ਮੁਹਾਲੀ ਸ਼ਹਿਰ ਵਿੱਚ ਪੁਲੀਸ ਵੱਲੋਂ ਥਾਂ-ਥਾਂ ਨਾਕਾਬੰਦੀ, ਪੂਰਾ ਦਿਨ ਅਮਨ ਸ਼ਾਂਤੀ ਵਾਲਾ ਮਾਹੌਲ ਰਿਹਾ

ਡੇਰਾ ਪ੍ਰੇਮੀਆਂ ਨੂੰ ਹਿਰਾਸਤ ਵਿੱਚ ਲੈ ਕੇ ਸਾਰਾ ਦਿਨ ਵੱਖ ਵੱਖ ਥਾਣਿਆਂ ਵਿੱਚ ਬਿਠਾ ਕੇ ਰੱਖਿਆ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਗਸਤ:
ਡੇਰਾ ਸਿਰਸਾ ਦੇ ਮੁਖੀ ਤੇ ਬਲਾਤਕਾਰੀ ਬਾਬਾ ਰਾਮ ਰਹੀਮ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਅੱਜ ਸਜਾ ਸੁਣਾਏ ਜਾਣ ਦੇ ਮੱਦੇਨਜ਼ਰ ਸ਼ਹਿਰ ਵਿੱਚ ਮੁਹਾਲੀ ਪੁਲੀਸ ਵੱਲੋਂ ਥਾਂ ਥਾਂ ਨਾਕਾਬੰਦੀ ਕੀਤੀ ਗਈ। ਸ਼ਹਿਰ ਦੇ ਸਾਰੇ ਐਂਟਰੀ ਪੁਆਇੰਟਾਂ ’ਤੇ ਇਕ ਪਾਸੇ ਮੁਹਾਲੀ ਪੁਲੀਸ ਨੇ ਨਾਕੇ ਲਾਏ ਹੋਏ ਸਨ ਅਤੇ ਦੂਜੇ ਪਾਸੇ ਚੰਡੀਗੜ੍ਹ ਪੁਲੀਸ ਨੇ ਨਾਕਾਬੰਦੀ ਕੀਤੀ ਹੋਈ ਸੀ। ਇਸ ਮੌਕੇ ਉੱਥੋਂ ਲੰਘਣ ਵਾਲੇ ਹਰ ਵਾਹਨ ਉਪਰ ਹੀ ਸਖ਼ਤ ਨਜ਼ਰ ਰੱਖੀ ਜਾ ਰਹੀ ਸੀ ਅਤੇ ਸ਼ੱਕੀ ਵਿਅਕਤੀਆਂ ਦੀ ਪੁੱਛਗਿੱਛ ਕੀਤੀ ਜਾ ਰਹੀ ਸੀ। ਉਧਰ, ਅੱਜ ਪੁਲੀਸ ਵੱਲੋਂ ਜ਼ਿਲ੍ਹੇ ਵਿੱਚ ਸਥਿਤ ਡੇਰਾ ਪ੍ਰੇਮੀਆਂ ਨੂੰ ਹਿਰਾਸਤ ਵਿੱਚ ਲੈ ਕੇ ਸਾਰਾ ਦਿਨ ਵੱਖ ਵੱਖ ਥਾਣਿਆਂ ਵਿੱਚ ਬਿਠਾ ਕੇ ਰੱਖਿਆ ਗਿਆ ਅਤੇ ਜਦੋਂ ਕਿਧਰੋਂ ਹਿੰਸਕ ਘਟਨਾ ਦੀ ਕੋਈ ਖ਼ਬਰ ਨਹੀਂ ਆਈ ਤਾਂ ਪੁਲੀਸ ਨੇ ਸ਼ਾਮ ਨੂੰ ਉਨ੍ਹਾਂ ਨੂੰ ਘਰ ਜਾਣ ਦਿੱਤਾ।
ਅੱਜ ਸਵੇਰ ਤੋਂ ਹੀ ਮੁਹਾਲੀ ਸ਼ਹਿਰ ਵਿੱਚ ਆਮ ਜਨ ਜੀਵਨ ਆਮ ਵਰਗਾ ਹੀ ਰਿਹਾ ਤੇ ਸ਼ਹਿਰ ਵਿੱਚ ਖ਼ਬਰ ਲਿਖੇ ਜਾਣ ਤੱਕ ਪੂਰਨ ਸ਼ਾਂਤੀ ਰਹੀ। ਹਾਲਾਂਕਿ ਅੱਜ ਵੀ ਵੱਡੀ ਗਿਣਤੀ ਲੋਕਾਂ ਨੇ ਆਪਣੇ ਘਰਾਂ ਤੋਂ ਬਾਹਰ ਨਿਕਲਣ ਤੋੱ ਗੁਰੇਜ ਕੀਤਾ ਅਤੇ ਲੋਕ ਜ਼ਰੂਰੀ ਕੰਮਾਂ ਲਈ ਹੀ ਘਰਾਂ ਤੋਂ ਬਾਹਰ ਨਿਕਲਦੇ ਵੇਖੇ ਗਏ। ਇਸ ਤੋਂ ਇਲਾਵਾ ਲੋਕਲ ਬੱਸਾਂ ਅਤੇ ਹੋਰ ਨਾਂ ਸ਼ਹਿਰਾਂ ਤੋਂ ਮੁਹਾਲੀ ਆਉਣ ਵਾਲੀਆਂ ਬੱਸਾਂ ਵਿਚ ਵੀ ਸਵੇਰ ਵੇਲੇ ਬਹੁਤ ਘੱਟ ਲੋਕ ਸਵਾਰ ਸਨ ਜਦੋਂ ਕਿ ਦੁਪਹਿਰ ਹੁੰਦੇ ਹੁੰਦੇ ਪਟਿਆਲਾ, ਰਾਜਪੁਰਾ, ਬਨੂੜ ਨੂੰ ਬੱਸ ਸਰਵਿਸ ਬੰਦ ਹੀ ਹੋ ਗਈ,ਅਜਿਹਾ ਪਟਿਆਲਾ ਜਿਲੇ ਵਿਚ ਕਰਫਿਊ ਲਗਾਏ ਜਾਣ ਕਾਰਨ ਹੋਇਆ।
ਅੱਜ ਸ਼ਹਿਰ ਦੀਆਂ ਵੱਖ-ਵੱਖ ਮਾਰਕੀਟਾਂ ਵਿਚ ਵੀ ਲੋਕਾਂ ਦੀ ਆਵਾਜਾਈ ਘੱਟ ਰਹੀ। ਇਸ ਕਾਰਨ ਦੁਕਾਨਾਂ ਅਤੇ ਸ਼ੋਅਰੂਮਾਂ ਉਪਰ ਵੀ ਵੀਰਾਨਗੀ ਛਾਈ ਰਹੀ ਅਤੇ ਦੁਕਾਨਾਂ-ਸ਼ੋਅਰੂਮਾਂ ਉਪਰ ਗਾਹਕਾਂ ਦੀ ਆਮਦ ਬਹੁਤ ਘੱਟ ਰਹੀ। ਇਸ ਤੋਂ ਇਲਾਵਾ ਸ਼ਹਿਰ ਦੇ ਅੰਦਰੂਨੀ ਹਿਸਿਆਂ ਵਿੱਚ ਵੀ ਪੁਲੀਸ ਵਲੋੱ ਨਾਕੇਬੰਦੀ ਕਰਕੇ ਸਖਤ ਚੌਕਸੀ ਰੱਖੀ ਗਈ। ਮੁਹਾਲੀ ਸ਼ਹਿਰ ਦੇ ਐੱਟਰੀ ਪੁਆਂਇੰਟਾਂ ਉਪਰ ਚੌਵੀ ਘੰਟੇ ਦੇ ਨਾਕੇ ਲਗਾਏ ਗਏ ਹਨ, ਜਿਹਨਾਂ ਉਪਰ ਤਿੰਨ ਸਿਫਟਾਂ ਵਿੱਚ ਫੌਰਸ ਤਾਇਨਾਤ ਕੀਤੀ ਗਈ ਹੈ।
ਦੁਪਹਿਰ ਸਮੇੱ ਵੱਡੀ ਗਿਣਤੀ ਲੋਕ ਟੈਲੀਵਿਜਨਾਂ ਉਪਰ ਬਾਬਾ ਰਾਮ ਰਹੀਮ ਸਬੰਧੀ ਖਬਰਾਂ ਸੁਣਦੇ ਵੇਖੇ ਗਏ। ਹਰ ਕੋਈ ਹੀ ਸਭ ਤੋਂ ਪਹਿਲਾਂ ਡੇਰਾ ਸਿਰਸਾ ਦੇ ਮੁਖੀ ਨੂੰ ਸਜਾ ਸੁਣਾਏ ਜਾਣ ਦੀ ਖਬਰ ਸੁਣਨਾ ਅਤੇ ਅੱਗੇ ਦਸਣਾ ਚਾਹੁੰਦਾ ਸੀ। ਜਿਵੇਂ ਹੀ ਡੇਰਾ ਸਿਰਸਾ ਮੁਖੀ ਨੂੰ ਸੀਬੀਆਈ ਦੀ ਅਦਾਲਤ ਵਲੋੱ 10 ਸਾਲ ਦੀ ਕੈਦ ਦੀ ਸਜਾ ਸੁਣਾਈ ਜਾਣ ਦੀ ਖਬਰ ਆਈ ਤਾਂ ਸ਼ਹਿਰ ਵਾਸੀਆਂ ਨੇ ਇਹਿਤਿਹਾਤ ਵਰਤਣੀ ਸ਼ੁਰੂ ਕਰ ਦਿਤੀ ਸੀ। ਖਬਰ ਲਿਖੇ ਜਾਣ ਤੱਕ ਸ਼ਹਿਰ ਵਿੱਚ ਪੂਰਨ ਅਮਨ ਅਮਾਨ ਸੀ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …