
ਸ਼੍ਰੋਮਣੀ ਅਕਾਲੀ ਦਲ ਦੇ ਉਭਾਰ ਵਿੱਚ ਦਲਿਤ ਸਮਾਜ ਦੀ ਭੂਮਿਕਾ ਅਹਿਮ: ਪਰਵਿੰਦਰ ਸੋਹਾਣਾ
ਪਾਰਟੀ ਦਫ਼ਤਰ ਵਿੱਚ ਹੋਈ ਮੁਹਾਲੀ ਹਲਕੇ ਦੇ ਚੋਣਵੇਂ ਦਲਿਤ ਆਗੂਆਂ ਦੀ ਵਿਸ਼ੇਸ਼ ਮੀਟਿੰਗ
ਨਬਜ਼-ਏ-ਪੰਜਾਬ, ਮੁਹਾਲੀ, 19 ਅਪਰੈਲ:
ਮੁਹਾਲੀ ਹਲਕੇ ਦੇ ਚੋਣਵੇਂ ਦਲਿਤ ਆਗੂਆਂ ਦੀ ਇੱਕ ਵਿਸ਼ੇਸ਼ ਮੀਟਿੰਗ ਸ਼੍ਰੋਮਣੀ ਅਕਾਲੀ ਦਲ, ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਦੀ ਅਗਵਾਈ ਹੇਠ ਅੱਜ ਇੱਥੇ ਪਾਰਟੀ ਦਫ਼ਤਰ ਵਿਖੇ ਹੋਈ। ਮੀਟਿੰਗ ਵਿੱਚ ਪਾਰਟੀ ਦੇ ਉਭਾਰ ਅਤੇ ਆਗਾਮੀ ਚੋਣਾਂ ਲਈ ਦਲਿਤ ਸਮਾਜ ਦੀ ਭੂਮਿਕਾ ਅਤੇ ਉਨ੍ਹਾਂ ਦੀ ਭਾਗੀਦਾਰੀ ਬਾਰੇ ਖੁੱਲ੍ਹ ਕੇ ਚਰਚਾ ਕੀਤੀ ਗਈ। ਪਾਰਟੀ ਦੇ ਬੁਲਾਰੇ ਤੇ ਦਲਿਤ ਆਗੂ ਸ਼ਮਸ਼ੇਰ ਪੁਰਖਾਲਵੀ ਨੇ ਦੱਸਿਆ ਕਿ ਮੀਟਿੰਗ ਵਿੱਚ ਇਲਾਕੇ ਦੇ ਮੋਹਰੀ ਦਲਿਤ ਆਗੂਆਂ ਨੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਪਾਰਟੀ ਨੇ ਦਲਿਤਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਡੱਕਾ ਨਹੀਂ ਤੋੜਿਆ ਪ੍ਰੰਤੂ ਅਕਾਲੀ ਦਲ ਅਤੇ ਐਸਜੀਪੀਸੀ ਨੇ ਹਮੇਸ਼ਾ ਦਲਿਤਾਂ ਦੀ ਬਾਂਹ ਫੜੀ ਹੈ।
ਪਰਵਿੰਦਰ ਸੋਹਾਣਾ ਨੇ ਕਿਹਾ ਕਿ ਅਕਾਲੀ ਸਰਕਾਰ ਦੌਰਾਨ ਗਰੀਬ ਪਰਿਵਾਰਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਅਤੇ ਅਨੇਕਾਂ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਸਨ ਪ੍ਰੰਤੂ ਮੌਜੂਦਾ ‘ਆਪ’ ਸਰਕਾਰ ਨੇ ਉਹ ਸਾਰੀਆਂ ਭਲਾਈ ਸਕੀਮਾਂ ਬੰਦ ਕਰ ਦਿੱਤੀਆਂ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਧਰਮ-ਨਿਰਪੱਖ ਪਾਰਟੀ ਵਜੋਂ ਦਰਸਾਉਂਦਿਆਂ ਕਿਹਾ ਕਿ ਅਸੀਂ ਸਾਰੇ ਧਰਮਾਂ ਅਤੇ ਜਾਤਾਂ ਦਾ ਬਰਾਬਰ ਸਤਿਕਾਰ ਕਰਦੇ ਹਾਂ ਅਤੇ ਪਾਰਟੀ ਵਿੱਚ ਸਾਰਿਆਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਦਲਿਤ ਆਗੂਆਂ ਦੇ ਸੁਝਾਵਾਂ ਨੂੰ ਸੰਭਾਵਨਾ ਵਾਲੇ ਦਿਸ਼ਾ-ਨਿਰਦੇਸ਼ ਮੰਨਦਿਆਂ ਉਨ੍ਹਾਂ ’ਤੇ ਅਮਲ ਕਰਨ ਲਈ ਵਚਨਬੱਧਤਾ ਦੁਹਰਾਈ।

ਇਸ ਮੌਕੇ ਡਾ. ਹਰਪ੍ਰੀਤ ਸਿੰਘ ਮੌਜਪੁਰ, ਮਲਕੀਤ ਦਾਊਂ, ਬਲਜੀਤ ਸਿੰਘ ਮੌਲੀ ਬੈਦਵਾਨ, ਸੋਹਣ ਸਿੰਘ ਜੁਝਾਰਨਗਰ, ਮਲਕੀਤ ਸਿੰਘ ਸਿਆਊ, ਜਸਵਿੰਦਰ ਸਿੰਘ ਸੈਦਪੁਰ, ਮਨਿੰਦਰ ਕੰਬਾਲੀ, ਗੁਰਪ੍ਰੀਤ ਚੱਪੜਚਿੜੀ, ਗੁਰਬਚਨ ਸਨੇਟਾ, ਹਰਵਿੰਦਰ ਬਠਲਾਣਾ, ਦਵਿੰਦਰ ਸੋਹਾਣਾ, ਅਵਤਾਰ ਸਿੰਘ ਰਾਏਪੁਰ, ਦਿਲਪ੍ਰੀਤ ਸ਼ਾਹੀਮਾਜਰਾ, ਸੁਮੀਤ ਸਿੰਘ ਬਲੌਂਗੀ, ਸੰਦੀਪ ਗੀਗੇਮਾਜਰਾ, ਦਵਿੰਦਰ ਸੁੱਖਗੜ੍ਹ, ਜਰਨੈਲ ਸਿੰਘ ਫੌਜੀ, ਗੁਰਿੰਦਰ ਸਿੰਘ ਭਾਰਤਪੁਰ, ਮੇਵਾ ਸਿੰਘ ਕੁੰਭੜਾ, ਸੋਹਣ ਸਿੰਘ ਕੈਲੋਂ, ਸ਼ੇਰ ਸਿੰਘ ਭਾਗੋਮਾਜਰਾ, ਕੁਮਾਰੀ ਮੁਸਕਾਨ, ਪ੍ਰਿੰਸੀਪਲ ਉਜਲ ਸਿੰਘ, ਸਤਵੀਰ ਸਿੰਘ, ਗੁਰਧਿਆਨ ਕੁਰੜੀ, ਸੁਖਵਿੰਦਰ ਬੈਂਸ, ਪੰਚ ਗੁਰਮੇਲ ਸਿੰਘ ਤੇ ਸੁਖਵਿੰਦਰ ਸਿੰਘ ਹਾਜ਼ਰ ਸਨ।