Share on Facebook Share on Twitter Share on Google+ Share on Pinterest Share on Linkedin ਸੜਕ ਹਾਦਸਾ: ਮੁਹਾਲੀ ਪੁਲੀਸ ਵੱਲੋਂ ਇਕ ਹੁੱਲੜਬਾਜ਼ ਨੌਜਵਾਨ ਗ੍ਰਿਫ਼ਤਾਰ, ਦੋ ਹਾਲੇ ਵੀ ਫਰਾਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਸਤੰਬਰ: ਮੁਹਾਲੀ ਪੁਲੀਸ ਨੇ ਇੱਥੋਂ ਦੇ ਫੇਜ਼-7 ਵਿੱਚ ਟਰੈਫ਼ਿਕ ਲਾਈਟ ਪੁਆਇੰਟ ’ਤੇ ਰਾਤ ਦੇ ਸਮੇਂ ਹੱੁਲੜਬਾਜ਼ੀ ਕਰਦਿਆਂ ਐਕਟਿਵਾ ਸਵਾਰ ਦਵਿੰਦਰ ਕੌਰ ਅਤੇ ਉਸ ਦੀ ਬੇਟੀ ਕਰੀਤਿਕਾ ਨੂੰ ਟੱਕਰ ਮਾਰਨ ਦੇ ਮਾਮਲੇ ਵਿੱਚ ਨੌਜਵਾਨ ਮੁਕੂਲ ਨਾਗਪਾਲ ਵਾਸੀ ਗੰਗਾਨਗਰ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਦੋਂਕਿ ਬਾਕੀ ਦੋ ਮੁਲਜ਼ਮਾਂ ਦੀ ਪਛਾਣ ਸਾਹਿਲ ਕਾਲੜਾ ਅਤੇ ਗਗਨ ਅਰੋੜਾ ਵਾਸੀਅਨ ਗੰਗਾਨਗਰ ਵਜੋਂ ਹੋਈ ਹੈ। ਇਨ੍ਹਾਂ ਨੌਜਵਾਨਾਂ ਦੇ ਖ਼ਿਲਾਫ਼ ਮਟੌਰ ਥਾਣੇ ਵਿੱਚ ਇਰਾਦਾ ਏ ਕਤਲ ਦੇ ਜੁਰਮ ਸਮੇਤ ਹੋਰ ਵੱਖ ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਦਵਿੰਦਰ ਕੌਰ ਸਿੱਖਿਆ ਵਿਭਾਗ ਯੂਟੀ ਵਿੱਚ ਨੌਕਰੀ ਕਰਦੀ ਹੈ ਜਦੋਂਕਿ ਉਸ ਦੀ ਬੇਟੀ ਆਈਲਟਸ ਸੈਂਟਰ ਵਿੱਚ ਅਧਿਆਪਕਾ ਹੈ। ਕੁਝ ਦਿਨ ਪਹਿਲਾਂ ਰਾਤ ਵੇਲੇ ਕਰੀਤਿਕਾ ਆਪਣੀ ਮਾਂ ਨੂੰ ਨਾਨੀ ਦੇ ਘਰੋਂ ਲੈ ਕੇ ਆਪਣੇ ਐਕਟਿਵਾ ’ਤੇ ਵਾਪਸ ਆਪਣੇ ਜਾ ਰਹੀਆਂ ਸਨ। ਕਿ ਜਦੋਂ ਉਹ ਟਰੈਫ਼ਿਕ ਲਾਈਟ ਪੁਆਇੰਟ ਫੇਜ਼-7 ਕੋਲ ਪੁੱਜੀਆਂ ਤਾਂ ਇਸ ਦੌਰਾਨ ਚੰਡੀਗੜ੍ਹ ਵਾਲੇ ਪਾਸਿਓਂ ਤੇਜ਼ ਰਫ਼ਤਾਰ ਆਈ-20 ਕਾਰ ਵਿੱਚ ਉਕਤ ਨੌਜਵਾਨ ਹੱੁਲੜਬਾਜ਼ੀ ਕਰਦੇ ਆ ਰਹੇ ਸੀ। ਜਿਨ੍ਹਾਂ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਇਹ ਹਾਦਸਾ ਏਨਾ ਭਿਆਨਕ ਸੀ ਕਿ ਹਾਦਸੇ ਤੋਂ ਬਾਅਦ ਮਾਂ ਅਤੇ ਧੀ ਕਾਫੀ ਉੱਚੀ ਹਵਾ ਵਿੱਚ ਉੱਛਲ ਕੇ ਕਾਰ ਦੇ ਪਿੱਛੇ ਜਾ ਡਿੱਗੀਆਂ। ਇਸ ਹਾਦਸੇ ਵਿੱਚ ਦਵਿੰਦਰ ਕੌਰ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਹਨ ਜਦੋਂਕਿ ਉਸ ਦੀ ਬੇਟੀ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ। ਜਾਂਚ ਅਧਿਕਾਰੀ ਵੱਲੋਂ ਮੁਲਜ਼ਮ ਮੁਕੂਲ ਨਾਗਪਾਲ ਨੂੰ ਗ੍ਰਿਫ਼ਤਾਰ ਕਰਕੇ ਅੱਜ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੌਜਵਾਨ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ