nabaz-e-punjab.com

ਲੁੱਟ ਦਾ ਮਾਮਲਾ: ਮੁਹਾਲੀ ਪੁਲੀਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਜਾਂਚ, ਨਹੀਂ ਹੋਈ ਲੁਟੇਰਿਆਂ ਦੀ ਪਛਾਣ

ਪੁਲੀਸ ਟੀਮਾਂ ਵੱਲੋਂ ਬੜੌਦੀ, ਦੱਪਰ, ਸੰਭੂ ਤੇ ਰਾਜਪੁਰਾ-ਪਟਿਆਲਾ ਸੜਕ ’ਤੇ ਟੋਲ ਪਲਾਜਿਆਂ ’ਤੇ ਕੈਮਰਿਆਂ ਦੀ ਜਾਂਚ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਦਸੰਬਰ:
ਇੱਥੋਂ ਦੇ ਐਰੋਸਿਟੀ ਬਲਾਕ ਐਫ਼ ਵਿੱਚ ਐਤਵਾਰ ਦੇਰ ਸ਼ਾਮ ਨੂੰ ਅਣਪਛਾਤੇ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ ’ਤੇ ਬੈਂਕ ਮੈਨੇਜਰ ਅਵਤਾਰ ਸਿੰਘ ਵਾਸੀ ਚੰਡੀਗੜ੍ਹ ਤੋਂ ਕਾਰ, ਦੋ ਮੋਬਾਈਲ ਫੋਨ ਅਤੇ ਪਰਸ ਖੋਹਣ ਕੇ ਫਰਾਰ ਹੋਏ ਲੁਟੇਰਿਆਂ ਬਾਰੇ ਸੋਹਾਣਾ ਪੁਲੀਸ ਨੂੰ ਹਾਲੇ ਤੱਕ ਕੋਈ ਠੋਸ ਸੁਰਾਗ ਨਹੀਂ ਮਿਲਿਆ ਹੈ। ਇਸ ਸਬੰਧੀ ਪੁਲੀਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਵਾਰਦਾਤ ਨੇੜਲੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕੀਤੀਆਂ। ਹਾਲਾਂਕਿ ਵਾਰਦਾਤ ਕੈਮਰੇ ਵਿੱਚ ਕੈਦ ਹੋ ਗਈ ਹੈ ਪ੍ਰੰਤੂ ਲੁਟੇਰਿਆਂ ਦੀਆਂ ਫੋਟੋਆਂ ਧੂਦਲੀਆਂ ਹੋਣ ਕਾਰਨ ਉਨ੍ਹਾਂ ਦੀ ਸਹੀ ਤਰੀਕੇ ਨਾਲ ਪਛਾਣ ਨਹੀਂ ਹੋ ਸਕੀ। ਇਸੇ ਤਰ੍ਹਾਂ ਪੁਲੀਸ ਕਰਮਚਾਰੀਆਂ ਵੱਲੋਂ ਸਿਸਵਾਂ ਰੋਡ ਪਿੰਡ ਬੜੌਦੀ ਨੇੜੇ ਟੋਲ ਪਲਾਜਾਂ ਸਮੇਤ ਜ਼ੀਰਕਪੁਰ-ਅੰਬਾਲਾ ਸੜਕ ’ਤੇ ਦੱਪਰ ਪੋਲ ਪਲਾਜਾ, ਸ਼ੰਭੂ ਪੋਲ ਪਲਾਜਾ ਅਤੇ ਰਾਜਪੁਰਾ-ਪਟਿਆਲਾ ਨੈਸ਼ਨਲ ਹਾਈਵੇਅ ’ਤੇ ਸਥਿਤ ਟੋਲ ਪਲਾਜਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀਆਂ ਫੁਟੇਜ਼ ਚੈੱਕ ਕੀਤੀਆਂ ਗਈਆਂ ਹਨ।
ਪੀੜਤ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਸੈਕਟਰ-47 ਦਾ ਵਸਨੀਕ ਹੈ ਅਤੇ ਸਟੇਟ ਬੈਂਕ ਆਫ਼ ਇੰਡੀਆ ਦੀ ਸੈਕਟਰ-17 ਬ੍ਰਾਂਚ ਵਿੱਚ ਮੈਨੇਜਰ ਦੇ ਅਹੁਦੇ ’ਤੇ ਤਾਇਨਾਤ ਹੈ ਅਤੇ ਐਰੋਸਿਟੀ ਬਲਾਕ ਐਫ਼ ਵਿੱਚ ਆਪਣਾ ਮਕਾਨ ਬਣਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਐਤਵਾਰ ਰੋਜ਼ਾਨਾ ਵਾਂਗ ਆਪਣੇ ਉਸਾਰੀ ਅਧੀਨ ਮਕਾਨ ਦਾ ਕੰਮ ਦੇਖਣ ਆਇਆ ਸੀ ਅਤੇ ਦੇਰ ਸ਼ਾਮ ਨੂੰ ਠੇਕੇਦਾਰ ਅਤੇ ਹੋਰ ਵਿਅਕਤੀਆਂ ਨੂੰ ਪੈਸਿਆਂ ਦਾ ਭੁਗਤਾਨ ਦਾ ਕਰਕੇ ਵਾਪਸ ਆਪਣੇ ਘਰ ਜਾਣ ਲਈ ਆਪਣੀ ਕਾਰ ਵਿੱਚ ਬੈਠਣ ਹੀ ਲੱਗਾ ਸੀ ਕਿ ਐਨੇ ਵਿੱਚ ਉਸ ਕੋਲ ਦੋ ਵਿਅਕਤੀ ਆਏ ਅਤੇ ਆਉਂਦੇ ਹੀ ਉਸ ਨਾਲ ਬਹਿਸਣ ਲੱਗ ਗਏ। ਲੁਟੇਰਿਆਂ ਨੇ ਉਸ ਨੂੰ ਪਿਸਤੌਲ ਦਿਖਾ ਕੇ ਕਾਰ ਦੀ ਪਿਛਲੀ ਸੀਟ ’ਤੇ ਲਿਆ ਅਤੇ ਇਕ ਲੁਟੇਰਾ ਖ਼ੁਦ ਕਾਰ ਚਲਾਉਣ ਲੱਗ ਪਿਆ। ਇਕ ਲੁਟੇਰਾ ਉਸ ਦੇ ਨਾਲ ਬੈਠਾ ਸੀ। ਲੁਟੇਰਿਆਂ ਨੇ ਉਸ ਦਾ ਪਰਸ, ਅਤੇ ਦੋ ਮੋਬਾਈਲ ਫੋਨ ਖੋਹ ਲਏ ਅਤੇ ਉਸ ਨੂੰ ਅਗਲੀ ਸੀਟ ’ਤੇ ਆ ਕੇ ਬੈਠਣ ਲਈ ਕਿਹਾ ਗਿਆ। ਪੀੜਤ ਬੈਂਕ ਮੈਨੇਜਰ ਨੇ ਦੱਸਿਆ ਕਿ ਜਿਵੇਂ ਹੀ ਉਹ ਪਿਛਲੀ ਸੀਟ ਤੋਂ ਉੱਠ ਕੇ ਬਾਹਰ ਆਇਆ ਤਾਂ ਐਨੇ ਵਿੱਚ ਲੁਟੇਰੇ ਉਸ ਦੀ ਕਾਰ ਲੈ ਕੇ ਫਰਾਰ ਹੋ ਗਏ। ਇਸ ਤੋਂ ਪਹਿਲਾਂ ਏਅਰਪੋਰਟ ਸੜਕ ਸਮੇਤ ਹੋਰਨਾਂ ਥਾਵਾਂ ’ਤੇ ਵਾਹਨ ਖੋਹਣ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਵਾਪਰ ਚੁੱਕੀਆਂ ਹਨ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…