ਏਅਰਪੋਰਟ ਸੜਕ ’ਤੇ ਹਾਦਸੇ ਵਿੱਚ ਨੌਜਵਾਨ ਦੀ ਦਰਦਨਾਕ ਮੌਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਸਤੰਬਰ:
ਬੀਤੀ ਦੇਰ ਰਾਤ ਮੁਹਾਲੀ ਦੇ ਸੈਕਟਰ 70 ਅਤੇ 76 ਨੂੰ ਵੰਡਣ ਵਾਲੀ ਮੁੱਖ ਸੜਕ ’ਤੇ ਹੋਏ ਇਕ ਭਿਆਨਕ ਸੜਕ ਹਾਦਸੇ ਵਿੱਚ ਵਰਨਾ ਕਾਰ ਸਵਾਰ ਇੱਕ ਨੌਜਵਾਨ ਪੁਨੀਤ ਸੱਭਰਵਾਲ ਵਾਸੀ ਮੋਰਿੰਡਾ ਦੀ ਮੌਕੇ ਉੱਤੇ ਹੀ ਬੜੀ ਦਰਦਨਾਕ ਮੌਤ ਹੋ ਗਈ। ਸਥਾਨਕ ਲੋਕਾਂ ਅਤੇ ਰਾਹਗੀਰਾਂ ਨੇ ਬੜੀ ਮੁਸ਼ਕਲ ਨਾਲ ਜੈੱਕ ਲਗਾ ਕੇ ਟਰੱਕ ਥੱਲੇ ਜਾ ਵੜੀ ਕਾਰ ਅਤੇ ਜ਼ਖ਼ਮੀ ਨੂੰ ਬਾਹਰ ਕੱਢਿਆ। ਪ੍ਰੰਤੂ ਹਸਪਤਾਲ ਵਿੱਚ ਪਹੁੰਚਦੇ ਹੀ ਡਾਕਟਰਾਂ ਨੇ ਕਾਰ ਦੇ ਚਾਲਕ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 11.30 ਵਜੇ ਮੋਰਿੰਡਾ ਵਾਸੀ ਨੌਜਵਾਨ ਕਾਰ ਰਾਹੀਂ ਸੋਹਾਣੇ ਤੋਂ ਮੋਰਿੰਡਾ ਜਾ ਰਿਹਾ ਸੀ ਅਤੇ ਦੂਜੇ ਪਾਸੇ ਇਕ ਟਰੱਕ ਰਾਧਾ ਸਵਾਮੀ ਚੌਂਕ ਤੋਂ ਮੁਹਾਲੀ ਆ ਰਿਹਾ ਸੀ। ਰਾਧਾ ਸਵਾਮੀ ਚੌਂਕ ਵਿਚ ਦੋਵਾਂ ਵਿਚਾਲੇ ਭਿਆਨਕ ਟੱਕਰ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਤੇਜ ਰਫ਼ਤਾਰ ਕਾਰ ਬੇਕਾਬੂ ਹੋ ਕੇ ਸੜਕ ਵਿਚਕਾਰ ਬਣੇ ਡਿਵਾਈਡਰ ਟੱਪ ਕੇ ਦੂਜੇ ਪਾਸੇ ਤੋਂ ਆ ਰਹੇ ਟਰੱਕ ਨਾਲ ਜਾ ਟਕਰਾਈ। ਇਸ ਹਾਦਸੇ ਵਿੱਚ ਕਾਰ ਸਵਾਰ ਪੁਨੀਤ ਸੱਭਰਵਾਲ ਦੀ ਮੌਤ ਹੋ ਗਈ। ਇਹ ਹਾਦਸਾ ਏਨਾ ਭਿਆਨਕ ਸੀ ਕਿ ਇਸ ਹਾਦਸੇ ਵਿੱਚ ਕਾਰ ਦੇ ਅਗਲੇ ਹਿੱਸੇ ਪਰਖੱਚੇ ਉਡ ਗਏ ਸਨ। ਕਾਰ ਵਿੱਚੋਂ ਇੱਕ ਕੇਕ ਵੀ ਮਿਲਿਆ ਹੈ। ਜਿਸ ਤੋਂ ਲੱਗਦਾ ਹੈ ਕਿ ਸ਼ਾਇਦ ਨੌਜਵਾਨ ਦਾ ਕੱਲ ਹੀ ਜਨਮ ਦਿਨ ਵੀ ਸੀ। ਬਾਅਦ ਪਤਾ ਲੱਗਿਆ ਕਿ ਮੰਗਲਵਾਰ ਨੂੰ ਪੁਨੀਤ ਦਾ ਜਨਮ ਦਿਨ ਸੀ ਅਤੇ ਉਹ ਆਪਣੇ ਮਾਪਿਆਂ ਨਾਲ ਆਪਣਾ ਜਨਮ ਦਿਨ ਮਨਾਉਣ ਲਈ ਲੰਘੀ ਰਾਤ ਕਰੀਬ 11:30 ਵਜੇ ਮੋਰਿੰਡਾ ਜਾ ਰਿਹਾ ਸੀ ਕਿ ਰਸ਼ਤੇ ਵਿੱਚ ਇਹ ਭਾਣਾ ਵਰਤ ਗਿਆ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਉਧਰ, ਇੱਥੋਂ ਦੇ ਪੀਸੀਐਲ ਚੌਕ ’ਤੇ ਬੀਤੇ ਕੱਲ੍ਹ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਈ ਜਿੰਮ ਟਰੇਨਰ ਸਨੇਹਾ ਬਖ਼ਸ਼ੀ ਨੇ ਇਲਾਜ ਦੌਰਾਨ ਅੱਜ ਆਈਵੀਵਾਈ ਹਸਪਤਾਲ ਵਿੱਚ ਦਮ ਤੋੜ ਦਿੱਤਾ। ਇਸ ਸਬੰਧੀ ਮਟੌਰ ਪੁਲੀਸ ਲੇ ਫੀਗੋ ਕਾਰ ਦੇ ਚਾਲਕ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਨੇਹਾ ਦੇ ਸਿਰ ਵਿੱਚ ਕਾਫੀ ਜ਼ਿਆਦਾ ਸੱਟ ਲੱਗੀ ਸੀ ਅਤੇ ਉਹ ਕੌਮਾ ਵਿੱਚ ਚਲੀ ਗਈ। ਹਾਦਸੇ ਤੋਂ ਬਾਅਦ ਉਸ ਨੂੰ ਹੋਸ ਨਹੀਂ ਆਇਆ ਸੀ। ਅੱਜ ਡਾਕਟਰਾਂ ਨੇ ਲੜਕੀ ਨੂੰ ਮ੍ਰਿਤਕ ਐਲਾਨ ਦਿੱਤਾ।

Load More Related Articles
Load More By Nabaz-e-Punjab
Load More In Accident

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…