nabaz-e-punjab.com

ਸੜਕ ਹਾਦਸੇ: ਮੁਹਾਲੀ ਵਿੱਚ 1 ਨੌਜਵਾਨ ਦੀ ਮੌਤ, ਤਿੰਨ ਦੋਸਤ ਗੰਭੀਰ ਜ਼ਖ਼ਮੀ

ਦੂਜੇ ਹਾਦਸਿਆਂ ਵਿੱਚ ਅੌਰਤ ਸਣੇ ਚਾਰ ਜ਼ਖ਼ਮੀ, ਬੱਸ ਵਿੱਚ ਸਵਾਰ ਕਈ ਲੋਕਾਂ ਨੂੰ ਵੀ ਸੱਟਾਂ ਲੱਗੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜਨਵਰੀ:
ਮੁਹਾਲੀ ਵਿੱਚ ਵੱਖ-ਵੱਖ ਥਾਵਾਂ ’ਤੇ ਤਿੰਨ ਸੜਕ ਹਾਦਸਿਆਂ ਇਕ ਨੌਜਵਾਨ ਦੀ ਮੌਤ ਹੋ ਗਈ ਜਦੋਂਕਿ ਉਸ ਦੇ ਤਿੰਨ ਸਾਥੀ ਗੰਭੀਰ ਰੂਪ ਵਿੱਚ ਜ਼ਖ਼ਮ ਹੋ ਗਏ। ਮ੍ਰਿਤਕ ਨੌਜਵਾਨ ਦੀ ਪਛਾਣ ਭਗਵੰਤ ਸਿੰਗਲਾ ਵਾਸੀ ਬਰਨਾਲਾ ਵਜੋਂ ਹੋਈ ਹੈ ਜਦੋਂਕਿ ਜ਼ਖ਼ਮੀਆਂ ਵਿੱਚ ਆਂਸਲ ਸਿੰਗਲਾ, ਫੈਰਿਸ ਵਾਸੀ ਗੁਰਦਾਸਪੁਰ ਅਤੇ ਆਰੀਅਨ ਸ਼ਰਮਾ ਵਾਸੀ ਚੰਬਾ (ਹਿਮਾਚਲ) ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇੰਝ ਹੀ ਦੂਜੇ ਹਾਦਸਿਆਂ ਵਿੱਚ ਇਕ ਅੌਰਤ ਅਤੇ ਹੋਰ ਤਿੰਨ ਵਿਅਕਤੀ ਸਤਨਾਮ ਸਿੰਘ ਅਤੇ ਸਰਬਜੀਤ ਸਿੰਘ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਤੁਰੰਤ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ।
ਜਾਣਕਾਰੀ ਅਨੁਸਾਰ ਇਹ ਨੌਜਵਾਨ ਸੈਕਟਰ-63 ਵਿੱਚ ਦੋ ਵੱਖ-ਵੱਖ ਫਲੈਟਾਂ ਵਿੱਚ ਰਹਿੰਦੇ ਸਨ। ਪੁਲੀਸ ਦੇ ਦੱਸਣ ਅਨੁਸਾਰ ਲੰਘੀ ਰਾਤ ਕਰੀਬ 12 ਵਜੇ ਇਹ ਚਾਰੇ ਨੌਜਵਾਨ ਇਕ ਕਾਰ ਵਿੱਚ ਸਵਾਰ ਸੀ। ਜਿਵੇਂ ਹੀ ਕਾਰ ਏਅਰਪੋਰਟ ਸੜਕ ’ਤੇ ਚੜ੍ਹਨ ਲੱਗੀ ਤਾਂ ਇਸ ਦੌਰਾਨ ਹਿਮਾਚਲ ਰੋਡਵੇਜ਼ ਦੀ ਬੱਸ ਨੇ ਕਾਰ ਨੂੰ ਸਾਈਡ ਤੋਂ ਟੱਕਰ ਮਾਰ ਦਿੱਤੀ। ਜਿਸ ਕਾਰਨ ਡਰਾਈਵਰ ਨਾਲ ਅਗਲੀ ਸੀਟ ’ਤੇ ਬੈਠੇ ਭਗਵੰਤ ਸਿੰਗਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਬਾਕੀ ਤਿੰਨ ਦੋਸਤ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਇਨ੍ਹਾਂ ਸਾਰਿਆਂ ਨੂੰ ਤੁਰੰਤ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਬੱਸ ਵਿੱਚ ਵੀ ਸਵਾਰ ਕਈ ਸਵਾਰੀਆਂ ਨੂੰ ਵੀ ਸੱਟਾਂ ਲੱਗੀਆਂ ਹਨ। ਇਸ ਸਬੰਧੀ ਪੁਲੀਸ ਨੇ ਜ਼ਖ਼ਮੀ ਆਰੀਅਨ ਸ਼ਰਮਾ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਬੱਸ ਚਾਲਕ ਰਾਜੀਵ ਕੁਮਾਰ ਦੇ ਖ਼ਿਲਾਫ਼ ਧਾਰਾ 279, 337, 427 ਅਤੇ 304ਏ ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਉਧਰ, ਇੱਥੋਂ ਦੇ ਸੈਕਟਰ-82 ਨੇੜੇ ਏਅਰਪੋਰਟ ਸੜਕ ’ਤੇ ਵਾਪਰੇ ਹਾਦਸੇ ਵਿੱਚ ਦੋ ਵਿਅਕਤੀ ਸਤਨਾਮ ਸਿੰਘ ਅਤੇ ਸਰਬਜੀਤ ਸਿੰਘ ਜ਼ਖ਼ਮੀ ਹੋ ਗਏ। ਦੱਸਿਆ ਗਿਆ ਹੈ ਕਿ ਏਅਰਪੋਰਟ ਸੜਕ ’ਤੇ ਇਕ ਟਰੱਕ ਰਸਤੇ ਵਿੱਚ ਰੁਕ ਕਿਸੇ ਰਾਹਗੀਰ ਤੋਂ ਰਸਤਾ ਪੁੱਛ ਰਿਹਾ ਸੀ ਕਿ ਇਸ ਦੌਰਾਨ ਇਕ ਪਿੱਛੋਂ ਟਰੱਕ ਵਿੱਚ ਆ ਕੇ ਵੱਜੀ। ਜਿਸ ਕਾਰਨ ਕਾਰ ’ਚ ਸਵਾਰ ਦੋ ਵਿਅਕਤੀ ਜ਼ਖ਼ਮੀ ਹੋ ਗਏ। ਇੰਝ ਹੀ ਬਲੌਂਗੀ ਥਾਣੇ ਅਧੀਨ ਆਉਂਦੀ ਟੀਡੀਆਈ ਸਿਟੀ ਨੇੜੇ ਲਾਵਾਰਿਸ ਪਸ਼ੂ ਕਾਰਨ ਵਾਪਰੇ ਸੜਕ ਵਿੱਚ ਅੌਰਤ ਸਮੇਤ ਕਾਰ ਚਾਲਕ ਜ਼ਖ਼ਮੀ ਹੋ ਗਿਆ। ਕਾਰ ਦੇ ਅੱਗੇ ਅਚਾਨਕ ਪਸੂ ਆਉਣ ਕਾਰਨ ਚਾਲਕ ਆਪਣਾ ਸੰਤੁਲਨ ਖੋਹ ਬੈਠਾ ਅਤੇ ਬੇਕਾਬੂ ਕਾਰ ਸੜਕ ਵਿਚਕਾਰ ਡਿਵਾਈਡਰ ਪੱਟੀ ’ਤੇ ਜਾ ਚੜ੍ਹੀ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …