ਸੜਕ ਹਾਦਸਾ: ਟਰੱਕ ਅਤੇ ਬੱਸ ਦੀ ਜ਼ਬਰਦਸਤ ਟੱਕਰ ਵਿੱਚ ਦੋਵੇਂ ਚਾਲਕਾਂ ਸਮੇਤ ਦਰਜਨ ਵਿਅਕਤੀ ਜ਼ਖ਼ਮੀ

ਮੁਹਾਲੀ ਫੇਜ਼-10 ਤੇ ਫੇਜ਼-11 ਟ੍ਰੈਫ਼ਿਕ ਲਾਈਟ ਚੌਂਕ ’ਤੇ ਕਾਰ ਦੀ ਟੱਕਰ ਵੱਜਣ ਕਾਰਨ ਮੋਟਰ ਸਾਈਕਲ ਚਾਲਕ ਦੀ ਮੌਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜੂਨ:
ਇੱਥੋਂ ਦੇ ਰਾਧਾ ਸੁਆਮੀ ਚੌਂਕ ਨੇੜੇ ਇੱਕ ਟਰੱਕ ਤੇ ਬੱਸ ਦੀ ਜਬਰਦਸਤ ਟੱਕਰ ਵਿੱਚ ਲਗਭਗ 1 ਦਰਜਨ ਵਿਅਕਤੀ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਫੇਜ਼-6 ਦੇ ਸਿਵਲ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਮਨਾਲੀ ਤੋਂ ਦਿੱਲੀ ਜਾ ਰਹੀ ਹਿਮਾਚਲ ਰੋਡਵੇਜ ਦੀ ਬੱਸ ਦੀ ਦੇਰ ਰਾਤ ਕਰੀਬ 1.30 ਵਜੇ ਦੇ ਆਸਪਾਸ ਰਾਧਾ ਸੁਆਮੀ ਚੌਂਕ ਤੇ ਗੁਰਦੁਆਰਾ ਸਿੰਘ ਸ਼ਹੀਦਾਂ ਵੱਲੋਂ ਆ ਰਹੇ ਟਰੱਕ (ਜੋ ਸੀਮੇੱਟ ਨਾਲ ਭਰਿਆ ਹੋਇਆ ਸੀ) ਨਾਲ ਜਬਰਦਸਤ ਟਕੱਰ ਹੋਈ। ਟੱਕਰ ਟੱਕਰ ਇੰਨੀ ਜਬਰਦਸਤ ਸੀ ਕਿ ਦੋਵਾਂ ਗੱਡੀਆਂ ਦਾ ਭਾਰੀ ਨੁਕਸਾਨ ਹੋਇਆ ਅਤੇ ਲਗਭਗ12 ਵਿਅਕਤੀ ਜਖਮੀ ਹੋ ਗਏ। ਜ਼ਖਮੀ ਵਿਅਕਤੀਆਂਵਿੱਚ ਟਰੱਕ ਤੇ ਬੱਸ ਦੇ ਡਰਾਈਵਰ ਵੀ ਸ਼ਾਮਲ ਹਨ। ਜਿਹਨਾਂ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਅਤੇ ਇੱਕ ਵਿਅਕਤੀ ਦੇ ਗੰਭੀਰ ਜਖਮੀ ਹੋਣ ਕਾਰਨ ਉਸ ਨੂੰ ਸੈਕਟਰ-16 ਦੇ ਹਸਪਤਾਲ ਭੇਜ ਦਿੱਤਾ ਗਿਆ।
ਬੱਸ ਦੇ ਕੰਡਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਖਰੜ ਦਾ ਪੁੱਲ ਬਣਨ ਕਾਰਨ ਉਹ ਸੋਹਾਣਾ ਵੱਲੋਂ ਚੰਡੀਗੜ੍ਹ ਆ ਰਹੇ ਸੀ ਅਤੇ ਚੌਂਕ ’ਤੇ ਪਹੁੰਚਦੇ ਹੀ ਟਰੱਕ ਅਤੇ ਬੱਸ ਵਿੱਚ ਭਿਆਨਕ ਟਕੱਰ ਹੋਈ ਜਿਸ ਕਾਰਨ ਟਰੱਕ ਪਲਟ ਗਿਆ। ਪੁਲੀਸ ਵੱਲੋਂ ਦੁਰਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਉਧਰ, ਸ਼ਹਿਰ ਵਿੱਚ ਲੰਘੀ ਰਾਤ ਇੱਕ ਕਾਰ ਨੇ ਮੋਟਰ ਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸ਼ੰਕਰ ਕੁਮਾਰ (26) ਵਾਸੀ ਪਿੰਡ ਜਗਤਪੁਰਾ ਵਜੋਂ ਹੋਈ ਹੈ। ਦੱਸਿਆ ਗਿਆ ਹੈ ਕਿ ਸ਼ੰਕਰ ਰਾਜ ਮਿਸਤਰੀ ਦਾ ਕੰਮ ਕਰਦਾ ਸੀ।
ਉਹ ਬੀਤੀ ਰਾਤ ਮੁਹਾਲੀ ਤੋਂ ਮੋਟਰ ਸਾੲਕੀਲ ’ਤੇ ਸਵਾਰ ਹੋ ਕੇ ਆਪਣੇ ਘਰ ਜਗਤਪੁਰਾ ਜਾ ਰਿਹਾ ਸੀ ਕਿ ਰਸਤੇ ਵਿੱਚ ਫੇਜ਼-10 ਤੇ ਫੇਜ਼-11 ਦੇ ਟਰੈਫ਼ਿਕ ਲਾਈਟ ਚੌਂਕ ’ਤੇ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਸੀ। ਜਿਸ ਕਾਰਨ ਸ਼ੰਕਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਸ ਦੇ ਸਿਰ ਵਿੱਚ ਕਾਫੀ ਸੱਟ ਲੱਗੀ ਸੀ। ਹਾਲਾਂਕਿ ਪੀਸੀਆਰ ਦੇ ਜਵਾਨਾਂ ਨੇ ਰਾਹਗੀਰਾਂ ਦੀ ਮਦਦ ਨਾਲ ਜ਼ਖ਼ਮੀ ਨੂੰ ਇਲਾਜ ਲਈ ਤੁਰੰਤ ਸਰਕਾਰੀ ਹਸਪਤਾਲ ਫੇਜ਼-6 ਵਿੱਚ ਲਿਜਾਇਆ ਗਿਆ ਲੇਕਿਨ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਕਾਰ ਚਾਲਕ ਅੰਮਿਤ ਕੁਮਾਰ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਾਰ ਚਾਲਕ ਮੌਕੇ ਤੋਂ ਫਰਾਰ ਦੱਸਿਆ ਗਿਆ ਹੈ ਜਦੋਕਿ ਪੁਲੀਸ ਨੇ ਕਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਹਾਦਸਾ ਗ੍ਰਸਤ ਕਾਰ ਸ਼ਹਿਰ ਦੇ ਇੱਕ ਵਪਾਰੀ ਦੀ ਦੱਸੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In Accident

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…