ਐਨੀਜ਼ ਸਕੂਲ ਖਰੜ ਵਿੱਚ 29ਵਾਂ ਸੜਕ ਸੁਰੱਖਿਆ ਸਪਤਾਹ ਦੀ ਰਸਮੀ ਸ਼ੁਰੂਆਤ

ਸਕੂਲੀ ਬੱਸਾਂ ਦੇ ਚਾਲਕਾਂ ਨੂੰ ਦਿੱਤੀ ਟਰੈਫ਼ਿਕ ਨਿਯਮਾਂ ਬਾਰੇ ਮੁੱਢਲੀ ਜਾਣਕਾਰੀ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 23 ਅਪਰੈਲ:
ਜ਼ਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਟਰਾਂਸਪੋਰਟ ਵਿਭਾਗ, ਟਰੈਫਿਕ ਐਜੂਕੇਸ਼ਨ ਸੈਲ, ਸਿੱਖਿਆ ਵਿਭਾਗ ਵੱਲੋਂ 29ਵੇਂ ਸੜਕ ਸੁਰੱਖਿਆ ਸਪਤਾਹ-2018 ਦੀ ਸ਼ੁਰੂਆਤ ਐਨੀਜ਼ ਸਕੂਲ ਖਰੜ ਤੋਂ ਕੀਤੀ ਗਈ। ਜਿਸ ਵਿਚ ਸਕੂਲਾਂ ਦੀਆਂ ਬੱਸਾਂ ਦੇ ਡਰਾਈਵਰਾਂ, ਕੰਡਕਟਰਾਂ, ਸਹਾਇਕ ਅੌਰਤਾਂ ਨੂੰ ਜਾਣਕਾਰੀ ਦੇਣ ਲਈ ਸਮਾਗਮ ਕਰਵਾਇਆ ਗਿਆ। ਜ਼ਿਲ੍ਹਾ ਐਸ.ਏ.ਐਸ.ਨਗਰ ਦੇ ਆਰਟੀਓ ਸੁਖਵਿੰਦਰ ਕੁਮਾਰ ਨੇ ਬੋਲਦਿਆ ਕਿਹਾ ਕਿ ਸਕੂਲਾਂ ਵੱਲੋਂ ਦੂਜੇ ਸੂਬਿਆਂ ਦੀਆਂ ਬੱਸਾਂ ਬੱਚਿਆਂ ਨੂੰ ਲਿਆਉਣ ਲਈ ਵਰਤੀਆਂ ਜਾ ਰਹੀਆਂ ਹਨ। ਉਹ ਬੱਸਾਂ ਨੂੰ ਮੋਟਰ ਵਹੀਕਲ ਇੰਸਪੈਕਟਰ ਰਣਪ੍ਰੀਤ ਸਿੰਘ ਭਿਊਰਾ ਤੋਂ ਪਾਸ ਕਰਵਾ ਕੇ ਪੰਜਾਬ ਦਾ ਨੰਬਰ ਲਿਆ ਜਾਵੇ ਕਿਉਂਕਿ ਦੂਸਰੇ ਸੂਬਿਆਂ ਦੇ ਰਜਿਸਟ੍ਰੇਸ਼ਨ ਵਾਲੀਆਂ ਬੱਸਾਂ ਨਹੀਂ ਚਲਾਈਆਂ ਜਾ ਸਕਦੀਆਂ। ਉਨ੍ਹਾਂ ਕਿਹਾ ਕਿ ਜਿਹੜੇ ਸਕੂਲਾਂ ਵਲੋਂ ਬੱਸਾਂ ਦੇ ਰੋਡ ਟੈਕਸ ਟੁੱਟੇ ਹੋਏ ਹਨ ਉਨ੍ਹਾਂ ਦੀ ਸਹੂਲਤ ਲਈ ਰੋਪੜ, ਮੁਹਾਲੀ ਵਿਖੇ ਸਪੈਸ਼ਲ ਕਾਊਟਰ ਖੋਲੇ ਜ ਰਹੇ ਹਟ ਅਤੇ ਇਸ ਮਹੀਨੇ ਦੇ ਅੰਤਰ ਤੱਕ ਸਾਰੀ ਅਦਾਇਗੀ ਪੂਰੀ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਸਾਲ 2007 ਵਿਚ ਅਦਾਲਤ ਦਾ ਫੈਸਲਾ ਆ ਚੁੱਕਿਆ ਹੈ ਜਿਸ ਬੱਸ ਵਿਚ ਜਿੰਨੀਆਂ ਸੀਟਾਂ ਹਨ ਉਨੀਆਂ ਸਵਾਰੀਆਂ ਹੀ ਬਿਠਾਈਆਂ ਜਾਣ। ਉਨ੍ਹਾਂ ਕਿਹਾ ਕਿ ਸਬ ਡਵੀਜ਼ਨ, ਜਿਲ੍ਹਾ ਪੱਧਰ, ਸਟੇਟ ਪੱਧਰ ਤੇ ਸਕੂਲਾਂ ਦੀਆਂ ਬੱਸਾਂ ਦੀ ਮੋਨੀਰਟਿੰਗ ਲਈ ਕਮੇਟੀਆਂ ਬਣੀਆਂ ਹੋਈਆਂ ਪਰ ਇਹ ਕਮੇਟੀਆਂ ਕੰਮ ਨਹੀਂ ਕਰ ਰਹੀਆ ਅਗਰ ਇਹ ਕਮੇਟੀਆਂ ਕੰਮ ਕਰਨਗੀਆਂ ਤੇ ਜੇ ਕਿਤੇ ਕਮੀ ਹੋਵੇਗੀ ਤਾਂ ਉਹ ਡਿਪਟੀ ਕਮਿਸ਼ਨਰ, ਐਸਐਸਪੀ, ਐਸਡੀਐਮ, ਆਰਟੀਓ ਨੂੰ ਦੱਸਣ ਤਾਂ ਕਿ ਸੁਧਾਰ ਕੀਤਾ ਜਾ ਸਕੇ ਤੇ ਆਉਣ ਵਾਲੇ ਸਮੇਂ ਦੌਰਾਨ ਜਿਲੇ ਵਿਚ ਇਨ੍ਹਾਂ ਕਮੇਟੀਆਂ ਦੇ ਕੰਮ ਕਾਰ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਾਰਵਾਈ ਆਰੰਭੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਲੇ ਵਿਚ ਜੈਬ ਕਰਾਸਿੰਗ ਦੀ ਮਾੜੀ ਹਾਲਤ ਹੈ ਇਨ੍ਹਾਂ ਵਿਚ ਸੁਧਾਰ ਕਰਨ ਲਈ ਲੋਕ ਨਿਰਮਾਣ, ਸਟਰੀਟਾਂ ਲਾਈਟਾਂ ਸਬੰਧੀ ਗਮਾਡਾ ਨੂੰ ਲਿਖਿਆ ਜਾ ਚੁੱਕਾ ਹੈ। ਮੋਟਰ ਵਹੀਕਲ ਇੰਸਪੈਕਟਰ ਰਣਪ੍ਰੀਤ ਸਿੰਘ ਭਿਓਰਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਬੱਸਾਂ ਦੀ ਰਜਿਸਟੇਸ੍ਰਨ ਵੀ ਟੈਕਨੀਕਲ ਹੋਵੇਗੀ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਅਣਸੇਫ ਵਹੀਕਲਾਂ ਵਿੱਚ ਨਾ ਭੇਜਣ ਅਤੇ ਅਨਸੇਫ ਵਹੀਕਲਾਂ ਖਿਲਾਫ ਵੀ ਵਿਭਾਗ ਵਲੋਂ ਜਲਦੀ ਕਾਰਵਾਈ ਅਮਲ ਵਿਚ ਲਿਆਉਣ ਲਈ ਕਾਰਵਾਈ ਆਰੰਭੀ ਜਾਵੇਗੀ।
ਜਿਲ੍ਹਾ ਸਿੱਖਿਆ ਅਫਸਰ ਸ਼ਰਨਜੀਤ ਸਿੰਘ ਨੇ ਕਿਹਾ ਕਿ ਬੱਸ ਡਰਾਈਵਰਾਂ ਨੂੰ ਬੱਸਾਂ ਟਰੈਫਿਕ ਨਿਯਮਾਂ ਤਹਿਤ ਹੀ ਚਲਾਉਣੀਆਂ ਚਾਹੀਦੀਆਂ ਹਨ ਅਤੇ ਮਾਪਿਆਂ ਦਾ ਵੀ ਫਰਜ ਬਣਦਾ ਹੈ ਕਿ ਉਹ ਆਪਣੇ ਬੱÎਚਿਆਂ ਨੂੰ ਸਕੂਲਾਂ ਵਿਚ ਛੱਡਣ ਲਈ ਯੋਗ ਪ੍ਰਬੰਧ ਕਰਨ। ਐਨਜੀਓ ਅਵਾਈਡ ਐਕਸੀਡੈਟ ਦੇ ਬੁਲਾਰੇ ਹਰਪ੍ਰੀਤ ਸਿੰਘ ਅਤੇ ਸਮਾਜ ਸੇਵਕਾ ਅਮੋਲ ਕੌਰ ਨੇ ਸਕੂਲ ਬੱਸ ਡਰਾਈਵਰਾਂ ਨੂੰ ਟਰੈਫਿਕ ਨਿਯਮਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਸਕੂਲ ਦੇ ਪਿੰ੍ਰਸੀਪਲ ਐਸ.ਕੇ. ਕਾਲਾ ਨੇ ਕਿਹਾ ਕਿ ਇਸ ਸਮਾਗਮ ਵਿਚ ਬੱਸ ਡਰਾਈਵਰਾਂ ਨੂੰ ਬਹੁਤ ਕੁਝ ਸਿੱਖਣ ਲਈ ਮਿਲਿਆ। ਇਸ ਮੋਕੇ ਖਰੜ ਸ਼ਹਿਰ ਦੇ ਵੱਖ ਵੱਖ ਸਕੁਲਾਂ ਦੇ ਬੱਸ ਡਰਾਈਵਰ,ਕੰਡਕਟਰ, ਸਹਾਇਕ ਅੌਰਤਾਂ, ਸਕੂਲ ਦੇ ਸਟਾਫ ਮੈਬਰ, ਟਰੈਫਿਕ ਪੁਲਿਸ ਖਰੜ ਦੇ ਇੰਚਾਰਜ਼ ਨਿੱਕਾ ਰਾਮ, ਕੁਰਾਲੀ ਦੇ ਜਗਜੀਤ ਸਿੰਘ, ਟਰੈਫਿਕ ਐਜੂਕੈਸ਼ਲ ਸੈਲ ਮੁਹਾਲੀ ਦੇ ਜਨਕ ਰਾਜ ਸਮੇਤ ਟਰੇਫਿਕ ਪੁਲਿਸ ਦੇ ਕਰਮਚਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…