ਸਾਹਿਤਕਾਰ ਰਿਪੁਦਮਨ ਸਿੰਘ ਰੂਪ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਕੀਤੀ ਮੁਲਾਕਾਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਸਤੰਬਰ:
ਪ੍ਰਸਿੱਧ ਸਾਹਿਤਕਾਰ ਰਿਪੁਦਮਨ ਸਿੰਘ ਰੂਪ ਅਤੇ ਉਨ੍ਹਾਂ ਦੇ ਬੇਟੇ ਤੇ ਸੀਨੀਅਰ ਵਕੀਲ ਰੰਜੀਵਨ ਸਿੰਘ ਅਤੇ ਪਤਨੀ ਸਤਪਾਲ ਕੌਰ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਪਾਰਲੀਮੈਂਟ ਹਿਲਸ ਵਿੱਚ ਫੈਡਰਲ ਮੰਤਰੀ ਸ੍ਰੀ ਅਮਰਜੀਤ ਸੋਹੀ ਦੇ ਯਤਨਾਂ ਸਦਕਾ ਇੱਕ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੌਕੇ ਸ੍ਰੀ ਰਿਪੂਦਮਨ ਸਿੰਘ ਰੂਪ ਵੱਲੋਂ ਆਪਣੇ ਨਾਵਲ ‘ਝੱਖੜਾਂ ਵਿੱਚ ਝੂਲਦਾ ਰੁੱਖ’ ਅਤੇ ਨਿਬੰਧ ਸੰਗ੍ਰਹਿ ‘ਬੰਨ੍ਹੇ-ਚੰਨ੍ਹੇ’ ਦੇ ਸੈਟ ਭੇਂਟ ਕੀਤੇ ਗਏ। ਪਾਰਲੀਮੈਂਟ ਹਿਲਸ ਅੋਟਵਾ ਵਿੱਚ ਆਪਣੀ ਫੇਰੀ ਦੌਰਾਨ ਸ੍ਰੀ ਰੂਪ ਵੱਲੋਂ ਐਮਪੀ ਸ੍ਰੀਮਤੀ ਰੂਬੀ ਸਹੋਤਾ, ਸ੍ਰੀ ਰਮੇਸ਼ ਸੰਘਾ ਅਤੇ ਸ੍ਰੀ ਜੀਤੀ ਸਿੱਧੂ ਨਾਲ ਵੀ ਮੁਲਾਕਾਤ ਕੀਤੀ ਅਤੇ ਚੱਲ ਰਹੇ ਸ਼ੈਸ਼ਨ ਦੌਰਾਨ ਪ੍ਰੀਕਿਰਿਆ ਬਾਰੇ ਜਾਣਕਾਰੀ ਹਾਸਿਲ ਕੀਤੀ।
ਇਸ ਮੌਕੇ ਸ੍ਰੀ ਰੂਪ ਦੇ ਕੈਨੇਡਾ ਵਿੱਚ ਰਹਿ ਰਹੇ ਪਰਿਵਾਰਕ ਮੈਂਬਰ ਗੁਰਚਰਨ ਸਰਾਓ, ਅਮਨਦੀਪ ਤੂਰ ਅਤੇ ਸਤਿੰਦਰ ਪਾਲ ਸਿੰਘ ਵੀ ਨਾਲ ਸਨ। ਗ਼ੌਰਤਲਬ ਹੈ ਕਿ ਬੀਤੀ 23 ਸਤੰਬਰ ਤੋਂ ਟਰਾਟੋਂ ਤੋਂ ਸ਼ੁਰੂ ਕੀਤੀ ਗਈ ਆਪਣੀ ਕੈਨੇਡਾ ਦੀ ਫੇਰੀ ਦੌਰਾਨ ਸ੍ਰੀ ਰੂਪ ਅਤੇ ਉਨ੍ਹਾਂ ਦਾ ਪਰਿਵਾਰ ਵੈਨਕੁਵਰ, ਐਡਮਿੰਟਨ ਅਤੇ ਕੈਲਗਿਰੀ ਵਿੱਚ ਵੀ ਜਾਵੇਗਾ। ਜਿੱਥੇ ਉਹ ਸਾਹਿਕਾਰਾਂ/ਕਲਾਕਾਰਾਂ ਨੂੰ ਮਿਲਣ ਤੋਂ ਇਲਾਵਾ ਵੱਖ-ਵੱਖ ਸਾਹਿਤਕ ਸਮਾਗਮਾਂ ਵਿੱਚ ਵੀ ਸ਼ਮੂਲੀਅਤ ਕਰੇਗਾ। ਸ੍ਰੀ ਰੂਪ ਕੈਨੇਡਾ ਫੇਰੀ ਪੁਰੀ ਕਰਕੇ 26 ਅਕਤੂਬਰ ਨੂੰ ਭਾਰਤ ਵਾਪਿਸ ਪਰਤਣਗੇ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…