ ਜੋੜਨ ਲਈ ਈ-ਰਕਤ ਕੋਸ਼ ਪੋਰਟਲ ਦੀ ਪਹਿਲਕਦਮੀ ਦਾ ਸ਼ੁਭਆਰੰਭ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਦਸੰਬਰ: ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ ਸਵੱਛ ਭਾਰਤ ਦੇ ਕਾਇਆਕਲਪ ਪ੍ਰੋਗਰਾਮ ਅਧੀਨ ਜ਼ਿਲ੍ਹਾ ਹਸਪਤਾਲ ਨਵਾਂ ਸ਼ਹਿਰ ਨੂੰ ਸਾਫ਼ ਸਫ਼ਾਈ ਬਣਾਏ ਰੱਖਣ ਕਰਕੇ 50 ਲੱਖ ਰੁਪਏ ਦੀ ਇਨਾਮ ਨਾਲ ਨਿਵਾਜਿਆ ਗਿਆ। ਇਹ ਅਵਾਰਡ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਨੇ ਰਾਜ ਸਿਹਤ ਤੇ ਪਰਿਵਾਰ ਭਲਾਈ ਤੇ ਸਿਖਲਾਈ ਸੰਸਥਾ, ਫੇਜ਼-6 ਵਿਖੇ ਕਰਵਾਏ ਵਿਸ਼ੇਸ਼ ਸਨਮਾਨ ਸਮਾਰੋਹ ਮੌਕੇ ’ਤੇ ਦਿੱਤਾ। ਇਸ ਦੌਰਾਨ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਨੇ ਸਿਵਲ ਸਰਜਨ ਐਸ.ਬੀ.ਐਸ ਨਗਰ, ਸੀਨੀਅਰ ਮੈਡੀਕਲ ਅਫ਼ਸਰ, ਜ਼ਿਲ੍ਹਾ ਹਸਪਤਾਲ, ਨਵਾਂ ਸ਼ਹਿਰ, ਮੈਡੀਕਲ ਅਫ਼ਸਰ ਤੇ ਹੋਰ ਪੈਰਾਮੈਡੀਕਲ ਸਟਾਫ ਨੂੰ ਅਵਾਰਡ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਉਪਲਬੱਧੀ ਨਾਲ ਜ਼ਿਲ੍ਹਾ ਹਸਪਤਾਲਾਂ ਨੂੰ ਅਤੇ ਦੂਸਰੇ ਹਸਪਤਾਲਾਂ ਨੂੰ ਹੋਰ ਗੁਣਵੱਤਾਪੂਰਵਕ ਸੁਵਿਧਾਵਾਂ ਦੇਣ ਲਈ ਹੌਸਲਾ ਮਿਲੇਗਾ। ਉਨ੍ਹਾਂ ਨੇ ਸਿਵਲ ਸਰਜਨ ਨੂੰ ਨਿਰਦੇਸ਼ ਦਿੱਤੇ ਕਿ ਉਹ ਸਿਹਤ ਸੰਭਾਲ ਸੇਵਾਵਾਂ ਵਿੱਚ ਹੋਰ ਸੁਧਾਰ ਕਰਨ ਲਈ ਕਾਇਆਕਲਪ ਸਵੱਛ ਭਾਰਤ ਅਭਿਆਨ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਹਸਪਤਾਲਾਂ ਵਿੱਚ ਮਰੀਜਾਂ ਨੂੰ ਤਸੱਲੀਬਖਸ਼ ਇਲਾਜ ਪਹਿਲ ਦੇ ਆਧਾਰ ਤੇ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਿਹਤ ਅਧਿਕਾਰੀ ਇਹ ਵੀ ਯਕੀਨੀ ਬਣਾਉਣ ਕਿ ਹਸਪਤਾਲਾਂ ਵਿੱਚ ਸਾਫ ਸਫਾਈ ਤੇ ਇਨਫੈਕਸ਼ਨ ਮੁਕਤ ਸੁਵਿਧਾਵਾਂ ਉਪਲਬੱਧ ਕਰਵਾਈਆਂ ਜਾਣ। ਸਿਹਤ ਮੰਤਰੀ ਨੇ ਦੱਸਿਆ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਕਾਇਆਕਲਪ ਪਹਿਲਕਦਮੀ ਸਿਹਤ ਸੰਸਥਾਵਾਂ ਵਿੱਚ ਉੱਚ ਗੁਣਵੱਤਾ ਦੀਆਂ ਸਿਹਤ ਸੰਭਾਲ ਸੁਵਿਧਾਵਾਂ ਉਪਲਬੱਧ ਕਰਵਾਉਣ ਲਈ ਪ੍ਰੇਰਣਾਦਾਇਕ ਹੈ ਅਤੇ ਇਸ ਨਾਲ ਸਰਕਾਰੀ ਹਸਪਤਾਲਾਂ ਵਿੱਚ ਸਟੈਂਡਰਡ ਓਪਰੇਟਿੰਗ ਪ੍ਰੋਸੀਜ਼ਰ ਜ਼ਰੀਏ ਸੇਵਾਵਾਂ ਜਿਵੇਂ ਕਿ ਅਪ੍ਰੇਸ਼ਨ ਥਿਏਟਰ, ਬਾਇਓ ਵੇਸਟ ਡਿਸਪੋਜ਼ਲ ਅਤੇ ਪ੍ਰੋਟੋਕੋਲ ਆਦਿ ਉਪਲਬੱਧ ਕਰਵਾਉਣੀਆਂ ਜਾਂਦੀਆਂ ਹਨ। ਇਸ ਦੌਰਾਨ ਸਿਵਲ ਸਰਜਨ ਕਾਨਫਰੰਸ ਵੀ ਕਰਵਾਈ ਗਈ, ਜਿਸ ਦੌਰਾਨ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਸ਼੍ਰੀ ਬ੍ਰਹਮ ਮਹਿੰਦਰਾ ਨੇ ਸਰਕਾਰੀ ਹਸਪਤਾਲਾਂ ਵਿੱਚ ਦਿੱਤੀਆਂ ਜਾਣ ਵਾਲੀਆਂ ਵਾਲੀਆਂ ਸੁਵਿਧਾਵਾਂ ਦੀ ਸਮੀਖਿਆ ਵੀ ਕੀਤੀ। ਸਿਹਤ ਮੰਤਰੀ ਨੇ ਇਨਾਮ ਪ੍ਰਾਪਤ ਕਰਨ ਵਾਲੀਆਂ ਸੰਸਥਾਵਾਂ ਬਾਰੇ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਨਵਾਂ ਸ਼ਹਿਰ ਨੇ 93.6 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ ਹੈ, ਜਿਸ ਨੂੰ 50 ਲੱਖ ਰੁਪਏ ਦੀ ਰਾਸ਼ੀ ਅਵਾਰਡ ਵਜੋਂ ਦਿੱਤੀ ਗਈ ਹੈ। ਸਬ ਡਿਵੀਜ਼ਨਲ ਹਸਪਤਾਲ/ਕਮਿਉਨਿਟੀ ਹੈਲਥ ਸੈਂਟਰ ਕੈਟੇਗਰੀ ਵਿੱਚ ਸਬ ਡਿਵੀਜ਼ਨਲ ਹਸਪਤਾਲ ਜਗਰਾਉਂ ਅਤੇ ਮੁਕੇਰੀਆਂ ਨੇ ਪਹਿਲਾ ਸਥਾਨ ਹਾਸਿਲ ਕੀਤਾ। ਦੋਨਾਂ ਨੇ ਬਰਾਬਰ 86.4 ਫੀਸਦੀ ਪੁਆਇੰਟ ਹਾਸਿਲ ਕੀਤੇ ਅਤੇ ਦੋਨਾਂ ਨੂੰ 7.5-7.5 ਲੱਖ ਰੁਪਏ ਦੀ ਇਨਾਮ ਰਾਸ਼ੀ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਕਾਇਆਕਲਪ ਦੇ ਮੁਲਾਂਕਣ ਪ੍ਰਕ੍ਰਿਆ ਵਿੱਚ ਰਾਜ ਦੇ 40 ਹਸਪਤਾਲਾਂ ਨੇ ਕੁਆਲੀਫਾਈ ਕੀਤਾ, ਜਿਨ੍ਹਾਂ ਨੂੰ ਇਨਾਮ ਵਜੋਂ ਕਾਇਆਕਲਪ ਅਧੀਨ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸ ਸਾਲ ਅਰਬਨ ਪ੍ਰਾਈਮਰੀ ਹੈਲਥ ਸੈਂਟਰ ਨੂੰ ਸ਼ਾਮਿਲ ਕੀਤਾ ਗਿਆ ਸੀ। ਜਿਸ ਵਿੱਚ ਯੂਪੀਐਚਸੀ ਲਾਲ ਸਿੰਘ ਬਸਤੀ, ਬਠਿੰਡਾ ਅਤੇ ਯੂਪੀਐਚਸੀ ਮਾਡਲ ਟਾਉਨ ਲੁਧਿਆਣਾ ਨੇ ਜੁਆਇੰਟ ਪਹਿਲਾ ਸਥਾਨ ਪ੍ਰਾਪਤ ਕੀਤਾ, ਜਿਨ੍ਹਾਂ ਨੂੰ 2 ਲੱਖ ਰੁਪਏ ਦੀ ਰਾਸ਼ੀ ਨਾਲ ਨਾਲ ਸਨਮਾਨਿਤ ਕੀਤਾ। ਇਸੇ ਤਰ੍ਹਾਂ ਦੂਸਰਾ ਸਥਾਨ ਪ੍ਰਾਪਤ ਕਰਨ ਵਾਲੀਆਂ ਯੂਪੀਐਚਸੀ ਬਿਸ਼ਨ ਨਗਰ, ਪਟਿਆਲਾ ਅਤੇ ਯੂਪੀਐਚਸੀ ਹਾਦਿਆਬਾਦ, ਕਪੂਰਥਲਾ ਨੂੰ 1.5 ਲੱਖ ਰੁਪਏ ਨਾਲ ਸਨਮਾਨਿਤ ਕੀਤਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੀਆਂ ਯੂਪੀਐਚਸੀ ਪਰਮਜੀਤਪੁਰ, ਕਪੂਰਥਲਾ ਅਤੇ ਯੂਪੀਐਚਸੀ ਮਜਤ, ਮੋਹਾਲੀ ਨੂੰ 1 ਲੱਖ ਰੁਪਏ ਨਾਲ ਸਨਮਾਨਿਤ ਕੀਤਾ ਗਿਆ। ਸਿਹਤ ਮੰਤਰੀ ਨੇ ਅਪੀਲ ਕੀਤੀ ਕਿ ਹੋਰ ਭਾਈਵਾਲ ਵਿਭਾਗ, ਆਮ ਲੋਕ, ਸਮਾਜਿਕ ਸੰਸਥਾਵਾਂ, ਸਵੈ-ਇਛੁੱਕ ਸੰਸਥਾਵਾਂ ਵੀ ਸਾਫ ਸਫਾਈ ਮੁਹਿੰਮ ਨਾਲ ਜੁੜ ਕੇ ਸਿਹਤ ਸੰਸਥਾਵਾਂ ਨੂੰ ਸਾਫ ਸੁਥਰਾ ਰੱਖਣ ਵਿੱਚ ਮਦਦ ਕਰਨ। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਪ੍ਰਮੁੱਖ ਸਕੱਤਰ, ਸ਼੍ਰੀਮਤੀ ਅੰਜਲੀ ਭਾਵੜਾ ਨੇ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਲੋਕਾਂ ਦਾ ਯਕੀਨ ਵਧਾਉਣ ਲਈ ਸਵੱਛਤਾ ਦੀ ਪਹਿਲਕਦਮੀ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਦਾ ਊਧਮ ਹਸਪਤਾਲ ਸਟਾਫ ਵੱਲੋਂ ਲੋਕਾਂ ਨੂੰ ਹੋਰ ਗੁਣਵੱਤਾਪੂਰਵਕ ਸਿਹਤ ਸੁਵਿਧਾਵਾਂ ਉਪਲਬੱਧ ਕਰਵਾਉਣ ਲਈ ਪ੍ਰੋਤਸਾਹਿਤ ਕਰੇਗਾ। ਉਨ੍ਹਾਂ ਕਿਹਾ ਕਿ ਇਸ ਨੂੰ ਇੱਕ ਵਾਰ ਦਾ ਉੱਧਮ ਨਾ ਸਮਝਿਆ ਜਾਵੇ ਅਤੇ ਹਰੇਕ ਹਸਪਤਾਲ ਵਿੱਚ ਸਿਹਤ ਵਿਭਾਗ ਦੇ ਪੈਰਾਮੀਟਰ ਮੁਤਾਬਿਕ ਰਖਰਖਾਵ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਵਾਰਡ ਰਾਸ਼ੀ ਨਾਲ ਸਨਮਾਨਿਤ ਕਰਨ ਦਾ ਉਦੇਸ਼ ਸਰਕਾਰੀ ਹਸਪਤਾਲਾਂ ਨੂੰ ਸਵੱਛਤਾ, ਹਾਈਜੀਨ ਅਤੇ ਇਨਫੈਕਸ਼ਨ ਮੁਕਤ ਬਣਾਉਣਾ ਹੈ। ਪੀਐਚਐਸਸੀ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਵਰੁਣ ਰੂਜਮ ਨੇ ਪਾਵਰਪੁਆਇੰਟ ਪ੍ਰੇਸੇਂਟੇਸ਼ਨ ਰਾਹੀਂ ਕਾਇਆਕਲਪ ਅਧੀਨ ਅਵਾਰਡ ਪ੍ਰਾਪਤ ਕਰਨ ਦੀ ਪ੍ਰਕ੍ਰਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਅਵਾਰਡ ਪ੍ਰਾਪਤ ਕਰਨ ਲਈ ਇੰਟਰਨਲ ਅਸੈਸਮੈਂਟ, ਪੀਅਰ ਅਸੈਸਮੈਂਟ ਅਤੇ ਹੋਰ ਰੇਟਿੰਗ ਪ੍ਰਕ੍ਰਿਆ ਬਾਰੇ ਵਿਸਥਾਰਪੂਰਵਕ ਦੱਸਿਆ। ਉਨ੍ਹਾਂ ਨੇ ਸਰਕਾਰੀ ਹਪਤਾਲਾਂ ਵਿੱਚ ਕਾਇਆਕਲਪ ਪਹਿਲਕਦਮੀ ਵਿੱਚ ਹੋਰ ਸੁਧਾਰ ਲਈ ਪ੍ਰੇਰਿਤ ਕੀਤਾ। ਸਿਹਤ ਮੰਤਰੀ ਨੇ ਸਾਰੀਆਂ ਸਰਕਾਰੀ ਬਲੱਡ ਬੈਂਕਾਂ ਨੂੰ ਜੋੜਨ ਲਈ ਸੈਂਟਰਲਾਈਜ਼ਡ ਬਲੱਡ ਬੈਂਕ ਮੈਨੇਜਮੈਂਟ ਲਈ ਈ-ਰਕਤ ਕੋਸ਼ ਪੋਰਟਲ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੱਸਿਆ ਕਿ ਇਸ ਪੋਰਟਲ ਰਾਹੀਂ ਖ਼ੂਨ ਦੀ ਉਪਲਬੱਧਤਾ, ਨਜ਼ਦੀਕੀ ਖੂਨਦਾਨ ਕੈਂਪ ਦੀ ਜਾਣਕਾਰੀ, ਸਵੈ-ਇਛੁੱਕ ਖੂਨਦਾਨੀਆਾਂ ਦੀ ਆਨਲਾਈਨ ਰਜਿਸਟਰੇਸ਼ਨ ਦੀ ਜਾਣਕਾਰੀ ਉਪਲਬੱਧ ਕਰਵਾਈ ਗਈ ਹੈ। ਇਸ ਦਾ ਉਦੇਸ਼ ਪੇਸ਼ੇਵਰ ਖੂਨਦਾਨੀਆਂ ਤੇ ਨੱਥ ਪਾਉਣਾ ਹੈ ਅਤੇ ਦਾਨ ਕੀਤੇ ਖੂਨ ਨੂੰ ਵੱਧ ਤੋਂ ਵੱਧ ਵਰਤੋਂ ਵਿੱਚ ਲਿਆਉਣਾ ਹੈ। ਇਸ ਮੌਕੇ ਤੋਂ ਪਹਿਲਾਂ ਪੀਐਚਐਸਸੀ ਦੇ ਮੈਨੇਜਿੰਗ ਡਾਇਰੈਕਟਰ ਵਰੁਣ ਰੂਜਮ, ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਪ੍ਰੋਜੈਕਟ ਡਾਇਰੈਕਟਰ ਸ਼੍ਰੀ ਬੀ. ਸ੍ਰੀਨਿਵਾਸਨ, ਡਾਇਰੈਕਟਰ ਸਿਹਤ ਸੇਵਾਵਾਂ ਡਾ. ਰਾਜੀਵ ਭੱਲਾ, ਡਾਇਰੈਕਟਰ ਪਰਿਵਾਰ ਭਲਾਈ ਡਾ. ਜੈ ਸਿੰਘ, ਡਾਇਰੈਕਟਰ ਈਐਸਆਈ ਡਾ. ਜਸਪਾਲ ਕੌਰ, ਡਾਇਰੈਕਟਰ ਪੀਐਚਐਸਸੀ ਡਾ. ਮੀਨਾ ਹੇਰਦੀਪ, ਡਾਇਰੈਕਟਰ ਐਨਐਚਐਮ ਡਾ. ਅਵਨੀਤ ਕੌਰ, ਕਾਇਆਕਲਪ ਨੋਡਲ ਅਫ਼ਸਰ ਡਾ. ਪਰਵਿੰਦਰਪਾਲ ਕੌਰ, ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਏਪੀਡੀ ਡਾ. ਮਨਪ੍ਰੀਤ ਛਤਵਾਲ ਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ