nabaz-e-punjab.com

ਮੁਹਾਲੀ ਦੀ ਰਿੰਪਲ ਸ਼ਰਮਾ ਨੇ ਗੁੜਗਾਓ ਵਿੱਚ ਹੋਏ ਮਿਸਿਜ ਇੰਡੀਆ ਮੁਕਾਬਲੇ ਦੇ ਫਾਈਨਲ ਵਿੱਚ ਬਣਾਈ ਥਾਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਕਤੂਬਰ:
ਮੁਹਾਲੀ ਦੀ ਵਸਨੀਕ ਅਤੇ ਹੋਣਹਾਰ ਤੇ ਉੱਦਮੀ ਮਹਿਲਾ ਡਾ. ਰਿੰਪਲ ਸ਼ਰਮਾ ਨੇ ਗਲੈਮਰ ਗੁੜਗਾਓ ਵੱਲੋਂ ਆਯੋਜਿਤ ਮਿਸਿਜ਼ ਇੰਡੀਆ ਪ੍ਰਾਈਡ ਆਫ਼ ਨੇਸ਼ਨ ਦੇ ਵੱਖ-ਵੱਖ ਪੱਧਰ ਦੇ ਸਖ਼ਤ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫਾਈਨਲਿਸਟਾ ਵਿੱਚ ਆਪਣੀ ਥਾਂ ਬਣਾ ਕੇ ਮੁਹਾਲੀ ਸ਼ਹਿਰ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਿੰਪਲ ਸ਼ਰਮਾ ਨੇ ਦੱਸਿਆ ਕਿ ਗੁੜਗਾਓ ਵਿੱਚ 15 ਸਤੰਬਰ ਨੂੰ ਸ੍ਰੀਮਤੀ ਇੰਡੀਆ ਪ੍ਰਾਈਡ ਆਫ਼ ਨੇਸ਼ਨ ਦਾ ਗ੍ਰੈਂਡ ਫਾਈਨਲ ਕਰਵਾਇਆ ਗਿਆ ਸੀ। ਜਿਸ ਵਿੱਚ ਭਾਰਤ ਦੇ ਸਾਰੇ ਰਾਜਾਂ ਵਿੱਚੋਂ ਲਗਭਗ ਪੰਜ ਹਜ਼ਾਰ ਤੋਂ ਵੱਧ ਪ੍ਰਤੀਯੋਗੀਆਂ ਨੇ ਭਾਗ ਲਿਆ ਅਤੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ।
ਰਿੰਪਲ ਸ਼ਰਮਾ ਨੇ ਦੱਸਿਆ ਕਿ ਉਸ ਨੇ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲਿਆ ਸੀ। ਉਹਨਾਂ ਦੱਸਿਆ ਕਿ ਵੱਖ ਵੱਖ ਪੱਧਰਾਂ ’ਤੇ ਹੋਏ ਮੁਕਾਬਲੇ ਤੋਂ ਬਾਅਦ ਫਾਈਨਲ ਮੁਕਾਬਲੇ ਲਈ 90 ਪ੍ਰਤੀਯੋਗੀਆਂ ਦੀ ਚੋਣ ਕੀਤੀ ਗਈ ਸੀ। ਜਿਨ੍ਹਾਂ ਵਿੱਚ ਉਹ ਵੀ ਸ਼ਾਮਲ ਸਨ। ਇਹ ਪ੍ਰੋਗਰਾਮ ਗਲੈਮਰ ਗੁੜਗਾਓ ਵੱਲੋਂ ਸ੍ਰੀਮਤੀ ਬਰਖਾ ਨਾਂਗਿਆ ਅਤੇ ਸ੍ਰੀ ਅਭਿਸ਼ੇਕ ਨਾਂਗਿਆ ਦੀ ਅਗਵਾਈ ਵਿੱਚ ਕਰਵਾਇਆ ਗਿਆ। ਇਸ ਮੌਕੇ ਬਾਲੀਬੁਡ ਅਦਾਕਾਰਾ ਤਨਿਸ਼ਾ ਮੁਖਰਜੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਮੁਖਰਜੀ ਨੇ ਉਨ੍ਹਾਂ ਵੱਲੋਂ ਮੰਚ ’ਤੇ ਦਿੱਤੀ ਪੇਸ਼ਕਾਰੀ ਦੀ ਖੂਬ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਸ਼ਾਨਦਾਰ ਪ੍ਰਦਰਸ਼ਨ ਦੇ ਬਲਬੂਤੇ ’ਤੇ ਹੀ ਉਹ ਫਾਈਨਲ ਵਿੱਚ ਆਪਣੀ ਥਾਂ ਬਣਾ ਸਕੀ ਹੈ। ਇੱਥੇ ਇਹ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਰਿੰਪਲ ਸ਼ਰਮਾ ਨੂੰ ਵੱਖ ਵੱਖ ਥਾਵਾਂ ’ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…