ਗੁਰਦਾਸਪੁਰ ਜੇਲ੍ਹ ਵਿੱਚ ਭੰਨ-ਤੋੜ ਦੌਰਾਨ ਮਿਸਾਲੀ ਵਿਵਹਾਰ ਦਿਖਾਉਣ ਵਾਲੇ ਕੈਦੀਆਂ ਨੂੰ ਇਨਾਮ ਦੇਣ ਦਾ ਐਲਾਨ

ਲੰਬਿਤ ਛੁੱਟੀ ਦੀ ਪ੍ਰਵਾਨਗੀ, ਪੈਰੋਲ ਕੇਸਾਂ ਲਈ ਹੈਲਪਲਾਈਨ, ਮਾਨਵੀ ਅਧਾਰ ’ਤੇ ਤਬਾਦਲੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਮਾਰਚ:
ਗੁਰਦਾਸਪੁਰ ਜੇਲ੍ਹ ਅਥਾਰਟੀ ਨੇ ਆਪਣੀ ਵਿਲੱਖਣ ਪਹਿਲ ਕਦਮੀ ਕਰਦੇੇ ਹੋਏ ਜੇਲ੍ਹ ਦੇ ਉਨ੍ਹਾਂ ਕੈਦੀਆਂ ਲਈ ਅਨੇਕਾਂ ਇਨਾਮ ਦੇਣ ਦਾ ਐਲਾਨ ਕੀਤਾ ਹੈ ਜਿਨ੍ਹਾਂ ਨੇ ਸ਼ੁੱਕਰਵਾਰ ਰਾਤ ਨੂੰ ਜੇਲ੍ਹ ਵਿੱਚ ਭੰਨ-ਤੋੜ ਦੌਰਾਨ ਮਿਸਾਲੀ ਵਿਵਹਾਰ ਦਾ ਪ੍ਰਗਟਾਵਾ ਕੀਤਾ ਸੀ। ਪੁਲਸ ਅਤੇ ਜੇਲ੍ਹ ਅਧਿਕਾਰੀਆਂ ਵੱਲੋਂ ਸਫਲ ਅਪ੍ਰੇਸ਼ਨ ਤੋਂ ਬਾਅਦ ਜੇਲ੍ਹ ਵਿੱਚ ਹਾਲਤਾਂ ਆਮ ਵਾਰਗੀਆਂ ਹੋਈਆਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਨੀਵਾਰ ਨੂੰ ਦਿੱਤੀਆਂ ਗਈਆਂ ਹਦਾਇਤਾਂ ਤੋਂ ਬਾਅਦ ਜੇਲ੍ਹ ਅਥਾਰਟੀ ਨੇ ਜੇਲ੍ਹ ਵਿੱਚ ਤਿੱਖੇ ਸੁਧਾਰ ਕਰਨੇ ਸ਼ੁਰੂ ਕਰ ਦਿੱਤੇ। ਬੁਲਾਰੇ ਅਨੁਸਾਰ ਜੇਲ੍ਹ ਅਥਾਰਟੀ ਨੇ ਡਾਕਟਰਾਂ ਦੀ ਇੱਕ ਟੀਮ ਦਾ ਵੀ ਪ੍ਰਬੰਧ ਕੀਤਾ। ਇਸ ਨੇ ਸਾਰੀਆਂ ਬੈਰਕਾਂ ਵਿੱਚ ਜਾ ਕੇ ਕੈਦੀਆਂ ਨੂੰ ਚੈਕ ਕੀਤਾ। ਕਿਸੇ ਨੂੰ ਵੀ ਕੋਈ ਖਰੋਚ ਤੱਕ ਵੀ ਨਹੀਂ ਆਈ ਸੀ।
ਸਰਕਾਰੀ ਬੁਲਾਰੇ ਅਨੁਸਾਰ ਭਾਵੇਂ ਜੇਲ੍ਹ ਵਿੱਚ ਲੰਮੀ ਮਿਆਦ ਲਈ ਸੁਧਾਰ ਲਾਗੂ ਕਰਨ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਪਰ ਜੇਲ੍ਹ ਅਥਰਟੀ ਨੇ ਐਤਵਾਰ ਨੂੰ ਤਰੁੰਤ ਕਈ ਕਦਮ ਚੁੱਕੇ। ਜੇਲ੍ਹ ਅਥਾਰਟੀ ਨੇ ਉਨ੍ਹਾਂ ਕੈਦੀਆਂ ਨੂੰ ਇਨਾਮ ਦੇਣ ਦਾ ਫੈਸਲਾ ਲਿਆ ਜੋ ਸ਼ੁੱਕਰਵਾਰ ਦੀ ਰਾਤ ਨੂੰ ਜੇਲ੍ਹ ਵਿੱਚ ਹੋਈ ਹਿੰਸਾ ਵਿੱਚ ਸ਼ਾਮਲ ਨਹੀਂ ਸਨ ਸਗੋਂ ਉਹ ਵੱਖ ਵੱਖ ਢੰਗਾਂ ਨਾਲ ਜੇਲ੍ਹ ਸਟਾਫ ਦੀ ਮਦਦ ਲਈ ਅੱਗੇ ਆਏ ਸਨ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕਰੀਬ 150 ਕੈਦੀਆਂ ਵੱਲੋਂ ਕੀਤੀ ਭੰਨ ਤੋੜ ਦੌਰਾਨ ਜੇਲ੍ਹ ਸਟਾਫ ਦੇ ਚਾਰ ਮੈਂਬਰਾਂ ਦੀ ਜਾਨ ਬਚਾਉਣ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਅੱਗੇ ਆਉਣ ਕਰਕੇ ਆਪਣੀ ਦਰਿਆ ਦਿਲੀ ਦਿਖਾਉਂਦੇ ਹੋਏ ਅਧਿਕਾਰੀਆਂ ਨੇ 4 ਬੈਰਕਾਂ ਨੂੰ ਟੀਵੀ ਸੈਟ ਪੇਸ਼ ਕੀਤੇ ਹਨ। ਇਸੇ ਦੌਰਾਨ ਹੀ ਫੈਕਰਟੀ ਵਿੱਚ ਕੰਮ ਕਰਨ ਦੀ ਇੱਛਾ ਰੱਖਣ ਵਾਲੇ ਕੈਦੀਆਂ ਲਈ ਬੇਕਰੀ ਯੂਨਿਟ ਲਾਉਣ ਲਈ ਵੀ ਹਰੀ ਝੰਡੀ ਦੇ ਦਿੱਤੀ ਹੈ।
ਇੱਕ ਹੋਰ ਕਦਮ ਚੁੱਕਦੇ ਹੋਏ ਜਿਨ੍ਹਾਂ 25 ਕੈਦੀਆਂ ਨੇ ਆਪਣੇ ਨਿੱਜੀ ਕਾਰਨਾਂ ਕਰਕੇ ਹੋਰਨਾਂ ਜੇਲ੍ਹਾਂ ਵਿੱਚ ਆਪਣੇ ਆਪ ਨੂੰ ਤਬਦੀਲ ਕਰਨ ਦੀ ਬੇਨਤੀ ਕੀਤੀ ਸੀ, ਉਨ੍ਹਾਂ ਨੂੰ ਆਪਣੀ ਮੰਨਪਸੰਦ ਦੀ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਡੀ ਸੀ ਦਫਤ ਵਿੱਚ ਲੰਬਿਤ ਪਏ ਛੱੁਟੀ ਦੇ ਤਕਰੀਬਨ ਚਾਰ ਦਰਜਨ ਮਾਮਲਿਆਂ ਨੂੰ ਪ੍ਰਵਾਨੀ ਦੇ ਦਿੱਤੀ ਹੈ ਅਜਿਹਾ ਉਨ੍ਹਾਂ ਜੇਲ੍ਹ ਕੈਦੀਆਂ ਨੂੰ ਇਨਾਮ ਦੇਣ ਲਈ ਕੀਤਾ ਗਿਆ ਹੈ ਜਿਨ੍ਹਾਂ ਨੇ ਜੇਲ੍ਹ ਵਿੱਚ ਭੰਨ ਤੋੜ ਕਰਨ ਵਿੱਚ ਹਿੱਸਾ ਨਹੀਂ ਲਿਆ ਸੀ। ਪੈਰੋਲ ਦੀਆਂ ਬੇਨਤੀਆਂ ਦੇ ਤੇਜੀ ਨਾਲ ਨਿਪਟਾਰੇ ਲਈ ਡੀ.ਸੀ. ਦਫਤਰ ਵਿੱਚ ਹੈਲਪਲਾਈਨ ਲਾਂਚ ਕੀਤੀ ਗਈ। ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਕੈਦੀਆਂ ਨੂੰ ਵਿਸ਼ੇਸ਼ ਸਹੂਲਤਾਂ ਮੁਹਈਆ ਕਰਵਾਉਣ ਲਈ ਅਗਲੇ ਹਫ਼ਤੇ ਤੋਂ ਪ੍ਰਬੰਧ ਕੀਤੇ ਜਾ ਰਹੇ ਹਨ।
ਸਰਕਾਰੀ ਬੁਲਾਰੇ ਅਨੁਸਾਰ ਜਿਸ ਬੈਰਕ ਵਿੱਚ ਗੜਬੜ ਸ਼ੁਰੂ ਹੋਈ ਉਸ ਨੂੰ ਅਗਲੇ ਹਫਤੇ ਤੋਂ ਵੱਖ ਵੱਖ ਸਰਗਰਮੀਆਂ ਦਾ ਕੇਂਦਰ ਬਣਾਇਆ ਜਾ ਰਿਹਾ ਹੈ ਜਿਸ ਵਿੱਚ ਕੰਪਿਊਟਰ, ਅੰਗਰੇਜ਼ੀ, ਯੋਗਾ ਅਤੇ ਸੰਗੀਤ ਦੀਆਂ ਕਲਾਸਾਂ ਲਾਈਆਂ ਜਾਣਗੀਆਂ। ਜੇਲ੍ਹ ਵਿੱਚ ਵਿਸ਼ੇਸ਼ ਇਗਨਊ ਇਨਰੋਲਮੈਂਟ ਮੁਹਿੰਮ ਚਲਾਈ ਗਈ ਹੈ। 31 ਕੈਦੀਆਂ ਨੇ ਬਾਰ੍ਹਵੀਂ, ਬੀ.ਏ. ਅਤੇ ਐਲ.ਐਲ.ਬੀ. ਵਰਗੇ ਕੋਰਸਾਂ ਵਿੱਚ ਦਾਖ਼ਲੇ ਲਈ ਉਤਸ਼ਾਹ ਦਿਖਾਇਆ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …