nabaz-e-punjab.com

ਗ਼ੈਰ ਦੰਗਾ ਪੀੜਤਾਂ ਤੋਂ ਰਾਖਵੇਂ ਮਕਾਨ ਖਾਲੀ ਕਰਵਾਏ ਜਾਣ: ਅਸਲ ਦੰਗਾ ਪੀੜਤ ਪਰਿਵਾਰਾਂ ਦੀ ਮੰਗ

ਗੁਰਦੁਆਰਾ ਕਲਗੀਧਰ ਸਾਹਿਬ ਫੇਜ਼-4 ਵਿੱਚ ਹੋਈ ਦੰਗਾ ਪੀੜਤਾਂ ਦੀ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਜੁਲਾਈ:
1984 ਦੇ ਦੰਗਾਂ ਪੀੜਤ ਪਰਿਵਾਰਾਂ ਦੀ ਇੱਕ ਮੀਟਿੰਗ ਗੁਰਦੁਆਰਾ ਕਲਗੀਧਰ ਸਾਹਿਬ ਫੇਜ਼-4 ਵਿੱਚ ਹੋਈ ਇਸ ਵਿੱਚ ਮੰਗ ਕੀਤੀ ਗਈ ਕਿ ਮੁਹਾਲੀ ਦੇ ਫੇਜ਼-11 ਅਤੇ ਹੋਰ ਇਲਾਕਿਆਂ ਵਿੱਚ ਦੰਗਾਂ ਪੀੜਤਾਂ ਲਈ ਰਾਖਵੇਂ ਮਕਾਨਾਂ ਵਿੱਚ ਰਹਿ ਰਹੇ ਵੱਡੀ ਗਿਣਤੀ ਵਿੱਚ ਗੈਰ ਦੰਗਾਂ ਪੀੜਤਾਂ ਤੋੱ ਮਕਾਨ ਖਾਲੀ ਕਰਵਾ ਕੇ ਅਸਲ ਦੰਗਾਂ ਪੀੜਤਾਂ ਨੂੰ ਦਿੱਤੇ ਜਾਣ ਜੋ ਕਿ ਹੁਣੇ ਵੀ ਆਪਣਾ ਮਕਾਨ ਨਾ ਹੋਣ ਕਾਰਨ ਕਿਰਾਏ ਦੇ ਮਕਾਨਾਂ ਵਿੱਚ ਰਹਿ ਰਹੇ ਹਨ।
ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਦੰਗਾਂ ਪੀੜਤਾਂ ਲਈ ਰਾਖਵੇਂ ਮਕਾਨਾਂ ਵਿਚੋੱ ਕਈਆਂ ਵਿੱਚ ਅਜਿਹੇ ਲੋਕ ਵੀ ਰਹਿ ਰਹੇ ਹਨ ਜੋ ਕਿ ਸਿੱਖ ਹੀ ਨਹੀਂ ਅਤੇ ਉਹਨਾਂ ਦੇ ਨਾਵਾਂ ਨਾਲ ਸਿੰਘ ਅਤੇ ਕੌਰ ਸ਼ਬਦ ਹੀ ਨਹੀਂ ਲੱਗਦੇ ਜਦੋੱ ਕਿ ਦੰਗੇ ਸਿਰਫ ਸਿੱਖਾਂ ਵਿਰੁੱਧ ਹੋਏ ਸਨ। ਉਹਨਾਂ ਕਿਹਾ ਕਿ ਕਈ ਮਕਾਨਾਂ ਵਿੱਚ ਪਿੰਕੀ, ਰਾਣੀ, ਸੁਰੇਸ਼ ਕੁਮਾਰ ਨਾਂਅ ਦੇ ਵਿਅਕਤੀ ਰਹਿ ਰਹੇ ਹਨ, ਜੋ ਕਿ ਸਿੱਖ ਦੰਗਾਂ ਪੀੜਤ ਹੋ ਹੀ ਨਹੀਂ ਸਕਦੇ ਪਰੰਤੂ ਇਹਨਾਂ ਲੋਕਾਂ ਤੋੱ ਗਮਾਡਾ ਮਕਾਨ ਖਾਲੀ ਕਰਵਾਉਣ ਵਿੱਚ ਅਸਫਲ ਹੋਇਆ ਹੈ। ਉਹਨਾਂ ਕਿਹਾ ਕਿ ਸਿਆਸੀ ਸਰਪ੍ਰਸਤੀ ਕਰਕੇ ਹੀ ਗੈਰ ਦੰਗਾ ਪੀੜਤ ਲੋਕਾਂ ਨੇ ਦੰਗਾ ਪੀੜਤਾਂ ਲਈ ਰਾਖਵੇੱ ਮਕਾਨਾਂ ਉਪਰ ਕਬਜੇ ਕੀਤੇ ਹੋਏ ਹਨ। ਉਹਨਾਂ ਮੰਗ ਕੀਤੀ ਕਿ ਗੈਰ ਦੰਗਾ ਪੀੜਤਾਂ ਤੋਂ ਮਕਾਨ ਖਾਲੀ ਕਰਵਾ ਕੇ ਅਸਲੀ ਦੰਗਾ ਪੀੜਤਾਂ ਨੂੰ ਦਿੱਤੇ ਜਾਣ।
ਇਸ ਮੌਕੇ ਸੁਖਵਿੰਦਰ ਸਿੰਘ ਭਾਟੀਆ, ਬਲਵਿੰਦਰ ਸਿੰਘ, ਤਰਲੋਚਨ ਸਿੰਘ, ਭੁਪਿੰਦਰ ਪਾਲ ਸਿੰਘ, ਤਰਨਜੋਤ ਸਿੰਘ, ਅਮਰੀਕ ਸਿੰਘ, ਸੁਖਦੇਵ ਸਿੰਘ, ਪਰਵੀਨ ਕੌਰ, ਮਹਿੰਦਰ ਸਿੰਘ ਬੱਘਾ, ਜੋਗਿੰਦਰ ਸਿੰਘ ਗਰੋਵਰ, ਕਰਮਜੀਤ ਸਿੰਘ, ਬਚਨ ਸਿੰਘ, ਕਲਿਆਣ ਸਿੰਘ, ਰਵਿੰਦਰ ਸਿੰਘ, ਬਲਬੀਰ ਸਿੰਘ, ਗੁਰਦੇਵ ਕੌਰ, ਦਵਿੰਦਰ ਕੌਰ, ਹਰਮਿੰਦਰ ਕੌਰ, ਮਨਪ੍ਰੀਤ ਸਿੰਘ, ਸੁਖਵੰਤ ਸਿੰਘ, ਧਰਮ ਸਿੰਘ, ਕੇਸਰ ਸਿੰਘ, ਇੰਦਰਜੀਤ ਸਿੰਘ, ਦਵਿੰਦਰ ਸਿੰਘ, ਰਘਵੀਰ ਸਿੰਘ, ਮੇਜਰ ਸਿੰਘ, ਕਸ਼ਮੀਰਾ ਸਿੰਘ, ਹਰਜੀਤ ਸਿੰਘ, ਸੱਜਣ ਸਿੰਘ, ਮਨਜੀਤ ਕੌਰ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਏਡਿਡ ਸਕੂਲਾਂ ਦੀਆਂ ਮੰਗਾਂ ਨਾ ਮੰਨਣ ’ਤੇ ਡੀਪੀਆਈ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ

ਏਡਿਡ ਸਕੂਲਾਂ ਦੀਆਂ ਮੰਗਾਂ ਨਾ ਮੰਨਣ ’ਤੇ ਡੀਪੀਆਈ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਅਧਿਆਪਕ ਤੇ ਕਰਮਚਾਰੀ ਯੂਨੀ…