ਮੁਹਾਲੀ ਨੂੰ ਆਈਟੀ ਹੱਬ ਵਜੋਂ ਵਿਕਸਤ ਕਰਨ ਲਈ ਸਪੈਸ਼ਲ ਟਾਸਕ ਫੋਰਸ ਤਿਆਰ ਕਰੇਗੀ ਰੋਡ ਮੈਪ: ਵਿਜੇ ਇੰਦਰ ਸਿੰਗਲਾ

ਕੈਬਿਨਟ ਮੰਤਰੀ ਵੱਲੋਂ ਸੂਚਨਾ ਟੈਕਨਾਲੋਜੀ ਵਿਭਾਗ ਵੱਲੋਂ 77 ਕਰੋੜ ਰੁਪਏ ਦੇ ਐਮਓਯੂ ਕੀਤੇ ਸਾਈਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਮਈ:
ਲੋਕ ਨਿਰਮਾਣ ਅਤੇ ਸੂਚਨਾ ਤਕਨਾਲੋਜੀ ਮੰਤਰੀ ਸ੍ਰੀ ਵਿਜੇ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਲਈ ਨਵੀਂ ਆਈ.ਟੀ ਨੀਤੀ ਨੂੰ ਮੰਨਜ਼ੂਰੀ ਦੇ ਦਿੱਤੀ ਹੈ। ਸ੍ਰੀ ਸਿੰਗਲਾ ਨੇ ਕਿਹਾ ਕਿ ਨੋਟੀਫਾਈ ਕਰਨ ਤੋਂ ਬਾਅਦ ਉਦਯੋਗਿਕ ਅਤੇ ਵਿਪਾਰਕ ਵਿਕਾਸ ਨੀਤੀ-2017 ਨੂੰ ਨੋਟੀਫਾਈ ਕਰਨ ਤੋਂ ਬਾਅਦ ਇਸ ਖੇਤਰ ਦੀਆਂ ਵਿਸ਼ੇਸ਼ਤਾਵਾਂ ਵੱਲ ਧਿਆਨ ਦੇਣ ਦੀ ਪ੍ਰੀਕਿਰਿਆ ਦੀ ਸ਼ੁਰੂਆਤ ਹੋ ਗਈ ਹੈ ਅਤੇ ਛੇਤੀ ਹੀ ਇਕ ਨਵੀਂ ਆਈ.ਟੀ ਨੀਤੀ ਦਾ ਨਿਰਮਾਣ ਕੀਤਾ ਜਾਵੇਗਾ ਤਾਂ ਕਿ ਆਈ.ਟੀ ਖੇਤਰ ਦੀਆਂ ਵਿਸ਼ੇਸ਼ਤਾਵਾਂ ਵੱਲ ਧਿਆਨ ਕੇਂਦਰਤ ਕੀਤਾ ਜਾ ਸਕੇ। ਸ੍ਰੀ ਸਿੰਗਲਾ ਇਸ ਸਬੰਧੀ ਖੁਲਾਸਾ ਅੱਜ ਮੋਹਾਲੀ ਦੇ ਸਾਫਟਵੇਅਰ ਤਕਨਾਲੋਜੀ ਪਾਰਕ ਆਫ ਇੰਡੀਆ ( ਐਸ.ਟੀ.ਪੀ.ਆਈ) ਵਿੱਚ ਆਈ.ਟੀ-ਆਈ.ਟੀ.ਈ.ਐਸ ਅਤੇ ਇਲੈਕਟ੍ਰੋਨਿਕ ਉਦਯੋਗਾਂ ਨਾਲ ਸਬੰਧਤ ਗ੍ਰਾਮੀਣ ਉਦਯੋਗਪਤੀਆਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਹਨਾਂ ਕਿਹਾ ਕਿ ਇਸ ਨੀਤੀ ਦਾ ਮੰਤਵ ਆਈ.ਟੀ. ਖੇਤਰ ਦਾ ਪੰਜਾਬ ਵਿੱਚ ਇਕ ਸੰਪੂਰਨ ਢਾਂਚਾ ਤਿਆਰ ਕਰਨਾ ਹੈ।
ਸ੍ਰੀ ਸਿੰਗਲਾ ਨੇ ਅੱਗੇ ਜਾਣਕਾਰੀ ਦਿੰਦਿਆ ਕਿਹਾ ਕਿ ਮੁਹਾਲੀ ਨੂੰ ਦੇਸ਼ ਦੇ ਸਰਬੋਤਮ ਆਈ.ਟੀ ਖੇਤਰ ਦੇ ਤੌਰ ‘ਤੇ ਪ੍ਰਮਾਣਿਤ ਕਰਨ ਲਈ ਵਿਸਤ੍ਰਤ ਯੋਜਨਾ ਬਣਾਉਣ ਲਈ ਵਿਸ਼ੇਸ ਆਈ.ਟੀ ਟਾਸਕ ਫੋਰਸ ਬਣਾਈ ਜਾਵੇਗੀ। ਉਹਨਾਂ ਕਿਹਾ ਕਿ ਇਸ ਵਿਸ਼ੇਸ਼ ਟਾਸਕ ਫੋਰਸ ਦਾ ਮੁੱਖੀ ਰਾਸ਼ਟਰੀ ਪੱਧਰ ਤੇ ਆਈ.ਟੀ ਖਿੱਤੇ ਵਿਚ ਵਿਸ਼ੇਸ਼ ਵਿਅਕਤੀ ਨੂੰ ਬਣਾਇਆ ਜਾਵੇਗਾ। ਇਸ ਟਾਸਕ ਫੋਰਸ ਦਾ ਕੰਮ ਮੁਹਾਲੀ ਵਿੱਚ ਆਈ.ਟੀ ਨਾਲ ਸਬੰਧਤ ਵੱਡੀ ਕੰਪਨੀਆਂ ਨੂੰ ਆਪਣਾ ਢਾਂਚਾ ਬਣਾਉਣ ਲਈ ਅਤੇ ਵਿਕਸਿਤ ਕਰਨ ਲਈ ਰਣਨੀਤੀ ਬਣਾ ਹੋਵੇਗਾ। ਸ੍ਰੀ ਸਿੰਗਲਾ ਨੇ ਕਿਹਾ ਕਿ ਆਈ.ਟੀ ਖੇਤਰ ਵਿਚ ਸਹੀ ਪ੍ਰਣਾਲੀ ਹੋਣ ਦੇ ਬਾਵਜੂਦ ਇਸ ਸ਼ਹਿਰ ਵੱਲ ਆਈ.ਟੀ ਖੇਤਰ ਦੀ ਅਗਾਂਹਵਧੂ ਸੰਸਥਾਵਾਂ ਆਕਰਸ਼ਿਤ ਨਹੀਂ ਹੋ ਰਹੀਆਂ ਜੋ ਕਿ ਇਹ ਦਰਸਾਉਂਦਾ ਹੈ ਕਿ ਵਪਾਰ ਖੇਤਰ ਅਤੇ ਆਈ.ਟੀ ਵਿਭਾਗ ਦੇ ਸੰਪੂਰਨ ਤਾਲਮੇਲ ਨਹੀਂ ਹੈ। ਇਸ ਲਈ ਇਸ ਕਮੀ ਵੱਲ ਛੇਤੀ ਤੋਂ ਛੇਤੀ ਧਿਆਨ ਕੇਂਦਰਤ ਕੀਤਾ ਜਾਵੇਗਾ ਅਤੇ ਮੁਹਾਲੀ ਨੂੰ ਆਈ.ਟੀ ਦੇ ਖੇਤਰ ਵਿਚ ਵਿਸ਼ੇਸ ਥਾਂ ਨੂੰ ਨਿਰੰਤਰ ਯਤਨ ਕੀਤੇ ਜਾਣਗੇ।
ਸ੍ਰੀ ਸਿੰਗਲਾ ਨੇ ਇਹ ਵੀ ਦੱਸਿਆ ਕਿ ਇਹ ਟਾਸਕ ਫੋਰਸ ਜੋ ਸੁਝਾਅ ਦੱਸੇਗੀ ਉਸ ਨੂੰ ਇਕ ਨਿਸਚਿਤ ਸਮੇਂ ਅੰਦਰ ਆਈ.ਟੀ ਵਿਭਾਗ ਵੱਲੋਂ ਕੰਮ ਕੀਤਾ ਜਾਵੇਗਾ। ਉਹਨਾਂ ਵਿਸ਼ੇਸ਼ ਤੌਰ ‘ਤੇ ਦੱਸਿਆ ਕਿ ਆਈ.ਟੀ ਵਿਭਾਗ ਵਿਚ ਇਕ ਚੀਫ ਇਨੋਵੇਸ਼ਨ ਅਫਸਰ ਦੀ ਨਿਯੁਕਤੀ ਲੋੜ ਅਨੁਸਾਰ ਕੀਤੀ ਜਾਵੇਗੀ ਜੋ ਕਿ ਵਪਾਰ ਖੇਤਰ ਨਾ ਸਬੰਧਤ ਹੋਵੇਗਾ। ਆਈ.ਟੀ ਮੰਤਰੀ ਨੇ ਦੱਸਿਆ ਕਿ ਵਪਾਰ ਨੂੰ ਬੜਾਵਾ ਦੇਣ ਲਈ ਸਰਕਾਰ ਨੇ ਆਈ.ਟੀ ਨੂੰ ਬਾਕੀ ਵਪਾਰ ਦੀ ਤਰਂਾਂ ਪ੍ਰਤੀ ਇਕਾਈ 5 ਰੁਪਏ ਪ੍ਰਤੀ ਯੂਨਿਟ ਦੀ ਕੀਮਤ ਤੇ ਬਿਜਲੀ ਮੁਹੱਈਆ ਕਰਵਾਉਣ ਦੀ ਯੋਜਨਾ ਨੂੰ ਮਨਜ਼ੂਰ ਕਰ ਲਿਆ ਹੈ। ਇਸ ਸਬੰਧੀ ਆਉਣ ਵਾਲੀਆਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਰਿਹਾ ਹੈ ਤੇ ਜਲਦੀ ਹੀ ਸਸਤੀ ਦਰ ਤੇ ਆਈਟੀ ਇੰਡਸਟਰੀ ਨੂੰ ਬਿਜਲੀ ਮੁਹੱਈਆ ਕਰਵਾਈ ਜਾਵੇਗੀ।
ਸ੍ਰੀ ਸਿੰਗਲਾ ਨੇ ਦੱਸਿਆ ਕਿ ਮੁਹਾਲੀ ਵਿੱਚ ਆਈ.ਟੀ ਖੇਤਰ ਦੀਆਂ ਵੱਡੀਆਂ ਕੰਪਨੀਆਂ ਨੂੰ ਢਾਂਚਾ ਵਿਕਸਿਤ ਕਰਨ ਦੇ ਲਈ ਸਹਾਇਤਾ ਪ੍ਰਦਾਨ ਕਰਨ ਦੇ ਨਾਲ ਹੀ ਵਿਭਾਗ ਦੇ ਸਟਾਰਟ ਅੱਪ ਯੋਜਨਾਵਾਂ ਨੂੰ ਵਧਾਵਾ ਦੇਣ ਲਈ 20 ਕਰੋੜ ਰੁਪਏ ਰੱਖੇ ਗਏ ਹਨ। ਉਨਂਾਂ ਵਿਸ਼ਵਾਸ਼ ਦੁਆਇਆ ਕਿ ਵਿਭਾਗ ਵੱਲੋ ਇਸ ਖੇਤਰ ਵਿਚ ਕੰਮ ਕਰਨ ਵਾਲੀਆਂ ਇਕਾਇਆ ਵਿਚਕਾਰ ਤਾਲਮੇਲ ਸੁਖਾਲਾ ਕਰਨ ਅਤੇ ਉਹਨਾਂ ਦੇ ਵਿਕਾਸ ਲਈ ਉਹਨਾਂ ਦੀਆਂ ਜਰੂਰਤਾਂ ਨੂੰ ਸਮਝਦੇ ਹੋਏ ਹਰ ਪ੍ਰਕਾਰ ਦੀ ਮੱਦਦ ਦਿੱਤੀ ਜਾਵੇਗੀ।
ਇਸ ਮੌਕੇ ਆਈ.ਟੀ. ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਆਰ.ਕੇ.ਵਰਮਾ ਨੇ ਮੁਹਾਲੀ ਨੂੰ ਆਈ.ਟੀ. ਖੇਤਰ ਵਿੱਚ ਇਕ ਸਨਮਾਨਜਨਕ ਅਤੇ ਵਿਸ਼ੇਸ਼ ਸਥਾਨ ਦਿਵਾਉਣ ਦੇ ਮਾਰਗ ਵਿੱਚ ਵਿਆਪਕ ਚੁਣੌਤੀਆਂ ਦੇ ਨਾਲ ਹੀ ਇਸ ਖੇਤਰ ਵਿੱਚ ਮੌਜੂਦ ਅਸੀਮਤ ਮੌਕਿਆਂ ਅਤੇ ਤਾਜਾ ਰੁਝਾਨਾਂ ਦੇ ਬਾਰੇ ਵਿੱਚ ਲੋਕਾਂ ਨੂੰ ਜਾਣੂੰ ਕਰਵਾਇਆ। ਉਨ੍ਹਾਂ ਇਹ ਜਾਣਕਾਰੀ ਦਿੱਤੀ ਕਿ ਮੁਹਾਲੀ ਦੇ ਸਾਫਟਵੇਅਰ ਤਕਨਾਲੋਜੀ ਪਾਰਕ ਆਫ ਇੰਡੀਆ ਵਿੱਚ 40,000 ਵਰਗ ਫੁੱਟ ਖੇਤਰ ਵਿੱਚ ਪੰਜਾਬ ਸਟਾਰਟ ਅੱਪ ਨਾਮ ਤੋਂ ਪ੍ਰਦਰਸ਼ਨੀ ਕੇਂਦਰ ਦੀ ਸਥਾਪਨਾ ਕੀਤੀ ਜਾ ਰਹੀ ਹੈ ਜਿਸ ਵਿੱਚ ਇੰਡੀਅਨ ਸਕੂਲ ਆਫ ਬਿਜਨਿਸ ਅਤੇ ਪੀ.ਟੀ.ਯੂ. ਵੀ ਸਹਿਯੋਗ ਕਰ ਰਹੇ ਹਨ। ਇਸ ਪਹਿਲ ਦਾ ਮਕਸਦ ਆਈ.ਟੀ. ਖੇਤਰ ਵਿੱਚ ਉਭਰ ਰਹੀਆਂ ਨਵੀਆਂ ਤਕਨੀਕਾਂ ’ਤੇ ਧਿਆਨ ਕੇਂਦਰਿਤ ਕਰਨਾ ਹੈ।
ਇਸ ਮੌਕੇ ’ਤੇ ਪੰਜਾਬ ਨਿਵੇਸ਼ ਬਿਊਰੋ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਰਜਤ ਅੱਗਰਵਾਲ ਨੇ ਬਿਊਰੇ ਦੇ ਕੰਮਕਾਜ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਿਊਰੋ ਵੱਲੋਂ ਹਰ ਮਹੀਨੇ ਕਈ ਹਜ਼ਾਰ ਕਰੋੜ ਦਾ ਨਿਵੇਸ਼ ਪੰਦਾਬ ਵਿੱਚ ਆਕ੍ਰਸ਼ਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਮੌਜੂਦ ਆਈ.ਟੀ. ਖੇਤਰ ਨਾਲ ਜੁੜੀਆਂ ਕਈ ਪ੍ਰਸਿੱਧ ਹਸਤੀਆਂ ਨੇ ਸੂਚਨਾ ਤਕਨਾਲੋਜੀ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਵੱਲੋਂ ਸਟਾਰਟ ਅੱਪ ਯੋਜਨਾਵਾਂ ਦਾ ਸਮਰਥਨ ਕਰਨ ਅਤੇ ਆਈ.ਟੀ. ਉਦਯੋਗ ਦੇ ਪੱਖ ਵਿੱਚ ਮਾਹੌਲ ਬਣਾਉਂਦੇ ਹੋਏ ਛੋਟੀ ਕੰਪਨੀਆਂ ਨੂੰ ਹੁਲਾਰਾ ਦੇਣ ਲਈ ਧੰਨਵਾਦ ਕੀਤਾ। ਇਸ ਉਪਰੰਤ ਆਈ.ਟੀ. ਵਿਭਾਗ ਨੇ 15 ਸਟਾਰਟ ਅੱਪ ਦੇ ਨਾਲ 77 ਕਰੋੜ ਰੁਪਏ ਦੇ ਆਪਸੀ ਸਹਿਮਤੀ ਦੇ ਸਮਝੌਤੇ ਸਹੀਬੱਧ ਕੀਤੇ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…