Nabaz-e-punjab.com

ਰਿਪੁਦਮਨ ਰੂਪ ਦੇ ਕਾਵਿ ਸੰਗ੍ਰਹਿ ‘ਲਾਲਗੜ੍ਹ’ ਤੇ ਕਹਾਣੀ ਸੰਗ੍ਰਹਿ ‘ਦਿਲ ਦੀ ਅੱਗ’ ਦਾ ਲੋਕ ਅਰਪਣ 20 ਅਕਤੂਬਰ ਨੂੰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਅਕਤੂਬਰ:
ਪੰਜਾਬੀ ਲੇਖਕ ਰਿਪੁਦਮਨ ਸਿੰਘ ਰੂਪ ਦੇ ਨਵ-ਪ੍ਰਕਾਸ਼ਿਤ ਕਾਵਿ ਸੰਗ੍ਰਹਿ ‘ਲਾਲਗੜ੍ਹ’ ਅਤੇ ਕਹਾਣੀ ਸੰਗ੍ਰਹਿ ‘ਦਿਲ ਦੀ ਅੱਗ’ ਦਾ ਲੋਕ ਅਰਪਣ ਅਤੇ ਵਿਚਾਰ-ਚਰਚਾ ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ 20 ਅਕਤੂਬਰ, ਨੂੰ ਸਵੇਰੇ 10.30 ਵਜੇ, ਪੰਜਾਬ ਕਲਾ ਭਵਨ, ਸੈਕਟਰ-16, ਚੰਡੀਗੜ੍ਹ ਵਿਖੇ ਕੀਤੀ ਜਾਵੇਗੀ। ਇਸ ਮੌਕੇ ਕਾਲਮ ਨਵੀਸ ਬੀਰਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ, ਪੰਜਾਬ ਮੁੱਖ-ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਪੰਜਾਬੀ ਲੇਖਕ ਸਭਾ, ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧ ਅਤੇ ਜਨਰਲ ਸੱਕਤਰ ਦੀਪਕ ਸ਼ਰਮਾ ਚਨਾਰਥਲ ਨੇ ਸਾਂਝੇ ਤੌਰ ’ਤੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਰੂਪ ਦੇ ਕਾਵਿ ਸੰਗ੍ਰਹਿ ‘‘ਲਾਲਗੜ੍ਹ’’ ਬਾਰੇ ਸ਼੍ਰੋਮਣੀ ਬਾਲ ਸਾਹਿਤਕਾਰ ਸ਼੍ਰੀ ਮਨਮੋਹਨ ਸਿੰਘ ਦਾਊਂ ਅਤੇ ਕਹਾਣੀ ਸੰਗ੍ਰਹਿ ‘ਦਿਲ ਦੀ ਅੱਗ’ ਬਾਰੇ ਪ੍ਰਸਿੱਧ ਕਵਿਤਰੀ ਸ੍ਰੀਮਤੀ ਪਰਮਜੀਤ ਕੌਰ ਸਰਹਿੰਦ ਆਪਣੇ ਵਿਚਾਰ ਪ੍ਰਗਟ ਕਰਨਗੇ। ਜ਼ਿਕਰਯੋਗ ਹੈ ਕਿ ਸ੍ਰੀ ਰੂਪ ਵੱਲੋਂ ਹੁਣ ਤੱਕ ਕਾਵਿ ਸੰਗ੍ਰਹਿ ‘ਰਾਣੀ ਰੁੱਤ’, ਕਹਾਣੀ ਸੰਗ੍ਰਹਿ ‘ਬਹਾਨੇ ਬਹਾਨੇ’, ‘ਓਪਰੀ ਹਵਾ’ ਅਤੇ ‘ਬਦਮਾਸ਼’, ਨਾਵਲ ‘ਝੱਖੜਾਂ ਵਿਚ ਝੂਲਦਾ ਰੁੱਖ’, ਲੇਖ ਸੰਗ੍ਰਿਹ ‘ਬੰਨੇ ਚੰਨੇ’ ਅਤੇ ਸੰਪਾਦਿਤ ਕਾਵਿ ਸੰਗ੍ਰਹਿ ‘ਧੂੜ ਹੇਠਲੀ ਕਵਿਤਾ’ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾਇਆ ਜਾ ਚੁੱਕਾ ਹੈ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …