ਪੈਰਾਗਾਨ ਸਕੂਲ ਮੁਹਾਲੀ ਵਿੱਚ ਮਨਾਇਆ ਗਿਆ ਸੜਕ ਸੁਰੱਖਿਆ ਹਫ਼ਤਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਪਰੈਲ:
ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ-71 ਮੁਹਾਲੀ ਦੀ ਐਨ.ਐਸ.ਐਸ ਯੂਨਿਟ ਵੱਲੋਂ 24 ਅਪ੍ਰੈਲ ਤੋਂ 30 ਅਪ੍ਰੈਲ ਤੱਕ ਸੜਕ ਸੁਰੱਖਿਆ ਹਫ਼ਤਾ ਮਨਾਇਆ ਗਿਆ। ਜਿਸਦੇ ਅੰਤਰਗਤ ਪੂਰੇ ਹਫਤੇ ਸਕੂਲ ਵਿੱਚ ਬੱਚਿਆਂ ਨੂੰ ਸੜਕ ਨੂੰ ਸੁਰੱਖਿਅਤ ਬਣਾਉਣ ਲਈ ਨਿਯਮਾਂ ਤੋੱ ਜਾਣੂ ਕਰਵਾਇਆ ਗਿਆ। ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਮਨਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਇਸ ਹਫਤੇ ਦੌਰਾਨ ਸੜਕ ਨੂੰ ਕਿਵੇਂ ਸੁਰੱਖਿਅਤ ਬਣਾਈਏ ਦੇ ਵਿਸ਼ੇ ਤੇ ਭਾਸ਼ਣ ਮੁਕਾਬਲਾ, ਸੜਕਾਂ ਨਿਯਮਾਂ ਦੇ ਵਿਸ਼ੇ ਤੇ ਇਕ ਫਿਲਮ ਵਿਖਾਈ, ਸਹੀ ਅਤੇ ਸੁਰੱਖਿਅਤ ਡਰਾਵਿੰਗ ਕਰਨ ਲਈ ਵਰਕਸ਼ਾਪ ਅਤੇ ਸ਼ਪਤ ਅਤੇ ਜ਼ਰੂਰੀ ਸੜਕੀ ਚਿਤਾਵਨੀ ਬੋਰਡਾਂ ਬਾਰੇ ਜਾਣਕਾਰੀ ਦਿੱਤੀ ਗਈ।
ਸਕੂਲ ਦੀ ਪ੍ਰਿੰਸੀਪਲ ਨਿਰਮਲਾ ਸ਼ਰਮਾ ਅਤੇ ਉਪ ਪ੍ਰਿੰਸੀਪਲ ਜਸਮੀਤ ਕੌਰ ਨੇ ਕਿਹਾ ਕਿ ਸੜਕ ਨੂੰ ਸੁਰੱਖਿਅਤ ਬਣਾਉਣਾ ਹਰ ਨਾਗਰਿਕ ਦਾ ਪਹਿਲਾ ਕਰਮ ਹੋਣਾ ਚਾਹੀਦਾ ਹੈ। ਇਸ ਲਈ ਐਨ.ਐਸ.ਐਸ. ਰਾਹੀਂ ਅਸੀਂ ਸਕੂਲ ਦੇ ਬੱਚਿਆਂ ਨੂੰ ਸ਼ੁਰੂ ਤੋੱ ਹੀ ਸੜਕੀ ਨਿਯਮਾਂ ਤੋਂ ਜਾਣੂ ਕਰਵਾ ਰਹੇ ਹਾਂ ਤਾਂ ਨਿਯਮ ਉਨ੍ਹਾਂ ਦੀ ਆਦਤ ਬਣ ਜਾਵੇ। ਇਸ ਹਫਤੇ ਮੌਕੇ ਅਮਰਪਾਲ ਕੌਰ, ਰੀਮਾ, ਸ਼ਿਲਪਾ ਬੱਬਰ, ਸੁਨੰਦਾ ਸ਼ਰਮਾ, ਸ਼ਰਨਜੀਤ ਕੌਰ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…